ਅੰਮ੍ਰਿਤਸਰ: ਅਜਨਾਲਾ ਸ਼ਹਿਰ ਦੀ ਵਾਰਡ ਨੰਬਰ ਇੱਕ ਅੰਦਰ ਗਲੀ ਨਾ ਬਣਨ ਕਰਕੇ ਸਥਾਨਕ ਲੋਕਾਂ ਵਿੱਚ ਨਗਰ ਪੰਚਾਇਤ ਅਜਨਾਲਾ ਵਿਰੁੱਧ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਗਲੀ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਾਰਿਸ਼ ਅਤੇ ਲੋਕਾਂ ਦੇ ਘਰਾਂ ਦਾ ਪਾਣੀ ਗਲੀ ਵਿੱਚ ਖੜਾ ਹੈ ਜਿਸ ਦੇ ਕਰਕੇ ਆਉਣ ਜਾਣ ਲਈ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸਵੇਰ ਸਮੇਂ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਬਹੁਤ ਮੁਸ਼ਕਿਲ ਹੁੰਦੀ ਹੈ ਗਲੀ ਵਿੱਚ ਖੜੇ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਡਰ ਹੈ।
ਗਲੀ ਵਿੱਚੋਂ ਲੰਘਣਾ ਵੀ ਬਹੁਤ ਜਿਆਦਾ ਮੁਸ਼ਕਿਲ : ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਗਲੀ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਗਲੀ ਵਿੱਚ ਹੀ ਛੱਡ ਕੇ ਠੇਕੇਦਾਰ ਚਲੇ ਗਏ। ਉਨ੍ਹਾਂ ਕਿਹਾ ਕਿ ਅੱਜ ਸਾਡੀ ਗਲੀ ਦਾ ਇੰਨਾ ਜਿਆਦਾ ਬੁਰਾ ਹਾਲ ਹੈ ਕਿ ਗਲੀ ਵਿੱਚੋਂ ਲੰਘਣਾ ਵੀ ਬਹੁਤ ਜਿਆਦਾ ਮੁਸ਼ਕਿਲ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਗਲੀ ਵਿੱਚ ਖੜੇ ਗੰਦੇ ਪਾਣੀ ਕਰਕੇ ਬਿਮਾਰੀਆਂ ਨਾ ਫੈਲ ਜਾਣ। ਉਨ੍ਹਾਂ ਨੇ ਨਗਰ ਪੰਚਾਇਤ ਅਜਨਾਲਾ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਰੁਕੀ ਹੋਈ ਗਲੀ ਨੂੰ ਬਣਾ ਕੇ ਦਿੱਤਾ ਜਾਵੇ।
ਚੋਣਾਂ ਤੋਂ ਪਹਿਲਾਂ ਇਸ ਗਲੀ ਨੂੰ ਕੀਤਾ ਸੀ ਸ਼ੁਰੂ : ਇਸ ਮੌਕੇ ਐਡਵੋਕੇਟ ਸੁਨੀਲ ਪਾਲ ਸਿੰਘ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੀ ਇਸ ਗਲੀ ਦਾ ਬਹੁਤ ਹੀ ਜਿਆਦਾ ਮਾੜਾ ਹਾਲ ਹੈ ਅਤੇ ਚੋਣਾਂ ਤੋਂ ਪਹਿਲਾਂ ਇਸ ਗਲੀ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਕੰਮ ਉੱਥੇ ਹੀ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਲੋਕਾਂ ਨੂੰ ਇਹ ਗਲੀ ਬਣਾ ਕੇ ਦਿੱਤੀ ਜਾਵੇ, ਤਾਂ ਜੋ ਲੋਕ ਚੰਗੀ ਜ਼ਿੰਦਗੀ ਬਤੀਤ ਕਰ ਸਕਣ।
ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋ ਨੇ ਕਿਹਾ ਬਾਰਿਸ਼ ਕਰਕੇ ਰੁਕਿਆ ਕੰਮ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਲਦ ਇਹ ਗਲੀ ਦਾ ਕੰਮ ਪੂਰਾ ਕੀਤਾ ਜਾਵੇਗਾ। ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
- ਖੱਡੇ ਵਿੱਚੋਂ ਮਿਲੀ ਕਿਸਾਨ ਦੀ ਲਾਸ਼, ਘਰ ਤੋਂ ਖੇਤ ਵਿੱਚ ਪਾਣੀ ਲਾਉਣ ਗਏ ਕਿਸਾਨ ਦਾ ਹੋਇਆ ਕਤਲ - Farmer murder
- ਸੁਲਤਾਨਪੁਰ ਲੋਧੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 2 ਮੁਲਜ਼ਮਾਂ ਨੂੰ 22 ਲੱਖ 75 ਹਜ਼ਾਰ ਰੁਪਏ ਦੀ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ - 2 accused arrested
- ਫੈਕਟਰੀ ਦਾ ਜਨਰੇਟਰ ਸਟਾਰਟ ਕਰਨ ਗਏ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤੀ ਕਰਵਾਈ ਦੀ ਮੰਗ - Youth dies due to electrocution