ਲੁਧਿਆਣਾ: ਪੂਰੇ ਉੱਤਰ ਭਾਰਤ ਦੇ ਵਿੱਚ ਲੀਡ ਫੈਸ਼ਨ ਵੱਲੋਂ ਮਲਟੀ ਇੰਟਰਨੈਸ਼ਨਲ ਬ੍ਰਾਂਡ ਦੀਆਂ ਪ੍ਰਦਰਸ਼ਨੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਹਾਲਾਂਕਿ ਲੁਧਿਆਣਾ ਨੂੰ ਹੋਜਰੀ ਦਾ ਗੜ੍ਹ ਕਿਹਾ ਜਾਂਦਾ ਹੈ। ਲੁਧਿਆਣਾ ਤੋਂ ਕਈ ਵੱਡੇ ਬ੍ਰਾਂਡ ਕੱਪੜੇ ਬਣਵਾਉਂਦੇ ਹਨ ਅਤੇ ਐਕਸਪੋਰਟ ਕਰਦੇ ਹਨ। ਪਰ ਹੁਣ ਲੁਧਿਆਣਾ ਦੇ ਵਿੱਚ ਹੀ ਲੋਕਾਂ ਨੂੰ ਮੌਕਾ ਮਿਲਿਆ ਹੈ ਕਿ ਉਹ ਇਹ ਮਲਟੀ ਇੰਟਰਨੈਸ਼ਨਲ ਬ੍ਰਾਂਡ 60 ਤੋਂ ਲੈ ਕੇ 80 ਫੀਸਦੀ ਤੱਕ ਭਾਰੀ ਛੋਟ ਤੇ ਹਾਸਿਲ ਕਰ ਸਕਦੇ ਹਨ। ਲੀਡ ਫੈਸ਼ਨ ਵੱਲੋਂ ਇਹ ਪ੍ਰਦਰਸ਼ਨਈ ਦਾ ਪ੍ਰਬੰਧ ਕੀਤਾ ਗਿਆ ਹੈ।
ਲੋਕਾਂ ਦੀ ਖਿੱਚ ਦਾ ਕੇਂਦਰ ਬਣੇ: ਇਹ ਪ੍ਰਦਰਸ਼ਨ ਹਰ ਸਾਲ ਜੂਨ ਦੇ ਵਿੱਚ 21 ਤੋਂ ਲੈ ਕੇ 23 ਜੂਨ ਤੱਕ ਲਗਾਈ ਜਾਂਦੀ ਹੈ ਤੇ ਇਸ ਵਾਰ ਵੀ ਹੋਟਲ ਪਾਰਕ ਪਲਾਜ਼ਾ ਦੇ ਵਿੱਚ ਇਹ ਪ੍ਰਦਰਸ਼ਨਈ ਦੇ ਪ੍ਰਬੰਧ ਕੀਤਾ ਗਿਆ ਹੈ। ਇੱਕ ਪਾਸੇ ਜਿੱਥੇ ਲੋਕਾਂ ਨੂੰ ਬ੍ਰਾਂਡ ਸਸਤੀਆਂ ਕੀਮਤਾਂ 'ਤੇ ਮਿਲ ਰਹੇ ਹਨ ਉੱਥੇ ਹੀ ਪ੍ਰਦਰਸ਼ਨ ਹੀ ਲਾਉਣ ਵਾਲਿਆਂ ਨੇ ਕਿਹਾ ਕਿ ਸਾਡੇ ਕੋਲ ਇਸ ਵਾਰ ਐਕਸਕਲੂਸਿਵ ਆਰਟੀਕਲ ਵੀ ਉਪਲਬਧ ਹਨ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਲੁਧਿਆਣਾ ਦੇ ਵਿੱਚ ਵੱਡੇ-ਵੱਡੇ ਬ੍ਰੈਂਡ : ਇਸ ਪ੍ਰਦਰਸ਼ਨੀ ਦੇ ਵਿੱਚੋਂ ਖਰੀਦਦਾਰੀ ਕਰਨ ਆਏ ਲੋਕਾਂ ਨੇ ਦੱਸਿਆ ਕਿ ਜਿਹੜੇ ਬ੍ਰਾਂਡ ਉਹ ਆਮ ਤੌਰ ਤੇ ਅਫੋਰਡ ਨਹੀਂ ਕਰ ਸਕਦੇ ਖਰੀਦ ਨਹੀਂ ਸਕਦੇ। ਉਹ ਇੱਥੇ ਉਨ੍ਹਾਂ ਨੂੰ 80 ਫੀਸਦੀ ਤੱਕ ਭਾਰੀ ਛੋਟ 'ਤੇ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਸਤੀ ਕੀਮਤਾਂ ਤੇ ਅਜਿਹੇ ਕੱਪੜੇ ਕਿਤੇ ਵੀ ਉਪਲਬਧ ਨਹੀਂ ਹੈ ਅਤੇ ਨਾ ਹੀ ਆਨਲਾਈਨ ਅਜਿਹੀ ਡੀਲ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਵੇਖਣ ਨੂੰ ਆਉਂਦਾ ਹੈ ਕਿ ਲੁਧਿਆਣਾ ਦੇ ਵਿੱਚ ਵੱਡੇ-ਵੱਡੇ ਬ੍ਰੈਂਡ ਤਾਂ ਬੰਨਦੇ ਹਨ। ਪਰ ਉਨ੍ਹਾਂ ਦੇ ਐਕਸਕਲੂਸਿਵ ਸਟੋਰ 'ਤੇ ਉਨ੍ਹਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਜੇਬ ਤੋਂ ਬਾਹਰ ਹੁੰਦੀਆਂ ਹਨ। ਇਸ ਬਾਰੇ ਵੀ ਸੋਚਣ ਦੀ ਲੋੜ ਹੈ, ਇਸ ਤਰ੍ਹਾਂ ਦੀ ਪ੍ਰਦਰਸ਼ਨੀਤ ਉਨ੍ਹਾਂ ਨੂੰ ਅਜਿਹੀ ਬ੍ਰਾਂਡ ਖਰੀਦਣ ਦਾ ਮੌਕਾ ਮਿਲ ਪਾਉਂਦਾ ਹੈ।
- ਜੀਰਾ 'ਚ ਨਜਾਇਜ਼ ਸਬੰਧਾਂ ਨੇ ਬਰਬਾਦ ਕੀਤਾ ਘਰ,ਪ੍ਰੇਮੀ ਨਾਲ ਮਿਲ ਕੇ ਔਰਤ ਨੇ ਪਤੀ ਦਾ ਕੀਤਾ ਕਤਲ, ਲਾਸ਼ ਬਿਆਸ ਦਰਿਆ 'ਚ ਸੁੱਟੀ - FEROZEPUR MURDER SOLVE
- ਅੰਤਰਰਾਸ਼ਟਰੀ ਯੋਗ ਦਿਵਸ; ਐਮਪੀ ਮੀਤ ਹੇਅਰ ਨੇ ਕੀਤਾ ਯੋਗਾ, ਸੀਐਮ ਮਾਨ ਨੇ ਵੀ ਕਹੀ ਇਹ ਗੱਲ - Yoga Day 2024 In Punjab
- ਅਨੁਸੂਚਿਤ ਜਾਤੀਆਂ ਦੇ 185 ਲਾਭਪਾਤਰੀਆਂ ਨੂੰ 94.35 ਲੱਖ ਰੁਪਏ ਦੀ ਰਾਸ਼ੀ ਜਾਰੀ, ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਜਾਣਕਾਰੀ - beneficiaries of scheduled castes