ETV Bharat / state

ਅੱਜ ਸਾਂਸਦ ਰਾਜਾ ਵੜਿੰਗ ਜਨਤਾ ਨੂੰ ਕਰਨਗੇ 'ਧੰਨਵਾਦ', ਜਾਣੋ ਕਿੱਥੇ ਪੂਰਾ ਦਿਨ 4 ਪ੍ਰੋਗਰਾਮਾਂ ਵਿੱਚ ਕਰਨਗੇ ਸ਼ਿਰਕਤ - Raja Warring In Ludhiana

author img

By ETV Bharat Punjabi Team

Published : Jun 13, 2024, 12:48 PM IST

Updated : Jun 13, 2024, 1:06 PM IST

Raja Warring In Ludhiana : ਲੁਧਿਆਣਾ ਹਲਕੇ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਅੱਜ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਧੰਨਵਾਦੀ ਦੌਰਾ ਕਰ ਰਹੇ ਹਨ। ਇਸ ਦੌਰਾਨ ਉਹ ਚਾਰ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਦਾ ਧੰਨਵਾਦ ਕਰਨਗੇ।

Waring visit in Ludhiana today
ਲੁਧਿਆਣਾ 'ਚ ਅੱਜ ਸਾਂਸਦ ਰਾਜਾ ਵੜਿੰਗ ਦਾ ਧੰਨਵਾਦੀ ਦੌਰਾ (etv bharat (ਰਿਪੋਰਟ - ਪੱਤਰਕਾਰ, ਲੁਧਿਆਣਾ))

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਆਪਣੇ ਵਿਰੋਧੀਆਂ ਨੂੰ ਮਾਤ ਦੇਣ ਮਗਰੋਂ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਵਾਸੀਆਂ ਨੂੰ ਧੰਨਵਾਦ ਕਰਨ ਸਬੰਧੀ ਪ੍ਰੋਗਰਾਮ ਕਰ ਰਹੇ ਹਨ। ਜਿਸ ਦੇ ਤਹਿਤ ਉਹ 10 ਵਜੇ ਪਹਿਲਾਂ ਹਲਕਾ ਦਾਖਾ ਦੇ ਵਿੱਚ ਰਜਤ ਰਿਜੋਰਟ, ਉਸ ਤੋਂ ਬਾਅਦ ਦੁਪਹਿਰ 1 ਵਜੇ ਵਿਧਾਨ ਸਭਾ ਹਲਕਾ ਗਿੱਲ ਦੇ ਡੇਹਲੋ ਹਲਕੇ ਦੇ ਵਿੱਚ ਧੰਨਵਾਦ ਕਰਨਗੇ। ਇਸ ਤੋਂ ਬਾਅਦ ਸ਼ਾਮ 4 ਵਜੇ ਹਲਕਾ ਸੈਂਟਰਲ ਕਿੰਗ ਪੈਲਸ ਵਿਖੇ ਇੱਕ ਸਮਾਗਮ ਨੂੰ ਸੰਬੋਧਿਤ ਕਰਨਗੇ। ਸ਼ਾਮ 6 ਵਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਤੇ ਲੋਕਾਂ ਦਾ ਸਾਂਝੇ ਤੌਰ ਉੱਤੇ ਸੈਲੀਬਰੇਸ਼ਨ ਪਲਾਜ਼ਾ ਵਿਖੇ ਧੰਨਵਾਦ ਸੰਬੋਧਨ ਕਰਨਗੇ।

MP Raja Waring will pay a thank you
ਪੂਰਾ ਦਿਨ 4 ਪ੍ਰੋਗਰਾਮਾਂ ਵਿੱਚ ਕਰਨਗੇ ਸ਼ਿਰਕਤ (etv bharat (ਰਿਪੋਰਟ - ਪੱਤਰਕਾਰ, ਲੁਧਿਆਣਾ))

ਇਹ ਰਹੇਗਾ ਸ਼ਡਿਊਲ: ਦੱਸ ਦਈਏ ਰਾਜਾ ਵੜਿੰਗ ਦੇ ਅੱਜ ਲੁਧਿਆਣਾ ਵਿੱਚ 4 ਪ੍ਰੋਗਰਾਮ ਹਨ। ਸਭ ਤੋਂ ਪਹਿਲਾਂ ਉਹ ਸਵੇਰੇ 10 ਵਜੇ ਵਿਧਾਨ ਸਭਾ ਹਲਕਾ ਦਾਖਾ ਦੇ ਰਜਤ ਰਿਜ਼ੋਰਟ ਜਾਣਗੇ। ਉੱਥੇ ਉਹ ਕਰੀਬ 12 ਵਜੇ ਤੱਕ ਵੋਟਰਾਂ ਨੂੰ ਮਿਲਣਗੇ। ਦੁਪਹਿਰ 1 ਵਜੇ ਵੜਿੰਗ ਹਲਕਾ ਗਿੱਲ ਦੇ ਡੇਹਲੋਂ ਵਿੱਚ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ਦੇ ਨਿਬੜਨ ਤੋਂ ਬਾਅਦ ਉਹ ਸ਼ਾਮ 4 ਵਜੇ ਹਲਕਾ ਸੈਂਟਰਲ ਸਥਿਤ ਕਿੰਗ ਪੈਲੇਸ ਪਹੁੰਚਣਗੇ, ਜਿੱਥੇ ਉਹ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ, ਅੰਤ ਵਿੱਚ ਸ਼ਾਮ 6 ਵਜੇ ਵੜਿੰਗ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸੈਲੀਬ੍ਰੇਸ਼ਨ ਪਲਾਜ਼ਾ ਵਿਖੇ ਆਤਮਾ ਨਗਰ ਅਤੇ ਦੱਖਣੀ ਹਲਕੇ ਦੇ ਵਰਕਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਦਾ ਧੰਨਵਾਦ ਕਰਨਗੇ।

ਦੱਸ ਦਈਏ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੁੱਲ 3 ਲੱਖ 22 ਹਜ਼ਾਰ 224 ਵੋਟਾਂ ਪਈਆਂ। ਉਹਨਾਂ ਨੇ ਭਾਜਪਾ ਦੇ ਰਵਨੀਤ ਬਿੱਟੂ ਨੂੰ 20 ਹਜ਼ਾਰ 942 ਵੋਟਾਂ ਦੇ ਨਾਲ ਮਾਤ ਦਿੱਤੀ, ਜਦੋਂ ਕਿ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ 3 ਲੱਖ 1 ਹਜ਼ਾਰ 282 ਵੋਟਾਂ ਪਈਆਂ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੀਜੇ ਨੰਬਰ 'ਤੇ ਰਹੇ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਚੌਥੇ ਨੰਬਰ 'ਤੇ ਰਹੇ ਸਨ।

Last Updated : Jun 13, 2024, 1:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.