ਸੰਗਰੂਰ : ਸੰਗਰੂਰ ਦੇ ਵਿੱਚ ਰੇਲਵੇ ਸਟੇਸ਼ਨ 'ਤੇ ਟ੍ਰੇਨ ਥੱਲੇ ਆ ਕੇ ਮਾਂ ਧੀ ਨੇ ਆਤਮਹੱਤਿਆ ਕਰ ਲਈ ਹੈ ਮਰਨ ਵੇਲੇ ਦੋਵੇਂ ਮਾਵਾਂ ਦੀਆਂ ਇੱਕ ਹੀ ਰੇਲਵੇ ਟਰੈਕ ਦੇ ਉੱਪਰ ਇਕੱਠੀਆਂ ਇੱਕ ਦੂਜੇ ਦਾ ਹੱਥ ਫੜ ਕੇ ਲੇਟੀਆਂ ਹੋਈਆਂ ਸਨ। ਜਿਸ ਦੀ ਜਾਣਕਾਰੀ ਸਵੇਰੇ ਪੁਲਿਸ ਨੂੰ ਮਿਲੀ ਜਿਸ ਤੋਂ ਬਾਅਦ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ। ਪਰਿਵਾਰ ਮੁਤਾਬਿਕ ਮਾਂ ਧੀ ਰਾਤ ਵੇਲੇ ਘਰੋਂ ਆਈਆਂ ਪਰ ਘਰ ਨਹੀਂ ਪਰਤੀਆਂ।ਜਸਿ ਦ ਜਿਾਣਕਾਰੀ ਸਵੇਰੇ ਮਿਲੀ। ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਹੀ ਮਾਨਸਿਕ ਤੌਰ 'ਤੇ ਪਰਸ਼ਾਨ ਸਨ। ਘਰ ਦੇ ਮੈਂਬਰ ਕਾਲੀ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਇੱਕ ਉਸ ਦੀ ਘਰਵਾਲੀ ਅਤੇ ਇੱਕ ਉਸਦੀ ਲੜਕੀ ਸੀ। ਉਸਨੇ ਦੱਸਿਆ ਕਿ ਪਤਨੀ ਵੱਡੇ ਬੇਟੇ ਦੀ ਮੌਤ ਤੋਂ ਬਾਅਦ ਗਮ 'ਚ ਸੀ ਅਤੇ ਬੇਟੀ ਦਾ ਦੋ ਵਾਰ ਵਿਆਹ ਹੋ ਕੇ ਟੁੱਟ ਗਿਆ ਸੀ ਇਸ ਲਈ ਉਹ ਸਦਮੇ 'ਚ ਸੀ। ਇਸ ਲਈ ਉਹਨਾਂ ਦੋਵਾਂ ਦਾ ਇਲਾਜ ਵੀ ਕਰਵਾਇਆ ਗਿਆ ਸੀ ਪਰ ਕੋਈ ਫਰਕ ਨਹੀਂ ਸੀ ਪਰ ਅੱਜ ਇਨਾਂ ਵੱਡਾ ਕਦਮ ਚੁਕੱਣਗੀਆਂ ਇਸ ਦਾ ਵੀ ਕੋਈ ਅੰਦਾਜ਼ਾ ਨਹੀਂ ਸੀ।
ਕਬਾੜ ਦਾ ਕੰਮ ਕਰਕੇ ਗੁਜ਼ਾਰਾ ਕਰਦਾ ਪਰਿਵਾਰ: ਉਥੇ ਹੀ ਮਾਮਲੇ 'ਚ ਗੱਲ ਕਰਦਿਆਂ ਪਰਿਵਾਰ ਦੇ ਗੁਵਾਂਢੀ ਦਰਸ਼ਨ ਕਾਂਗੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਕਿ ਮਾਵਾਂ ਧੀਆਂ ਦੀ ਟ੍ਰੇਨ ਥੱਲੇ ਆ ਕੇ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੇ ਸੀ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵਿੱਚ 10 12 ਸਾਲ ਪਹਿਲਾਂ ਪੁੱਤਰ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਮਾਂ ਪਰੇਸ਼ਾਨ ਰਹਿੰਦੀ ਸੀ ਅਤੇ ਧੀ ਆਪਨੇ ਵਿਆਹੁਤਾ ਜੀਵਣ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਉਹ ਅਕਸਰ ਹੀ ਰਾਤ ਸਮੇਂ ਘਰੋਂ ਚਲੀਆਂ ਜਾਂਦੀਆਂ ਸਨ ਕਈ ਵਾਰ ਮੈਡੀਸਨ ਵੀ ਦਵਾਈ ਗਈ ਪਰ ਪਰਿਵਾਰ ਗਰੀਬ ਹੋਣ ਦੇ ਚਲਦੇ ਇਲਾਜ ਨਹੀਂ ਹੋ ਪਾਇਆ ਕਿਉਂਕਿ ਪਰਿਵਾਰ ਕਾਗਜ ਚੁੱਕ ਕੇ ਕਵਾੜ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ।
ਅੰਮ੍ਰਿਤਸਰ ਦੇ ਅਟਾਰੀ ਵਾਗਾ ਸਰਹੱਦ ਤੇ BSF ਦਾ ਲਗਾਇਆ 350 ਫੁੱਟ ਉੱਚਾ ਫਲੈਗ, ਵੀਡੀਓ 'ਚ ਦੇਖੋ ਮਨਮੋਹਕ ਨਜ਼ਾਰਾ
ਫਰੀਦਕੋਟ ਵਿੱਚ ਹੰਸ ਰਾਜ ਹੰਸ ਲਈ ਚੋਣ ਪ੍ਰਚਾਰ ਕਰਨ ਆਏ ਭਾਜਪਾ ਆਗੂ ਦਾ ਜ਼ੋਰਦਾਰ ਵਿਰੋਧ
ਫਰੀਦਕੋਟ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਗੋਲਡੀ ਬਰਾੜ ਤੇ ਬੰਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਹੋਇਆ ਝਗੜਾ, ਮਾਮਲਾ ਦਰਜ
ਮਾਨਸਿਕ ਪਰੇਸ਼ਾਨੀ ਕਾਰਨ ਕੀਤੀ ਖੁਦਕੁਸ਼ੀ: ਉਥੇ ਹੀ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਹਤਵਾਰਾਂ ਅਨੁਸਾਰ ਘਰ ਦਾ ਕੋਈ ਕਲੇਸ਼ ਜਾਂ ਫਿਰ ਅਜਿਹਾ ਕੋਈ ਕਾਰਨ ਨਹੀਂ ਸੀ ਕਿ ਉਹਨਾਂ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ। ਉਹਨਾਂ ਇਹ ਕਦਮ ਇਸ ਲਈ ਚੁਕਿਆ ਕਿ ਉਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਉਥੇ ਹੀ ਹੁਣ ਪੁਲਿਸ ਵੱਲੋਂ 174 ਦੀ ਧਾਰਾ ਤਹਿਤ ਕਾਰਵਾਈ ਕਰਦੇ ਹੋਏ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।