ਮੋਗਾ : 18 ਅਪ੍ਰੈਲ ਨੂੰ ਰਾਤ ਕਰੀਬ 8 ਵਜੇ ਮੋਗਾ ਦੇ ਵੇਦਾਂਤ ਨਗਰ 'ਚ ਕਮਲ ਕੁਮਾਰ ਨਾਮ ਦੇ ਦੁਕਾਨਦਾਰ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਸ ਦੀ ਐਕਟਿਵਾ ਸਮੇਤ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੁਕਾਨਦਾਰ ਤੋਂ ਐਕਟਿਵਾ ਖੋਹ ਲਈ ਅਤੇ 5 ਲੱਖ ਰੁਪਏ ਖੋਹ ਕੇ ਫਰਾਰ : ਮੋਗਾ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 18 ਅਪ੍ਰੈਲ ਨੂੰ ਰਾਤ 8 ਵਜੇ ਦੇ ਕਰੀਬ ਤਿੰਨ ਮੋਟਰਸਾਈਕਲ ਸਵਾਰਾਂ ਨੇ ਮੋਗਾ ਦੇ ਵੇਦਾਂਤ ਨਗਰ ਵਿੱਚ ਕਮਲ ਕੁਮਾਰ ਨਾਮਕ ਇੱਕ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦੁਕਾਨਦਾਰ ਤੋਂ ਉਸਦੀ ਐਕਟਿਵਾ ਖੋਹ ਲਈ ਅਤੇ 5 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ ਸੀ। ਜਿਸ ਵਿੱਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਐਕਟਿਵਾ ਅਤੇ 2.5 ਲੱਖ ਰੁਪਏ ਵੀ ਬਰਾਮਦ ਕੀਤੇ ਸਨ।
ਪੁਲਿਸ ਨੇ 6 ਟੀਮਾਂ ਬਣਾ ਕੇ 1000 ਦੇ ਕਰੀਬ ਸੀ.ਸੀ.ਟੀ.ਵੀ. ਚੈੱਕ ਕਰਕੇ ਮੁਲਜ਼ਮਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ : ਮੁਲਜ਼ਮ ਰਘਵੀਰ ਸਿੰਘ, ਕਰਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਰਸ਼ਦੀਪ ਸਿੰਘ, ਆਕਾਸ਼ ਕੁਮਾਰ, ਰਜਿੰਦਰ ਸਿੰਘ ਸਾਰੇ ਆਪਸ ਵਿੱਚ ਦੋਸਤ ਹਨ, ਜਿਨ੍ਹਾਂ ਵਿੱਚੋਂ ਕਰਨ ਕੁਮਾਰ ਪੀੜਤ ਕਮਲ ਕੁਮਾਰ ਦੀ ਕਰਿਆਨੇ ਦੀ ਦੁਕਾਨ ਵਿੱਚ ਕੰਮ ਕਰਦਾ ਸੀ। ਉਹ ਕੁਝ ਦਿਨਾਂ ਤੱਕ ਕਮਲ ਕੁਮਾਰ ਦੀ ਰੇਕੀ ਕਰਦੇ ਸਨ ਅਤੇ 18 ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਨੇ 6 ਟੀਮਾਂ ਬਣਾ ਕੇ 1000 ਦੇ ਕਰੀਬ ਸੀ.ਸੀ.ਟੀ.ਵੀ. ਚੈੱਕ ਕਰਕੇ ਮੁਲਜ਼ਮਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਸੀ।
ਮੁਲਜ਼ਮਾਂ ਵਿੱਚੋਂ ਕਰਨ ਕੁਮਾਰ ਤੇ ਖ਼ਿਲਾਫ਼ 3 ਐਨ.ਡੀ.ਪੀ.ਐਸ. ਕੇਸ ਦਰਜ: ਫੜੇ ਗਏ ਮੁਲਜ਼ਮਾਂ ਤੋਂ ਐਕਟਿਵਾ, ਇੱਕ ਮੋਟਰਸਾਈਕਲ ਅਤੇ ਲੋਹੇ ਦੀਆਂ ਰਾਡਾਂ ਸਮੇਤ ਢਾਈ ਲੱਖ ਰੁਪਏ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਵਿੱਚੋਂ ਕਰਨ ਕੁਮਾਰ ਤੇ ਖ਼ਿਲਾਫ਼ 3 ਐਨ.ਡੀ.ਪੀ.ਐਸ. ਕੇਸ ਦਰਜ ਹਨ ਅਤੇ ਰਜਿੰਦਰ ਸਿੰਘ ਖਿਲਾਫ਼ ਵੀ ਕੇਸ ਦਰਜ ਹੈ। ਅੱਜ 5 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਖੁਲਾਸੇ ਕੀਤੇ ਜਾ ਸਕਣ।
- ਅੰਮ੍ਰਿਤਪਾਲ ਵੱਲੋਂ ਚੋਣਾਂ ਲੜਨ ਦੀ ਖਬਰ ਤੇ ਉਸ ਦੀ ਮਾਤਾ ਦਾ ਬਿਆਨ ਆਇਆ ਸਾਹਮਣੇ, ਕਿਹਾ- ਅਜੇ ਨਹੀਂ ਹੋਈ ਕੋਈ ਪੁਸ਼ਟੀ - Amritpal will contest the election
- ਸੀਬੀਐਸਈ ਵੱਲੋਂ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਹੋਇਆ ਟ੍ਰੇਨਿੰਗ ਪ੍ਰੋਗਰਾਮ, 50 ਘੰਟੇ ਦੀ ਹਰ ਪ੍ਰਿੰਸੀਪਲ ਅਤੇ ਅਧਿਆਪਕ ਲਈ ਟ੍ਰੇਨਿੰਗ ਲਾਜ਼ਮੀ - Training of principals and teachers
- ਬਰਨਾਲਾ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਅਨਾਜ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ - procurement arrangements in markets