ETV Bharat / state

CIA ਸਟਾਫ ਨੇ ਦਵਿੰਦਰ ਬੰਬੀਹਾ ਗੈਂਗ ਦੇ 5 ਗੈਂਗਸਟਰ ਨਜਾਇਜ਼ ਅਸਲੇ ਸਣੇ ਕੀਤੇ ਕਾਬੂ

CIA ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 5 ਵਿਅਕਤੀਆ ਨੂੰ ਸਮੇਤ ਕਾਰ Ford Endeavour, ਨਜਾਇਜ ਅਸਲੇ, 16 ਜਿੰਦਾ ਕਾਰਤੂਸ ਤੇ 32 ਬੋਰ ਬਰਾਮਦ ਕੀਤੇ।

5 gangsters of Bambiha gang arrested
ਬੰਬੀਹਾ ਗੈਂਗ ਦੇ 5 ਗੈਂਗਸਟਰਾ ਨਜਾਇਜ਼ ਅਸਲੇ ਸਮੇਤ ਕਾਬੂ (ETV Bharat (ਪੱਤਰਕਾਰ, ਮੋਗਾ))
author img

By ETV Bharat Punjabi Team

Published : Sep 19, 2024, 1:45 PM IST

ਮੋਗਾ: ਮੋਗਾ CIA ਸਟਾਫ ਨੇ ਅੰਤਰਰਾਜੀ ਗਿਰੋਹ ਦੇ 5 ਮੁਲਜ਼ਮਾਂ ਨੂੰ ਨਜਾਇਜ਼ ਅਸਲੇ, 16 ਜਿੰਦਾ ਕਾਰਤੂਸਾਂ ਅਤੇ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਸਬੰਧ ਰੱਖਦੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕੁੱਲ ਛੇ ਲੋਕਾਂ ਨੂੰ ਕੀਤਾ ਨਾਮਜਦ, ਇੱਕ ਵਿਅਕਤੀ ਫ਼ਰੀਦਕੋਟ ਜ਼ੇਲ੍ਹ ਵਿੱਚ ਬੰਦ ਹੈ, ਜੋ ਇਹ ਨਜਾਇਜ਼ ਹਥਿਆਰਾਂ ਦਾ ਨੈਟਵਰਕ ਚਲਾ ਰਿਹਾ ਹੈ ਜਿਸ ਨੂੰ ਜਲਦ ਪ੍ਰੋਡਕਸ਼ਨ ਵਰੰਟ 'ਤੇ ਮੋਗਾ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ।

ਬੰਬੀਹਾ ਗੈਂਗ ਦੇ 5 ਗੈਂਗਸਟਰ ਨਜਾਇਜ਼ ਅਸਲੇ ਸਣੇ ਕੀਤੇ ਕਾਬੂ (ETV Bharat (ਪੱਤਰਕਾਰ, ਮੋਗਾ))

ਮੋਗਾ CIA ਨੂੰ ਵੱਡੀ ਸਫਲਤਾ ਮਿਲੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਮੋਗਾ ਅੰਕੁਰ ਗੁਪਤਾ ਨੇ ਦੱਸਿਆ ਕਿ ਮੋਗਾ CIA ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਹੈ। ਜਦੋਂ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 5 ਵਿਅਕਤੀਆਂ ਨੂੰ ਸਮੇਤ ਕਾਰ Ford Endeavour No: CH-01-BJ-0321 08 ਨਜਾਇਜ ਅਸਲਿਆਂ, 16 ਜਿੰਦਾ ਕਾਰਤੂਸ 32 ਬੋਰ ਬਰਾਮਦ ਕੀਤਾ ਹੈ।

ਸ਼ੱਕੀ ਵਿਅਕਤੀਆਂ ਦੀ ਤਲਾਸ਼

ਅੰਕੁਰ ਗੁਪਤਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਮੋਗਾ ਸਣੇ ਪੁਲਿਸ ਪਾਰਟੀ ਨੂੰ ਕੁੱਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਸੀ। ਇਸ ਸਬੰਧ ਵਿੱਚ ਇੱਕ ਮੁਖਬਰ ਨੇ ASI ਅਸ਼ੋਕ ਕੁਮਾਰ ਨੂੰ ਇਤਲਾਹ ਦਿੱਤੀ ਕਿ ਕੁੱਝ ਵਿਅਕਤੀਆਂ ਬੱਸ ਅੱਡੇ ਕੋਲ ਮੌਜੂਦ ਹਨ ਜਿਸ ਨੂੰ ਸੁਖਚੈਨ ਸਿੰਘ ਉਰਫ ਸੁੱਖਾ, ਵਾਸੀ ਜੰਡਾਵਾਲਾ ਜਿਸ ਦੇ ਖਿਲਾਫ ਕਾਫੀ ਮੁਕੱਦਮੇ ਦਰਜ ਹਨ ਅਤੇ ਜੋ ਹੁਣ ਫ਼ਰੀਦਕੋਟ ਜ਼ੇਲ੍ਹ ਵਿੱਚ ਬੰਦ ਹੈ।

ਵਿਅਕਤੀ ਨਜਾਇਜ ਅਸਲੇ ਸਮੇਤ ਕਾਬੂ

ਮੁਲਜ਼ਮ ਵੱਲੋਂ ਕਰਨਦੀਪ ਸਿੰਘ ਵਾਸੀ ਜ਼ਿਲ੍ਹਾ ਮਾਨਸਾ, ਗੁਰਲਾਲ ਸਿੰਘ ਵਾਸੀ ਜ਼ਿਲ੍ਹਾ ਮਾਨਸਾ, ਅਭਿਸੇਕ ਵਾਸੀ ਚੰਡੀਗੜ੍ਹ, ਰਾਕੇਸ ਕੁਮਾਰ ਵਾਸੀ ਰਾਜਸਥਾਨ, ਅਮਿਤ ਥਾਪਾ ਵਾਸੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਨਜਾਇਜ ਅਸਲੇ ਮੁਹੱਈਆ ਕਰਵਾਏ ਹਨ। ਜੋ ਉਕਤ ਵਿਅਕਤੀ ਨਜਾਇਜ਼ ਅਸਲਾ ਲੈ ਕੇ ਇਸ ਸਮੇਂ ਕਾਰ Ford Endeavour ਰੰਗ ਚਿੱਟਾ ਵਿੱਚ ਸਵਾਰ ਹੋ ਕੇ Skyrig Resort ਮੇਨ ਜੀ.ਟੀ ਰੋਡ ਮੋਗਾ-ਲੁਧਿਆਣਾ ਨੇੜੇ ਕਿਸੇ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ, ਤਾਂ ਉਕਤ ਵਿਅਕਤੀ ਨਜਾਇਜ ਅਸਲੇ/ਐਮੂਨੇਸ਼ਨ ਸਮੇਤ ਕਾਬੂ ਆ ਸਕਦੇ ਹਨ। ਇਸ ਤਰ੍ਹਾਂ ਇਨ੍ਹਾਂ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ।

ਵਿਅਕਤੀਆਂ ਖਿਲਾਫ ਮੁਕੱਦਮਾ ਦਰਜ

ਇਸ ਸੂਚਨਾ ਦੇ ਅਧਾਰ 'ਤੇ ਅਸ਼ੋਕ ਕੁਮਾਰ ਵੱਲੋਂ ਉਕਤਾਨ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 71 ਮਿਤੀ 17.09.2024 ਧਾਰਾ 25-54-59 ਅਸਲਾ ਐਕਟ ਥਾਣਾ ਮੈਹਿਣਾ ਦਰਜ ਕਰਵਾਇਆ ਤੇ ਮੁਖਬਰ ਵੱਲੋਂ ਦੱਸੀ ਜਗ੍ਹਾ 'ਤੇ ਛਾਪਾਮਾਰੀ ਕਰਕੇ ਮੁਲਜ਼ਮ ਕਰਨਦੀਪ ਸਿੰਘ, ਗੁਰਲਾਲ ਸਿੰਘ, ਅਭਿਸੇਕ, ਰਾਕੇਸ ਕੁਮਾਰ ਅਤੇ ਅਮਿਤ ਥਾਪਾ ਉਕਤਾਨ ਨੂੰ ਸਮੇਤ ਕਾਰ Ford Endeavour ਰੰਗ ਚਿੱਟਾ ਕਾਬੂ ਕਰਕੇ, ਇਨ੍ਹਾਂ ਦੇ ਕਬਜੇ ਵਿੱਚੋਂ 8 ਪਿਸਟਲ ਦੇਸੀ 32 ਬੋਰ ਸਮੇਤ 16 ਰੋਂਦ 32 ਬੋਰ ਬਰਾਮਦ ਕੀਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.