ਫਰੀਦਕੋਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਮੁਕਾਬਲਿਆਂ ਦੀ ਸ਼ੁਰੁਆਤ ਕੀਤੀ ਗਈ ਸੀ। ਜਿਸ ਤਹਿਤ ਅੱਜ ਤੀਸਰਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਚੱਲਦੇ ਜਿਥੇ ਬੀਤੇ ਦਿਨੀਂ ਮੁੱਖ ਮੰਤਰੀ ਮਾਨ ਵਲੋਂ ਇੰਨ੍ਹਾਂ ਖੇਡਾਂ ਦਾ ਆਗਾਜ਼ ਕੀਤਾ ਗਿਆ ਤਾਂ ਉਥੇ ਹੀ ਜ਼ਿਲ੍ਹੇ ਪੱਧਰ 'ਤੇ ਵੀ ਇਸ ਦੀ ਸ਼ੁਰੂਆਤ ਕੀਤੀ ਗਈ।
ਜ਼ਿਲ੍ਹਾ ਪੱਧਰ 'ਤੇ ਖੇਡਾਂ ਦੀ ਸ਼ੁਰੂਆਤ: ਉਥੇ ਹੀ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਬਲਾਕਾਂ ਜਿਸ 'ਚ ਫਰੀਦਕੋਟ,ਕੋਟਕਪੂਰਾ ਅਤੇ ਜੈਤੋ 'ਚ ਵੀ ਇਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੁਆਤ ਹੋਈ ਹੈ। ਫਰੀਦਕੋਟ 'ਚ ਖੇਡਾਂ ਵਤਨ ਪੰਜਾਬ ਦੀਆਂ ਦਾ ਸ਼ਾਨਦਾਰ ਆਗਾਜ਼ ਹੋਇਆ ਜਿਸ ਲਈ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਇਨ੍ਹਾਂ ਖੇਡਾਂ ਦੇ ਰਸਮੀ ਆਗਾਜ਼ ਦਾ ਐਲਾਨ ਕੀਤਾ ਗਿਆ।
ਮਿਹਨਤ ਅਤੇ ਇਮਾਨਦਾਰੀ ਨਾਲ ਹਿੱਸਾ ਲੈਣ ਖਿਡਾਰੀ: ਇਸ ਮੋਕੇ ਉਨ੍ਹਾਂ ਨਾਲ ਸਪੋਰਟਸ ਅਧਿਕਾਰੀ ਅਤੇ ਪ੍ਰਸ਼ਾਸ਼ਨ ਵੱਲੋਂ ਐਸਡੀਐਮ ਫਰੀਦਕੋਟ ਸ਼ਾਮਿਲ ਰਹੇ। ਫਰੀਦਕੋਟ ਦੇ ਤਿੰਨੋਂ ਬਲਾਕਾਂ 'ਚ ਇੰਨ੍ਹਾਂ ਖੇਡ ਮੁਕਾਬਲਿਆਂ 'ਚ ਅਲੱਗ-ਅਲੱਗ ਵਰਗਾਂ ਦੇ ਕਰੀਬ 6 ਹਜ਼ਾਰ ਖਿਡਾਰੀ ਪੁੱਜੇ ਹਨ, ਜੋ ਸੱਤ ਅਲੱਗ-ਅਲੱਗ ਖੇਡ ਮੁਕਾਬਲਿਆਂ 'ਚ ਹਿਸਾ ਲੈਣਗੇ। ਤਿੰਨ ਦਿਨ ਚੱਲਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ਲਈ ਵਿਧਾਇਕ ਗੁਰਦਿੱਤ ਸਿੰਘ ਨੇ ਆਉਣ ਵਾਲੇ ਖਿਡਾਰੀਆਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੇਡ ਨਾਲ ਜੁੜੇ ਹੋਏ ਹਨ, ਜਿਸ ਦੇ ਚੱਲਦੇ ਇਹ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਵਿਧਾਇਕ ਨੇ ਦੱਸਿਆ ਕਿ ਉਹ ਖੁਦ ਬਾਸਕਟਬਾਲ ਦੇ ਖਿਡਾਰੀ ਸਨ।
- ਸੁਖਬੀਰ ਬਾਦਲ ਸਾਥੀਆਂ ਸਣੇੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਏ ਪੇਸ਼, ਸਿੰਘ ਸਾਹਿਬਾਨਾਂ ਨੂੰ ਕੀਤੀ ਆ ਅਪੀਲ, ਪੜ੍ਹੋ ਪੂਰੀ ਖ਼ਬਰ - sri akal takht sahib
- ਬਿਜਲੀ ਨਾ ਆਉਣ ਤੋਂ ਪਰੇਸ਼ਾਨ ਲੁਧਿਆਣਾ ਦੇ ਲੋਕ, ਕੀਤੀ ਸੜਕ ਜਾਮ - Free electricity in punjab
- ਸਿੱਧੂ ਮੂਸੇ ਵਾਲਾ ਦੇ ਪਿਤਾ ਦੇ ਗਨਮੈਨਾਂ ਦੀ ਲੜਾਈ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ - Musawalas fathers gunmen