ਲੁਧਿਆਣਾ: ਪੰਜਾਬ ਦੇ ਵਿੱਚ ਬੀਤੇ ਦਿਨੀ ਮੌਸਮ ਦੇ ਵਿੱਚ ਬਦਲਾਵ ਵੇਖਣ ਨੂੰ ਮਿਲਿਆ ਸੀ ਪਰ ਮੁੜ ਤੋਂ ਗਰਮੀ ਵਧਣ ਲੱਗ ਗਈ ਹੈ। ਮੌਜੂਦਾ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਲਗਭਗ 40 ਡਿਗਰੀ ਦੇ ਨੇੜੇ ਹੈ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਜ਼ਿਆਦਾ ਹੈ। ਇਸ ਤਰ੍ਹਾਂ ਘੱਟੋ ਘੱਟ ਟੈਂਪਰੇਚਰ ਵੀ 30 ਡਿਗਰੀ ਦੇ ਨੇੜੇ ਹੈ ਜੋ ਕਿ ਆਮ ਨਾਲੋਂ ਦੋ ਡਿਗਰੀ ਲਗਭਗ ਵੱਧ ਹੈ।
ਹੀਟ ਵੇਵ ਤੋਂ ਲੋਕਾਂ ਨੂੰ ਰਾਹਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਦੱਸਿਆ ਕਿ ਆਉਂਦੇ ਦੋ ਦਿਨ ਤੱਕ ਗਰਮੀ ਪਵੇਗੀ ਅਤੇ ਹੀਟ ਵੇਵ ਵੀ ਚੱਲਣਗੀਆਂ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕ ਬਚ ਕੇ ਰਹਿਣ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਦੋ ਦਿਨ ਤੋਂ ਬਾਅਦ ਮੌਸਮ 'ਚ ਤਬਦੀਲੀ ਆਵੇਗੀ। 27 ਜੂਨ ਨੂੰ ਮੁੜ ਤੋਂ ਕਿਤੇ-ਕਿਤੇ ਹਲਕੀ ਬਾਰਿਸ਼ ਅਤੇ ਬੱਦਲਵਾਈ ਵਾਲਾ ਮੌਸਮ ਬਣੇਗਾ ਜਿਸ ਨਾਲ ਹੀਟ ਵੇਵ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
- ਦਿੜ੍ਹਬਾ 'ਚ ਇੱਕ ਮਹੀਨੇ ਅੰਦਰ ਪੰਜਵੀਂ ਚੋਰੀ; ਪੁਲਿਸ ਦੇ ਹੱਥ ਅਜ਼ੇ ਵੀ ਖਾਲੀ, ਲੋਕਾਂ 'ਚ ਪ੍ਰਸ਼ਾਸਨ ਖਿਲਾਫ ਰੋਸ - Fifth theft within a month in Dirba
- ਏਲਾਂਟੇ ਮਾਲ 'ਚ ਵੱਡਾ ਹਾਦਸਾ; ਖਿਡੌਣਾ ਟ੍ਰੇਨ ਪਲਟਣ ਕਾਰਨ ਇੱਕ ਬੱਚੇ ਦੀ ਮੌਤ, ਸੀਸੀਟੀਵੀ ਫੁਟੇਜ ਆਈ ਸਾਹਮਣੇ - Elante Mall Toy Train Accident
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਅਤੇ ਹਥਿਆਰਾਂ ਸਣੇ ਕਾਬੂ ਕੀਤੇ 3 ਬਦਮਾਸ਼ - 3 arrested with heroin
ਪ੍ਰੀ ਮਾਨਸੂਨ ਬਾਰਿਸ਼ ਹੋਣ ਦੀ ਸੰਭਾਵਨਾ: ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਗਰਮੀ ਕਰਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਦੋ ਦਿਨ ਲਈ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਲੋਕ 11 ਵਜੇ ਤੋਂ ਲੈ ਕੇ 4 ਵਜੇ ਤੱਕ ਧੁੱਪ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਗੁਰੇਜ ਕਰਨ ਕਿਉਂਕਿ ਜਦੋਂ ਦਿਨ ਦਾ ਟੈਂਪਰੇਚਰ 40 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਹੀਟ ਵੇਵ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਦੋ ਦਿਨਾਂ ਦੇ ਵਿਚਕਾਰ ਹੀਟ ਵੇਵ ਚੱਲਣਗੀਆਂ ਇਸ ਕਰਕੇ ਲੋਕ ਧਿਆਨ ਜਰੂਰ ਰੱਖਣ ਗਰਮੀ ਤੋਂ ਬਚ ਕੇ ਰਹਿਣ। ਉਹਨਾਂ ਕਿਹਾ ਹਾਲਾਂਕਿ ਫਿਲਹਾਲ ਇਹ ਦੋ ਦਿਨ ਤੱਕ ਹਲਾਤ ਅਜਿਹੇ ਹੀ ਰਹਿਣਗੇ, ਗਰਮੀ ਪਵੇਗੀ ਅਤੇ ਟੈਂਪਰੇਚਰ ਵੀ ਹਾਈ ਰਹਿਣਗੇ ਪਰ 27 ਜੂਨ ਤੋਂ ਬਾਅਦ ਮੌਸਮ 'ਚ ਤਬਦੀਲੀ ਜਰੂਰ ਵੇਖਣ ਨੂੰ ਮਿਲੇਗੀ। ਉਹਨਾਂ ਕਿਹਾ ਕਿ ਆਸ ਹੈ ਕਿ 27 ਜੂਨ ਤੋਂ ਬਾਅਦ ਇੱਕ ਸਿਸਟਮ ਬਣੇਗਾ ਜਿਸ ਤੋਂ ਬਾਅਦ ਪ੍ਰੀ ਮਾਨਸੂਨ ਬਾਰਿਸ਼ ਹੋਣ ਦੇ ਵੀ ਆਸਾਰ ਬਣ ਰਹੇ ਹਨ।