ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਤੀਜੀ ਵਾਰ ਚੁਣੇ ਗਏ ਲੋਕ ਸਭਾ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਪਿੱਛੇ ਨਹੀਂ ਰਹੇ ਹਨ। ਉਨ੍ਹਾਂ ਨੇ ਵੀ ਆਪਣੀ ਟੀਮ ਨੂੰ ਭੇਜ ਕੇ ਇਹ ਪਰਿਵਾਰ ਦੀ ਧੀ ਦੇ ਵਿਆਹ ਦਾ ਸਾਰਾ ਖਰਚਾ ਆਪਣੇ ਸਿਰ ਤੇ ਚੁੱਕਿਆ। ਅੱਜ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਟੀਮ ਜਿਸ ਦੇ ਮੁੱਖ ਮੈਂਬਰ ਸੋਨੂ ਜੰਡਿਆਲਾ ਸਨ। ਉਹ ਟੀਮ ਦੇ ਨਾਲ ਇਸ ਗਰੀਬ ਪਰਿਵਾਰ ਦੇ ਘਰ ਪਹੁੰਚੇ ਹਨ। ਉਨ੍ਹਾਂ ਨੂੰ ਜਿੰਨਾ ਵੀ ਧੀ ਦੇ ਦਾਜ ਦਾ ਸਮਾਨ ਸੀ ਤੇ ਕੱਪੜੇ ਸਨ, ਉਹ ਸਾਰੇ ਗੁਰਜੀਤ ਸਿੰਘ ਔਜਲਾ ਵੱਲੋਂ ਭੇਜੇ ਗਏ ਸਨ।
'ਮੇਰੇ ਪਰਿਵਾਰ ਤੇ ਕੋਈ ਦੁੱਖ ਮੁਸੀਬਤ ਆਵੇ ਤੇ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ': ਇਸ ਮੌਕੇ ਸੋਨੂ ਜੰਡਿਆਲਾ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਤੀਸਰੀ ਵਾਰ ਅੰਮ੍ਰਿਤਸਰ ਤੋਂ ਸਾਂਸਦ ਚੁਣੇ ਗਏ ਹਨ। ਅੰਮ੍ਰਿਤਸਰ ਲੋਕਾਂ ਦੇ ਪਿਆਰ ਸਦਕਾ ਹੀ ਉਹ ਫਿਰ ਤੀਜੀ ਵਾਰ ਸਾਂਸਦ ਬਣੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਜਿੰਨੇ ਵੀ ਲੋਕ ਹਨ ਉਹ ਮੇਰਾ ਹੀ ਪਰਿਵਾਰ ਹਨ ਤੇ ਮੇਰੇ ਪਰਿਵਾਰ ਤੇ ਕੋਈ ਦੁੱਖ ਮੁਸੀਬਤ ਆਵੇ ਤੇ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦਾ ਘਰ ਵੀ ਬਹੁਤ ਮਾੜੇ ਹਾਲਾਤਾਂ ਵਿੱਚ ਹੈ ਅਤੇ ਅਸੀਂ ਜਲਦ ਹੀ ਇਸ ਪਰਿਵਾਰ ਦੇ ਘਰ ਦੀ ਇੱਕ ਫਾਈਲ ਬਣਾ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦੇਵਾਂਗੇ ਤਾਂ ਜੋ ਇਸ ਪਰਿਵਾਰ ਦੇ ਸਿਰ ਤੇ ਵਧੀਆ ਛੱਤ ਪੈ ਸਕੇ। ਇਹ ਵੀ ਕਿਹਾ ਕਿ ਕੱਲ 16 ਜੂਨ ਸ਼ਨੀਵਾਰ ਇਨ੍ਹਾਂ ਧੀ ਦਾ ਵਿਆਹ ਹੋਣ ਜਾ ਰਿਹਾ ਹੈ ਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਹੋਰ ਵੀ ਜੋ ਕੋਈ ਵੀ ਚੀਜ਼ ਦੀ ਜਰੂਰਤ ਹੈ ਤਾਂ ਸਾਨੂੰ ਇੱਕ ਲਿਸਟ ਬਣਾ ਕੇ ਦਿੱਤੀ ਜਾਵੇ ਉਹ ਅਸੀਂ ਸਾਰੀਆਂ ਚੀਜ਼ਾਂ ਇਸ ਪਰਿਵਾਰ ਨੂੰ ਮੁਹੱਈਆ ਕਰਵਾਵਾਂਗੇ ਤਾਂ ਜੋ ਵਿਆਹ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ।
ਧੀ ਦੇ ਵਿਆਹ ਵਿੱਚ ਆਪਣਾ ਯੋਗਦਾਨ ਪਾਇਆ: ਉੱਥੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਕਈ ਦਾਨੀ ਸੱਜਣਾਂ ਵੱਲੋਂ ਇਸ ਧੀ ਦੇ ਵਿਆਹ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਵੱਧ ਚੜ ਕੇ ਜਿਹੜੀ ਸੰਗਤ ਹੈ। ਉਹ ਇਸ ਯੋਗਦਾਨ ਵਿੱਚ ਹਿੱਸਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮੀਡੀਆ ਦੀ ਬਦੌਲਤ ਹੀ ਹੋਇਆ ਹੈ ਜੇਕਰ ਮੀਡੀਆ ਇਸ ਖਬਰ ਨੂੰ ਉਜਾਗਰ ਨਾ ਕਰਦਾ ਤਾਂ ਸਾਨੂੰ ਪਤਾ ਨਹੀਂ ਸੀ ਲੱਗਣਾ ਇਹ ਮੀਡੀਆ 'ਤੇ ਹੀ ਖਬਰ ਉਜਾਗਰ ਹੋਈ ਹੈ ਤਾਂ ਅਸੀਂ ਅੱਜ ਇਸ ਪਰਿਵਾਰ ਕੋਲ ਉਨ੍ਹਾਂ ਦੀ ਮਦਦ ਕਰਨ ਲਈ ਪਹੁੰਚੇ ਹਾਂ।
ਸੱਚਾਈ ਦੀ ਰਾਹ: ਇਸ ਮੌਕੇ ਕਾਂਗਰਸੀ ਆਗੂ ਸੋਨੂ ਜੰਡਿਆਲਾ ਨੇ ਮੀਡੀਆ ਦਾ ਵੀ ਬਹੁਤ ਧੰਨਵਾਦ ਕੀਤਾ ਹੈ ਕਿ ਜੋ ਸੱਚਾਈ ਦੀ ਰਾਹ 'ਤੇ ਚੱਲ ਕੇ ਇਸ ਗਰੀਬ ਪਰਿਵਾਰਾਂ ਦੀ ਆਵਾਜ਼ ਚੁੱਕਦੇ ਹਨ ਤਾਂ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਮਦਦ ਹੋ ਸਕੇ ਅਤੇ ਕਿਸੇ ਦੀ ਵੀ ਧੀ ਆਪਣੇ ਘਰ ਵਿੱਚ ਗਰੀਬੀ ਦੇ ਕਾਰਨ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਕੱਲ ਇਸ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਵਾਂਗੇ ਅਤੇ ਬਰਾਤ ਦਾ ਸਵਾਗਤ ਵੀ ਕਰਾਂਗੇ ਤੇ ਸਾਡੇ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।
ਉੱਥੇ ਹੀ ਜਦੋਂ ਪਿਛਲੇ ਦਿਨੀਂ ਇਸ ਪਰਿਵਾਰ ਦੇ ਚਿਹਰੇ ਵੇਖੇ ਗਏ ਤੇ ਕਾਫੀ ਮਾਯੂਸੀ ਨਜ਼ਰ ਆਉਂਦੀ ਸੀ ਪਰ ਉੱਥੇ ਹੀ ਹੁਣ ਇਸ ਪਰਿਵਾਰ ਦੇ ਚਿਹਰੇ ਖੁਸ਼ੀ ਨਾਲ ਖੁੱਲੇ ਨਹੀਂ ਸਮਾ ਰਹੇ। ਉਹ ਸਾਰੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕਰ ਰਹੇ ਹਨ ਜਿਨਾਂ ਨੇ ਉਨ੍ਹਾਂ ਦੀ ਧੀ ਦੇ ਵਿਆਹ ਵਿੱਚ ਆਪਣਾ ਯੋਗਦਾਨ ਦਿੱਤਾ ਹੈ।
- ਜਲੰਧਰ ਜ਼ਿਮਨੀ ਚੋਣ ਲਈ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਜਾਣੋ ਪਰਚੇ ਭਰਨ ਦੀ ਆਖਰੀ ਤਰੀਕ ਤੇ ਕਦੋ ਹੋਵੇਗੀ ਵੋਟਿੰਗ - By Election In Jalandhar
- ਗੰਨੇ ਦਾ ਜੂਸ ਵੇਚ ਆਪਣੀ ਮਾਂ ਦਾ ਪੇਟ ਪਾਲ਼ ਰਹੀ ਹੈ ਇਹ ਦਲੇਰ ਕੁੜੀ, ਸੀਐੱਮ ਮਾਨ ਨਾਲ ਗੂੜ੍ਹੀ ਦੋਸਤੀ ਹੋਣ ਦਾ ਕਰ ਰਹੀ ਹੈ ਦਾਅਵਾ... - Latest news of Mansa
- ਤਿੰਨ ਪਿੰਡਾਂ ਦੇ ਲੋਕਾਂ ਦਾ ਦੋਸ਼: ਵਿਧਾਇਕ ਬਲਜਿੰਦਰ ਕੌਰ ਦੇ ਪਿੰਡ ਜਗਾਰਾਮ ਤੀਰਥ ਵਿਖੇ ਨਹਿਰੀ ਪਾਣੀ ਦੀ ਚੋਰੀ - Theft of canal water