ਚੰਡੀਗੜ੍ਹ/ਪਾਤੜਾਂ: ਐੱਮਅਸਪੀ ਸਣੇ ਹੋਰਨਾਂ ਮੰਗਾਂ ਨੂੰ ਲੈਕੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਪਟਿਆਲਾ ਦੇ ਪਾਤੜਾਂ ਵਿਖੇ ਮੀਟਿੰਗ ਸੱਦੀ ਗਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਆਦਿ ਜਥੇਬੰਦੀਆਂ ਸ਼ਾਮਲ ਹੋਈਆਂ ਹਨ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਕੁਝ ਵੀ ਕਹਿਣਾ ਸਹੀ ਨਹੀਂ ਹੈ, ਪਰ ਮੀਟਿੰਗ ਵਿੱਚ ਜੋ ਵੀ ਫੈਸਲੇ ਲਏ ਜਾਣਗੇ ਉਹ ਲੋਕ ਹਿੱਤ ਅਤੇ ਕਿਸਾਨ ਹਿੱਤ ਵਿੱਚ ਹੋਣਗੇ। ਇਹ ਮੀਟਿੰਗ ਕਿਸਾਨ ਸੰਘਰਸ਼ ਲਈ ਏਕਤਾ ਉੱਤੇ ਜ਼ੋਰ ਦੇਣ ਲਈ ਸੱਦੀ ਗਈ ਹੈ। ਇਸ ਤੋਂ ਪਹਿਲਾਂ ਹੋਈ ਮੀਟਿੰਗ ਵਿੱਚ ਸਾਰਥਿਕ ਸਿੱਟੇ ਨਿਕਲੇ ਸਨ। ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ ਨੇ ਕਿਹਾ ਕਿ ਦਿੱਲੀ ਕੂਚ ਨੂੰ ਲੈਕੇ ਰਣਨੀਤੀ ਬਣਾਈ ਜਾਵੇਗੀ ਅਤੇ ਸਰਕਾਰਾਂ ਉੱਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾਵੇ ਇਸ ਸਬੰਧੀ ਨੀਤੀ ਬਣਾਈ ਜਾ ਰਹੀ ਹੈ।
26 ਜਨਵਰੀ ਨੂੰ ਦੇਸ਼ ਭਰ 'ਚ ਹੋਵੇਗਾ ਟ੍ਰੈਕਟਰ ਮਾਰਚ
ਉੱਥੇ ਹੀ ਕਿਸਾਨ ਆਗੁਆਂ ਨੇ ਕਿਹਾ ਕਿ 26 ਜਨਵਰੀ ਨੂੰ ਟ੍ਰੈਕਟਰ ਮਾਰਚ ਦੇਸ਼ ਭਰ ਵਿੱਚ ਹਰ ਪਾਸੇ ਕੀਤਾ ਜਾਵੇਗਾ। ਇਸ ਤੋਂ ਇਲਾਵਾ 24 ਅਤੇ 25 ਜਨਵਰੀ ਨੂੰ ਕੀ ਰਣਨੀਤੀ ਹੋਵੇਗੀ ਇਸ 'ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਕਹਿੰਦੀਆਂ ਹਨ ਕਿ ਕਿਸਾਨ ਇਕਜੁੱਟ ਨਹੀਂ ਹਨ, ਪਰ ਹੁਣ ਤਾਂ ਕਿਸਾਨ ਵੀ ਇੱਕਜੁਟ ਹਨ ਅਤੇ ਫੈਸਲੇ ਵੀ ਸਾਂਝੇ ਹਨ ਤਾਂ ਫਿਰ ਹੁਣ ਕੇਂਦਰ ਸਰਕਾਰ ਨੂੰ ਕੀ ਚਾਹੀਦਾ ਹੈ।
- "ਐਮਰਜੈਂਸੀ ਦੀ ਸਕ੍ਰਿਪਟ ਕੇਂਦਰ ਦੀ ਭਾਜਪਾ ਨੇ ਤਿਆਰ ਕੀਤੀ" ਕੰਗਨਾ ਦੀ ਫਿਲਮ ਤੇ ਕਿਸਾਨਾਂ ਦੇ ਮੁੱਦੇ 'ਤੇ ਵਰ੍ਹੇ ਕਾਂਗਰਸੀ MP ਰਾਜਾ ਵੜਿੰਗ
- ਰਾਤ ਮੁੜ ਵਿਗੜੀ ਜਗਜੀਤ ਡੱਲੇਵਾਲ ਦੀ ਸਿਹਤ, ਅੱਜ ਮੋਰਚੇ ਤੇ SKM ਨੇਤਾਵਾਂ ਦੀ ਹੋਵੇਗੀ ਮੀਟਿੰਗ
- ਪੰਜਾਬ ਵਿੱਚ ਕੰਗਨਾ ਰਣੌਤ ਦੀ 'ਐਮਰਜੈਂਸੀ' ਦਾ ਵਿਰੋਧ, ਕਾਲੀਆਂ ਝੰਡੀਆਂ ਲੈ ਕੇ ਥੀਏਟਰਾਂ ਦੇ ਸਾਹਮਣੇ ਪਹੁੰਚੇ ਲੋਕ, ਅਦਾਕਾਰਾ ਖਿਲਾਫ਼ ਕੀਤੀ ਨਾਅਰੇਬਾਜ਼ੀ
ਵੱਡੇ ਪੱਧਰ 'ਤੇ ਹੋਵੇਗਾ ਨੁਕਸਾਨ
ਡਾ. ਦਰਸ਼ਨਪਾਲ ਨੇ ਕਿਹਾ ਕਿ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਉਨ੍ਹਾਂ ਦੇ ਮਰਨ ਵਰਤ ਦਾ 54ਵਾਂ ਦਿਨ ਸ਼ੁਰੂ ਹੋ ਗਿਆ ਹੈ। ਡੱਲੇਵਾਲ ਦਾ ਭਾਰ 20 ਕਿੱਲੋ ਘੱਟ ਗਿਆ ਹੈ। ਦੂਜੇ ਪਾਸੇ ਕਿਸਾਨ ਅੰਦੋਲਨ 2.0 ਤਹਿਤ ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਉਹਨਾਂ ਕਿਹਾ ਕਿ ਹੁਣ ਤਾਂ ਉਨ੍ਹਾਂ ਦੇ ਨਾਲ 111 ਕਿਸਾਨ ਹੋਰ ਮਰਨ ਵਰਤ 'ਤੇ ਬਹਿ ਗਏ ਹਨ। ਜੇਕਰ ਕੋਈ ਨੁਕਸਾਨ ਹੋਇਆ ਤਾਂ ਵੱਡੇ ਪਧਰ 'ਤੇ ਹੀ ਹੋਵੇਗਾ।