ETV Bharat / state

ਫੂਡ ਸਪਲਾਈ ਇੰਸਪੈਕਟਰਾਂ ਨੇ ਖਰੀਦ ਦਾ ਕੀਤਾ ਬਾਈਕਾਟ, ਸੂਬਾ ਸਰਕਾਰ ਖਿਲਾਫ ਲਾਏ ਨਾਅਰੇ - Food supply inspectors

author img

By ETV Bharat Punjabi Team

Published : Apr 19, 2024, 7:10 PM IST

ਮੰਡੀਆਂ ਦੇ ਵਿੱਚ ਕਿਸਾਨਾਂ ਵੱਲੋਂ ਖਰੀਦ ਇੰਸਪੈਕਟਰਾਂ ਦੇ ਕੀਤੇ ਜਾ ਰਹੇ ਘਿਰਾਓ ਤੋਂ ਬਾਅਦ ਫੂਡ ਸਪਲਾਈ ਇੰਸਪੈਕਟਰਾਂ (Food supply inspectors) ਨੇ ਹੁਣ ਖਰੀਦ ਦਾ ਬਾਈਕਾਟ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਇੰਸਪੈਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਮੰਡੀਆਂ ਦੇ ਵਿੱਚ ਸੁਰੱਖਿਆ ਦੇਵੇ ਕਿਉਂਕਿ ਕਿਸਾਨਾਂ ਵੱਲੋਂ ਇੰਸਪੈਕਟਰਾਂ ਨੂੰ ਬੰਦੀ ਬਣਾ ਕੇ ਬਿਠਾ ਲਿਆ ਜਾਂਦਾ ਹੈ, ਜਿਸ ਕਾਰਨ ਉਹਨਾਂ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਦੀ ਹੈ।

Mansa: Food supply inspectors boycotted the purchase, raised slogans against the state government
ਫੂਡ ਸਪਲਾਈ ਇੰਸਪੈਕਟਰਾਂ ਨੇ ਖਰੀਦ ਦਾ ਕੀਤਾ ਬਾਈਕਾਟ, ਸੂਬਾ ਸਰਕਾਰ ਖਿਲਾਫ ਲਾਏ ਨਾਅਰੇ

ਮਾਨਸਾ : ਮੰਡੀਆਂ ਦੇ ਵਿੱਚ ਕਿਸਾਨਾਂ ਵੱਲੋਂ ਖਰੀਦ ਇੰਸਪੈਕਟਰਾਂ ਦੇ ਕੀਤੇ ਜਾ ਰਹੇ ਘਿਰਾਓ ਤੋਂ ਬਾਅਦ ਫੂਡ ਸਪਲਾਈ ਇੰਸਪੈਕਟਰਾਂ ਨੇ ਹੁਣ ਖਰੀਦ ਦਾ ਬਾਈਕਾਟ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇੰਸਪੈਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਮੰਡੀਆਂ ਦੇ ਵਿੱਚ ਸੁਰੱਖਿਆ ਦੇਵੇ ਕਿਉਂਕਿ ਕਿਸਾਨਾਂ ਵੱਲੋਂ ਇੰਸਪੈਕਟਰਾਂ ਨੂੰ ਬੰਦੀ ਬਣਾ ਕੇ ਬਿਠਾ ਲਿਆ ਜਾਂਦਾ ਹੈ। ਜਿਸ ਕਾਰਨ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਠੇਸ ਪਹੁੰਚਦੀ ਹੈ।

ਮੰਡੀਆਂ ਦੇ ਵਿੱਚ ਗਿੱਲੀ ਕਣਕ ਦੀ ਬੋਲੀ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਖਰੀਦ ਇੰਸਪੈਕਟਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਵੀ ਮਾਨਸਾ ਦੇ ਬਰੇਟਾ ਅਤੇ ਬੋਹਾ ਵਿੱਚ ਇੰਸਪੈਕਟਰਾਂ ਨੂੰ ਦੇਰ ਰਾਤ ਤੱਕ ਘਿਰਾਓ ਕਰਕੇ ਕਿਸਾਨਾਂ ਵੱਲੋਂ ਬਿਠਾ ਕੇ ਰੱਖਿਆ ਗਿਆ ਜਿਸ ਦੇ ਰੋਸ ਵਜੋਂ ਅੱਜ ਖਰੀਦ ਇੰਸਪੈਕਟਰਾਂ ਵੱਲੋਂ ਜ਼ਿਲੇ ਭਰ ਵਿੱਚ ਖਰੀਦ ਦਾ ਬਾਈਕਾਟ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਖਰੀਦ ਇੰਸਪੈਕਟਰਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹਨ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਜਦੋਂ ਕਿ ਕਈ ਕਿਸਾਨ ਗਿੱਲੀ ਕਣਕ ਵੱਢ ਕੇ ਹੀ ਮੰਡੀਆਂ ਦੇ ਵਿੱਚ ਲਿਆ ਰਹੇ ਹਨ।

ਮੰਡੀਆਂ ਦੇ ਵਿੱਚ ਇੰਸਪੈਕਟਰਾਂ ਦੀ ਸੁਰੱਖਿਆ ਬਹਾਲ ਕੀਤੀ ਜਾਵੇ: ਜਿਸ ਦੀ ਬੋਲੀ ਨਹੀਂ ਲੱਗ ਸਕਦੀ ਕਿਉਂਕਿ ਇਹ ਕਣਕ ਸਟੋਰ ਹੋ ਕੇ ਫਿਰ ਕੇਂਦਰ ਸਰਕਾਰ ਨੂੰ ਭੇਜੀ ਜਾਂਦੀ ਹੈ। ਜਿਹੜੇ ਵਿਰੋਧ ਕਿਸਾਨ ਇਸ ਦੇ ਉਲਟ ਖਰੀਦ ਇੰਸਪੈਕਟਰਾਂ ਦਾ ਘਿਰਾਓ ਕਰਕੇ ਉਹਨਾਂ ਨੂੰ ਦੇਰ ਰਾਤ ਤੱਕ ਮੰਡੀਆਂ ਦੇ ਵਿੱਚ ਬਿਠਾ ਕੇ ਰੱਖ ਰਹੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੰਡੀਆਂ ਦੇ ਵਿੱਚ ਇੰਸਪੈਕਟਰਾਂ ਦੀ ਸੁਰੱਖਿਆ ਬਹਾਲ ਕੀਤੀ ਜਾਵੇ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਤਾਂ ਕਿ ਉਹਨਾਂ ਦੀ ਸਮੇਂ ਸਿਰ ਕਣਕ ਦੀ ਬੋਲੀ ਹੋ ਸਕੇ ਅਤੇ ਕਿਸਾਨ ਨੂੰ ਵੀ ਕਿਸੇ ਤਰ੍ਹਾਂ ਦੀ ਮੰਡੀ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.