ਅੰਮ੍ਰਿਤਸਰ: ਕੁਝ ਸਮਾਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਕੇ ਵੱਖ ਹੋਏ ਐੱਸਜੀਪੀਸੀ ਦੇ ਮੈਂਬਰ ਮਨਜੀਤ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਉੱਤੇ ਉਨ੍ਹਾਂ ਵੱਲੋਂ ਵੱਡੇ ਹਮਲੇ ਕੀਤੇ ਗਏ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਦੋ-ਫਾੜ ਹੈ ਅਤੇ ਪਾਰਟੀ ਖਾਲੀ ਦਲ ਵੀ ਬਣ ਚੁੱਕੀ ਹੈ।
ਅਕਾਲੀ ਦਲ ਢਹਿੰਦੀ ਕਲਾ ਵਿੱਚ: ਉਨ੍ਹਾਂ ਆਖਿਆ ਕਿ 2017 ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਮਿਲਣੀ ਸ਼ੁਰੂ ਹੋਈ ਸੀ, ਉਸ ਸਮੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੈਤਿਕਤਾ ਦੇ ਆਧਾਰ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਆਪਣੇ ਵਰਕਰਾਂ ਅਤੇ ਨੇਤਾਵਾਂ ਤੋਂ ਇਲਾਵਾ ਆਪਣੇ ਪੀਏ ਦੀ ਗੱਲ ਤੱਕ ਨਹੀਂ ਸੁਣਦੇ, ਜਿਸ ਕਰਕੇ ਅਕਾਲੀ ਦਲ ਢਹਿੰਦੀ ਕਲਾ ਵਿੱਚ ਜਾ ਰਿਹਾ ਹੈ।
- ਕੇਂਦਰ ਵੱਲੋਂ ਸੂਬੇ ਦੇ ਫੰਡ ਜਾਣਬੁੱਝ ਕੇ ਰੋਕਣ ਦਾ ਮੁੱਦਾ ਲੋਕ ਸਭਾ ਵਿਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ-ਮੀਤ ਹੇਅਰ - Punjab News
- ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾਂ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਨੋਟਿਸ ਜਾਰੀ, ਪੇਸ਼ ਹੋਣ ਲਈ ਦਿੱਤੇ ਆਦੇਸ਼ - police issued a notice to Archana
- ਮੈਰੀਟੋਰੀਅਸ ਸਕੂਲ ਪੁੱਜੇ ਸਿੱਖਿਆ ਮੰਤਰੀ ਨੇ ਸਰਵ ਸਿੱਖਿਆ ਅਭਿਆਨ ਫੰਡ 'ਤੇ ਵੀ ਘੇਰੀ ਸਰਕਾਰ, ਕਿਹਾ - ਭਾਜਪਾ ਸਰਕਾਰ ਨੇ ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ ਕੀਤੇ ਪੈਦਾ - Harjot Bains in Ludhiana
ਅਕਾਲੀ ਦਲ ਨੂੰ 'ਖਾਲੀ ਦਲ' ਕਰ ਦਿੱਤਾ: ਮਨਜੀਤ ਸਿੰਘ ਨੇ ਕਿਹਾ ਕਿ 1 ਜੁਲਾਈ ਨੂੰ ਪੰਥਕ ਟਕਸਾਲੀ ਆਗੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤਰ੍ਹਾਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਅੰਮ੍ਰਿਤਸਰ ਦੇ ਵਿੱਚ ਹੀ ਅਕਾਲੀ ਦਲ ਦਾ ਹੈੱਡ ਆਫਿਸ ਵੀ ਖੋਲ੍ਹਿਆ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੀ ਵੱਧ ਪੁਰਾਣੀ ਪਾਰਟੀ ਹੈ ਅਤੇ ਇਸ ਸਿਧਾਂਤਾਂ ਉੱਤੇ ਤੁਰਨ ਵਾਲੀ ਪਾਰਟੀ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਸਮੇਂ ਅਕਾਲੀ ਦਲ ਨੂੰ ਖਾਲੀ ਦਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਲਦ ਹੀ ਪੰਥਕ ਟਕਸਾਲੀ ਆਗੂਆਂ ਨੂੰ ਨਾਲ ਲੈ ਕੇ ਅਕਾਲੀ ਦਲ ਨੂੰ ਦੁਬਾਰਾ ਤੋਂ ਸੁਰਜੀਤ ਕੀਤੀ ਜਾਵੇਗੀ ।