ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਬੀਤੇ ਦਿਨੀ ਪਏ ਮੀਂਹ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। 18 ਤੋਂ ਲੈ ਕੇ 20 ਅਪ੍ਰੈਲ ਤੱਕ ਇੱਕ ਨਵਾਂ ਪੱਛਮੀ ਚੱਕਰਵਾਤ ਪੰਜਾਬ ਵੱਲ ਆਇਆ ਹੈ। ਜਿਸ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕਾ ਮੀਂਹਰ ਪੈਣ ਦੀ ਸੰਭਾਵਨਾ ਹੈ ਅਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਹੋ ਸਕਦਾ ਹੈ।
ਵਾਢੀ ਨਾ ਕਰਨ ਦੀ ਸਲਾਹ: ਦੂਜੇ ਪਾਸੇ ਪੰਜਾਬ ਵਿੱਚ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬੀਤੇ ਦਿਨੀ ਹੋਏ ਮੀਂਹ ਨੇ ਜਿੱਥੇ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਉੱਥੇ ਹੀ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੇ ਨਾਲ ਹੋਰ ਨੁਕਸਾਨ ਕਣਕ ਦਾ ਹੋ ਸਕਦਾ ਹੈ। ਜਿਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮਾਹਿਰ ਡਾਕਟਰ ਪਵਨੀਤ ਕੌਰ ਨੇ ਕਿਸਾਨਾਂ ਨੂੰ ਸਤਰਕ ਰਹਿਣ ਲਈ ਕਿਹਾ ਹੈ ਅਤੇ ਇਹਨਾਂ ਦਿਨਾਂ ਦੇ ਵਿਚਕਾਰ ਵਾਢੀ ਨਾ ਕਰਨ ਦੀ ਸਲਾਹ ਦਿੱਤੀ।
18 ਤੋਂ 20 ਅਪ੍ਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ: ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਮੌਜੂਦਾ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫਿਲਹਾਲ 32 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਘੱਟ ਹੈ ਕਿਉਂਕਿ ਬੀਤੇ ਦਿਨੀ ਪੱਛਮੀ ਚੱਕਰਵਾਤ ਕਰਕੇ ਬੱਦਲਵਾਈ ਵਾਲਾ ਮੌਸਮ ਬਣਿਆ ਅਤੇ ਕਈ ਥਾਂ ਮੀਂਹ ਹੋਇਆ ਸੀ। ਜਿਸ ਕਰਕੇ ਫਿਲਹਾਲ ਮੌਸਮ ਦੇ ਵਿੱਚ ਜ਼ਿਆਦਾ ਗਰਮੀ ਨਹੀਂ ਹੈ ਪਰ ਆਉਂਦੇ ਦਿਨਾਂ ਵਿੱਚ 18 ਤੋਂ 20 ਅਪ੍ਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹਨਾਂ ਦਿਨਾਂ ਦੇ ਵਿਚਕਾਰ ਵੀ ਮੌਸਮ ਬਦਲਵਈ ਵਾਲਾ ਬਣਿਆ ਰਹੇਗਾ। ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੇਗੀ।
- ਮਾਨਸਾ ਦੀਆਂ ਮੰਡੀਆਂ 'ਚ ਸਿੱਧੇ ਤੌਰ 'ਤੇ ਸਪੈਸ਼ਲ ਭਰਨ ਦਾ ਵਿਰੋਧ, ਪੱਲੇਦਾਰਾਂ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ - protest against government in mansa
- ਚੋਣਾਂ ਤੋਂ ਪਹਿਲਾਂ ਆਪ ਉਮੀਦਵਾਰ ਤੇ ਟਰਾਂਸਪੋਰਟ ਮੰਤਰੀ ਭੁੱਲਰ ਦੇ ਸਾੜੇ ਜਾ ਰਹੇ ਨੇ ਪੁਤਲੇ, ਜਾਣੋ ਕਾਰਨ... - Blow up effigy of Laljit Bhullar
- ਅੰਮ੍ਰਿਤਸਰ 'ਚ ਮਹਿਲਾ ਵਕੀਲ ਨੇ ਲਾਇਆ ਕਮਿਸ਼ਨਰ ਦੇ ਘਰ ਬਾਹਰ ਧਰਨਾ, ਕਿਹਾ- ਖਰਾਬ ਹੁੰਦੇ ਅਕਸ ਲਈ ਨਹੀਂ ਮਿਲ ਰਿਹਾ ਇਨਸਾਫ - Women lawyers staged dharna
ਫਸਲ ਦਾ ਖਿਆਲ ਰੱਖਣ ਦੀ ਲੋੜ: ਇਸ ਦੌਰਾਨ ਪਵਨੀਤ ਕੌਰ ਨੇ ਕਿਹਾ ਕਿ ਕਿਸਾਨ ਕਣਕ ਦਾ ਧਿਆਨ ਜਰੂਰ ਰੱਖਣ। ਉਹਨਾਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਉਤੇ ਮੀਂਹ ਪਿਆ ਅਤੇ ਗੜੇਮਾਰੀ ਵੀ ਹੋਈ ਹੈ। ਜਿਸ ਨਾਲ ਕਣਕ ਦੀ ਫਸਲ ਕਈ ਥਾਵਾਂ ਉੱਤੇ ਨੁਕਸਾਨੀ ਗਈ ਹੈ ਪਰ ਹੁਣ ਮੁੜ ਤੋਂ ਇੱਕ ਨਵਾਂ ਚੱਕਰਵਾਤ ਆ ਰਿਹਾ ਹੈ ਜਿਸ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕਿਸਾਨ 18 ਤੋਂ 20 ਅਪ੍ਰੈਲ ਦੇ ਵਿਚਕਾਰ ਕਣਕ ਦੀ ਵਾਢੀ ਨਾ ਕਰਨ ਅਤੇ ਮੌਸਮ ਦਾ ਜਰੂਰ ਧਿਆਨ ਰੱਖਣ ਕਿਉਂਕਿ ਖੜੀ ਕਣਕ ਨਾਲੋਂ ਕਟੀ ਹੋਈ ਕਣਕ ਦਾ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਰਹਿੰਦਾ ਹੈ ।