ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਕਾਰੋਬਾਰੀ ਅਮਨ ਗੋਇਲ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ 2010 ਦੇ ਵਿੱਚ ਉਹਨਾਂ ਨੇ 14,000 ਗਜ ਥਾਂ ਮਲੇਰਕੋਟਲਾ ਰੋਡ ਤੇ ਖਰੀਦੀ ਸੀ ਅਤੇ ਉਸ ਵਿੱਚੋਂ 6000 ਗਜ ਥਾਂ ਕਿਸੇ ਪਾਰਟੀ ਨੇ ਉਹਨਾਂ ਤੋਂ ਲੈ ਲਈ ਜਿੰਨ੍ਹਾਂ ਨੇ ਕਾਫੀ ਸਾਲ ਤੱਕ ਰਜਿਸਟਰੀ ਹੀ ਨਹੀਂ ਕਰਾਈ ਅਤੇ ਹੁਣ ਅੱਗੇ ਉਹਨਾਂ ਨੇ ਉਹ ਥਾਂ ਕਿਸੇ ਹੋਰ ਨੂੰ ਵੇਚ ਦਿੱਤੀ। ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਜਮੀਨ ਵੇਚੀ ਸੀ ਉਹਨਾਂ ਨਾਲ ਸਾਡਾ ਵਿਵਾਦ ਚੱਲ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਇਹ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਜਿਨ੍ਹਾਂ ਨੇ ਉੱਥੇ ਆਪਣਾ ਪਲਾਂਟ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਦੇ ਰਹੀ ਵਿਰੋਧੀਆਂ ਦਾ ਸਾਥ: ਅਮਨ ਗੋਇਲ ਨੇ ਕਿਹਾ ਕਿ ਹਾਲੇ ਤੱਕ ਮਾਮਲਾ ਵਿਚਾਰ ਅਧੀਨ ਹੈ ਪਰ ਇਸ ਦੇ ਬਾਵਜੂਦ ਦੂਜੀ ਧਿਰ ਨੇ ਆ ਕੇ ਕਬਜ਼ਾ ਕਰ ਲਿਆ ਅਤੇ ਉੱਥੇ ਚਾਰ ਦੀਵਾਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਜਦੋਂ ਕਿ ਇਸ ਸਬੰਧੀ ਫਿਲਹਾਲ ਕੋਈ ਵੀ ਨਿਸ਼ਾਨਦੇਹੀ ਨਹੀਂ ਹੋਈ, ਨਾ ਹੀ ਕੋਈ ਪਟਵਾਰੀ ਆ ਕੇ ਇਸ ਦੀ ਨਿਸ਼ਾਨਦੇਹੀ ਕਰਕੇ ਗਿਆ ਹੈ ਉਹਨਾਂ ਕਿਹਾ ਕਿ ਜਦੋਂ ਅਸੀਂ ਇਸ ਦੀ ਸ਼ਿਕਾਇਤ ਕਰਨ ਲਈ ਪੁਲਿਸ ਕੋਲ ਪਹੁੰਚੇ ਤਾਂ ਖੁਦ ਪੁਲਿਸ ਮੌਕੇ 'ਤੇ ਮੌਜੂਦ ਬੈਠੀ ਸੀ ਅਤੇ ਦੂਜੀ ਧਿਰ ਦਾ ਸਾਥ ਦੇ ਰਹੀ ਸੀ। ਉਹਨੇ ਕਿਹਾ ਕਿ ਜਦੋਂ ਉਹਨਾਂ ਨੇ ਅਪੀਲ ਕੀਤੀ ਕਿ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਪੁਲਿਸ ਨੇ ਉਲਟਾ ਉਹਨਾਂ ਨੂੰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕਿ ਪੁਲਿਸ ਸਾਡੀ ਗੱਲ ਨਹੀਂ ਸੁਣ ਰਹੀ ਹੈ ਉਹਨਾਂ ਕਿਹਾ ਕਿ ਮਿਰਾਡੋ ਚੌਂਕੀ ਦੇ ਅਧੀਨ ਇਹ ਮਾਮਲਾ ਹੈ।
- ਪੰਜਾਬ ਪੁਲਿਸ ਵੱਲੋਂ 77 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੋੜੀਂਦਾ ਵੱਡਾ ਤਸਕਰ ਗ੍ਰਿਫ਼ਤਾਰ - Drug trafficker arrested
- ਲੁਧਿਆਣਾ 'ਚ ਅੱਜ ਪ੍ਰਾਈਵੇਟ ਓਪੀਡੀ ਬੰਦ, ਕੋਲਕਾਤਾ ਵਿੱਚ ਡਾਕਟਰ ਨਾਲ ਹੋਈ ਦਰਿੰਦਗੀ ਦਾ ਕੀਤਾ ਜਾ ਰਿਹਾ ਵਿਰੋਧ - Private OPD closed in Ludhiana
- ਕੋਲਕਾਤਾ ਡਾਕਟਰ ਰੇਪ-ਮਰਡਰ ਕੇਸ: 8ਵੇਂ ਦਿਨ ਵੀ ਡਾਕਟਰਾਂ ਵਲੋਂ ਹੜਤਾਲ ਜਾਰੀ, ਪੰਜਾਬ ਭਰ ਤੋਂ ਇਨਸਾਫ਼ ਦੀ ਮੰਗ - Kolkata Doctor Rape Murder
ਜ਼ਮੀਨ ਦੀ ਨਿਸ਼ਾਨਦੇਹੀ ਦੀ ਮੰਗ : ਅਮਨ ਗੋਇਲ ਨੇ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਅਤੇ ਜਦੋਂ ਤੱਕ ਅਦਾਲਤ ਇਸ ਸਬੰਧੀ ਕੋਈ ਫੈਸਲਾ ਨਹੀਂ ਕਰਦੀ ਉਦੋਂ ਤੱਕ ਜਮੀਨ ਤੇ ਕਿਸੇ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਮਜਬੂਰੀ ਵੱਸ ਸਾਨੂੰ ਮੀਡੀਆ ਦੇ ਕੋਲ ਆਪਣੀ ਗੱਲ ਰੱਖਣੀ ਪਈ ਹੈ ਅਤੇ ਪ੍ਰੈਸ ਕਾਨਫਰੰਸ ਕਰਨੀ ਪਈ ਹੈ।