ਲੁਧਿਆਣਾ: ਲੁਧਿਆਣਾ ਦੇ ਜੰਮਪਲ ਮਾਨਵ ਸੱਚਦੇਵਾ ਇੱਕ ਅਜਿਹੀ ਸ਼ਖਸ਼ੀਅਤ ਹਨ ਜਿਨਾਂ ਦੇ ਚਰਚੇ ਪੂਰੇ ਵਿਸ਼ਵ ਦੇ ਵਿੱਚ ਹੋ ਰਹੇ ਹਨ। ਸਮਾਜ ਸੇਵੀ ਮਾਨਵ ਸੱਚਦੇਵਾ ਕਈ ਸਾਲ ਯੂਨਾਈਟਡ ਨੇਸ਼ਨ 'ਚ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਹੁਣ ਯੂਕਰੇਨ ਦੇ ਵਿੱਚ ਬਤੌਰ ਅੰਬੈਸਡਰ ਨਿਯੁਕਤ ਕੀਤੇ ਗਏ ਹਨ। ਮਾਨਵ ਸਚਦੇਵਾ ਕਈ ਭਾਸ਼ਾਵਾਂ ਜਿਵੇਂ ਕਿ ਰੂਸੀ, ਫਾਰਸੀ, ਸਪੈਨਿਸ਼, ਪਰਸ਼ੀਅਨ, ਫਰੈਂਚ, ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਲ ਅੰਗਰੇਜ਼ੀ ਵੀ ਬੋਲ ਲੈਂਦੇ ਹਨ। ਜਿਸ ਕਰਕੇ ਉਹਨਾਂ ਨੂੰ ਬੀਤੇ ਦਿਨੀਂ ਲਗਾਤਾਰ ਪੂਰੇ ਵਿਸ਼ਵ ਦੇ ਵਿੱਚ ਸਮਾਜ ਸੇਵਾ ਦੇ ਬਿਹਿਤਰੀਨ ਕੰਮ ਕਰਨ ਲਈ ਅਮਰੀਕਾ ਦੇ ਵਿੱਚ ਗਲੋਬਲ ਸਰਵਿਸ ਆਫ ਹਿਊਮੈਨਿਟੀ ਦੇ ਐਵਾਰਡ ਦੇ ਨਾਲ ਵੀ ਨਿਵਾਜਿਆ ਗਿਆ।
ਸਮਾਜ ਸੇਵਾ ਕਰਨ ਦਾ ਚਾਅ: ਮਾਨਵ ਸੱਚਦੇਵਾ ਜੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਸਮਾਜ ਸੇਵਾ ਕਰਨ ਦੇ ਵਿੱਚ ਸਕੂਨ ਮਿਲਦਾ ਸੀ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹਨਾਂ ਨੇ ਜਵਾਨੀ ਦੇ ਵਿੱਚ ਅਮਰੀਕਾ ਜਾ ਕੇ ਉੱਥੇ ਪੜ੍ਹਾਈ ਲਿਖਾਈ ਕੀਤੀ ਅਤੇ ਫਿਰ ਸਮਾਜ ਸੇਵਾ ਦੇ ਵਿੱਚ ਲੱਗ ਗਏ ਉਹਨਾਂ ਨੇ 25 ਸਾਲ ਤੱਕ ਸਮਾਜ ਸੇਵਾ ਕੀਤੀ ਹੈ ਉਹਨਾਂ ਨੇ ਯੂਨਾਈਟੇਡ ਨੇਸ਼ਨ ਦੇ ਨਾਲ ਕਈ ਸਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਉਹਨਾਂ ਨੇ ਅਫਗਾਨਿਸਤਾਨ, ਮਿਡਲ ਈਸਟ, ਯੂਕਰੇਨ ਅਫਰੀਕਾ ਸਣੇ ਕਈ ਮੁਲਕਾਂ ਦੇ ਵਿੱਚ ਜਾ ਕੇ ਸੇਵਾ ਕੀਤੀ ਹੈ, ਜਿੱਥੇ ਜਿਆਦਾ ਅਕਾਲ ਪੈ ਜਾਂਦਾ ਹੈ ਜਾਂ ਫਿਰ ਆਰਥਿਕ ਪੱਖ ਤੋਂ ਉਹ ਦੇਸ਼ ਬੇਹਦ ਕਮਜ਼ੋਰ ਹਨ ਉਥੇ ਉਹਨਾਂ ਵੱਲੋਂ ਲਗਾਤਾਰ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ।
ਗਰੇਨ ਫਰੋਮ ਯੂਕਰੇਨ ਪ੍ਰੋਗਰਾਮ: ਮਾਨਵ ਨੇ ਕਿਹਾ ਕਿ ਉਹ ਦੇਵਾ ਹੋਣ ਪੂਰੇ ਵਿਸ਼ਵ ਭਰ ਦੇ ਵਿੱਚ ਯੂਕਰੇਨ ਦਾ ਸੁਨੇਹਾ ਲੈ ਕੇ ਜਾ ਰਹੇ ਹਨ ਜਿਸ ਦੇ ਤਹਿਤ ਉਹਨਾਂ ਵੱਲੋਂ ਅਜਿਹੇ ਮੁਲਕਾਂ ਦੇ ਵਿੱਚ ਮੁਫਤ ਅਨਾਜ ਮੁਹਈਆ ਕਰਵਾਇਆ ਜਾਂਦਾ ਹੈ ਜਿੱਥੇ ਭੁੱਖਮਰੀ ਹੈ ਜਿੱਥੇ ਅਕਾਲ ਪੈਂਦਾ ਹੈ ਜਿੱਥੋਂ ਦੇ ਲੋਕ ਅਨਾਜ ਨਹੀਂ ਉਗਾ ਸਕਦੇ, ਜੋ ਕਿ ਵਾਰ ਜ਼ੋਨ ਦੇ ਵਿੱਚ ਤਬਦੀਲ ਹੋ ਚੁੱਕੇ ਹਨ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਕਰੋੜਾਂ ਅਰਬਾਂ ਰੁਪਿਆ ਦਾ ਅਨਾਜ ਉਹ ਵੱਖ-ਵੱਖ 25 ਦੇਸ਼ਾਂ ਦੇ ਵਿੱਚ ਸਪਲਾਈ ਕਰ ਚੁੱਕੇ ਹਨ। ਇਹਨਾਂ ਵਿੱਚ ਜ਼ਿਆਦਾਤਰ ਮੁਲਕ ਅਫਰੀਕਨ ਹਨ ਅਤੇ ਹੋਰ ਛੋਟੇ ਮੁਲਕ ਹਨ, ਜਿਨਾਂ ਉਹਦੇ ਵਿੱਚ ਆਪਣੀ ਵੱਸੋਂ ਦੇ ਮੁਤਾਬਿਕ ਖਾਣ ਯੋਗ ਅਨਾਜ ਪੈਦਾ ਨਹੀਂ ਹੁੰਦਾ।
ਉਹਨਾਂ ਨੇ ਕਿਹਾ ਕਿ ਯੂਕਰੇਨ ਕੋਈ ਬਹੁਤਾ ਅਮੀਰ ਦੇਸ਼ ਨਹੀਂ ਹੈ ਪਰ ਇਸ ਦੇ ਬਾਵਜੂਦ ਉਹਨਾਂ ਦੀ ਨੀਅਤ ਬਹੁਤ ਚੰਗੀ ਹੈ। ਉਹ ਲੋਕਾਂ ਦੀ ਮਦਦ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਨ। ਉਨਾਂ 'ਤੇ ਹਮਲੇ ਹੋਣ ਦੇ ਬਾਵਜੂਦ ਉਹ ਆਪਣੇ ਦੇ ਕੋਲ ਪਏ ਵਾਧੂ ਅਨਾਜ ਭੰਡਾਰਾਂ ਨੂੰ ਮੁਫਤ ਦੇ ਵਿੱਚ ਵਿਸ਼ਵ ਦੇ ਬਾਕੀ ਦੇਸ਼ਾਂ ਤੱਕ ਪਹੁੰਚਾ ਰਹੇ ਹਨ । ਜਿਸ ਦਾ ਸੁਨੇਹਾ ਲੈ ਕੇ ਉਹ ਸਾਰੇ ਹੀ ਮੁਲਕਾਂ ਦਾ ਦੌਰਾ ਕਰ ਰਹੇ ਹਨ। ਹੁਣ ਤੱਕ ਅਫਰੀਕਨ ਦੇਸ਼ਾਂ ਦੇ ਨਾਲ ਅਫਗਾਨਿਸਤਾਨ ਨਾਈਜੀਰੀਆ ਦਸ ਦੇਸ਼ਾਂ ਦੇ ਵਿੱਚ ਨੌ ਸ਼ਿਪਿੰਗ ਅਨਾਜ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
ਲਾਈਫ ਫੋਰ ਸਰਵਿਸ ਕਿਤਾਬ: ਮਾਨਵ ਸੱਚਦੇਵਾ ਇੱਕ ਚੰਗੇ ਲਿਖਾਰੀ ਵੀ ਹਨ ਸਮਾਜ ਸੇਵਾ ਦੇ ਨਾਲ ਉਹਨਾਂ ਨੂੰ ਲਿਖਣ ਦਾ ਵੀ ਕਾਫੀ ਸ਼ੌਂਕ ਹੈ। ਉਹਨਾਂ ਵੱਲੋਂ ਲਾਈਫ ਫੋਰ ਸਰਵਿਸ ਨਾ ਦੀ ਇੱਕ ਕਿਤਾਬ ਵੀ ਲੋਕ ਸਮਰਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹ ਕਵਿਤਾਵਾਂ ਦੀ ਵੀ ਕਿਤਾਬ ਲਿਖ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਸਾਡੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨ ਲਈ ਵੀ ਹੈ। ਉਹਨਾਂ ਕਿਹਾ ਕਿ ਯੂਕਰੇਨ ਰੂਸ ਦੇ ਹਮਲਿਆਂ ਦੇ ਨਾਲ ਜੂਝ ਰਿਹਾ ਹੈ ਅਤੇ ਡੱਟ ਕੇ ਮੁਕਾਬਲਾ ਵੀ ਕਰ ਰਿਹਾ ਹੈ। ਉੱਥੇ ਦੇ ਲੋਕਾਂ ਦੀ ਜ਼ਿੰਦਗੀ ਇਨੀ ਸੌਖੀ ਨਹੀਂ ਹੈ ਜਿੰਨੀ ਬਾਕੀ ਮੁਲਕਾਂ ਦੇ ਲੋਕਾਂ ਦੀ ਹੈ। ਉਹਨਾਂ ਕਿਹਾ ਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਕਿਸ ਵੇਲੇ ਕਦੋਂ ਕਿੱਥੇ ਆ ਕੇ ਬੰਬ ਡਿੱਗ ਜਾਵੇਗਾ। ਹਰ ਵਕਤ ਉਹਨਾਂ ਦੀ ਜਾਨ ਖਤਰੇ ਚ ਰਹਿੰਦੀ ਹੈ ਉਹਨਾਂ ਕਿਹਾ ਕਿ ਇੱਕ ਸਮੇਂ ਦਾ ਉਹ ਵੀ ਡਰ ਗਏ ਸਨ। ਪਰ ਫਿਰ ਉਹਨਾਂ ਨੇ ਸੋਚਿਆ ਕਿ ਜਦੋਂ ਸਾਡੇ ਗੁਰੂਆਂ ਨੇ ਕਦੇ ਕਿਸੇ ਦਾ ਡਰ ਨਹੀਂ ਮੰਨਿਆ ਤਾਂ ਅਸੀਂ ਕਿਵੇਂ ਮੰਨ ਲਈਏ ਇਸ ਕਰਕੇ ਉਹਨਾਂ ਡੱਟ ਕੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਅਤੇ ਹੁਣ ਉਹ ਯੂਕਰੇਨ ਦਾ ਸੁਨੇਹਾ ਲੈ ਕੇ ਵਿਸ਼ਵ ਭਰ ਦੇ ਵਿੱਚ ਜਾ ਰਹੇ ਹਨ। ਨਾਲ ਹੀ ਬਾਕੀ ਮੁਲਕਾਂ ਨੂੰ ਵੀ ਯੂਕਰੇਨ ਦਾ ਸਾਥ ਦੇਣ ਦੀ ਅਪੀਲ ਕਰ ਰਹੇ ਹਨ।