ਲੁਧਿਆਣਾ: ਜਦੋਂ ਕਿਸੇ ਪੁਲਿਸ ਵਾਲੇ ਦਾ ਐਮ.ਐਲ.ਏ ਨਾਲ ਪੰਗਾ ਪਵੇ ਤਾਂ ਤੁਸੀਂ ਕੀ ਕਰੋਗੇ? ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਦੋਂ ਸਾਬਕਾ ਕੌਂਸਲਰ ਵਰਸ਼ਾ ਰਾਮਪਾਲ ਨੂੰ ਫੋਨ ਆਇਆ। ਕਾਲ ਕਰਨ ਵਾਲੇ ਨੇ ਆਪਣੇ ਵਟਸਐਪ ਪ੍ਰੋਫਾਈਲ 'ਤੇ ਇਕ ਪੁਲਸ ਕਰਮਚਾਰੀ ਦੀ ਫੋਟੋ ਲਾਗਈ ਹੋਈ ਸੀ। ਜਦੋਂ ਇਹ ਫੋਨ ਆਇਆ ਤਾਂ ਉਸ ਸਮੇਂ ਵਰਸ਼ਾ ਰਾਮਪਾਲ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਸੀ। ਉਸ ਫੋਨ ਨੂੰ ਫਿਰ ਐਮ.ਐਲ.ਏ. ਨੇ ਸੁਣਿਆ।
ਕਿਸ ਦਾ ਆਇਆ ਐਮਐਲਏ ਨੂੰ ਫੋਨ
ਠੱਗ ਨੇ ਵਿਧਾਇਕ ਗੋਗੀ ਨੂੰ ਪੁੱਛਿਆ ਕਿ ਉਸ ਦੇ ਭਤੀਜੇ ਦਾ ਕੀ ਨਾਮ ਹੈ? ਜਿਵੇਂ ਹੀ ਗੋਗੀ ਨੇ ਆਪਣੇ ਭਤੀਜੇ ਦਾ ਨਾਂ ਅਰਵਿੰਦ ਦੱਸਿਆ ਤਾਂ ਠੱਗ ਨੇ ਉਸ ਨੂੰ ਦੱਸਿਆ ਕਿ ਉਸ ਦੇ ਭਤੀਜੇ ਨੂੰ ਪੁਲਿਸ ਨੇ ਨਾਜਾਇਜ਼ ਕੰਮ ਕਰਦੇ ਫੜਿਆ ਹੈ। ਉਹ ਥਾਣੇ ਵਿੱਚ ਪਿਆ ਹੈ, ਉਸਨੂੰ ਬਚਾਓ, ਠੱਗ ਨੇ ਕਿਹਾ ਕਿ ਉਸਦੇ ਭਤੀਜੇ ਦੀ ਕੁੱਟਮਾਰ ਕਰਨ ਜਾ ਰਿਹਾ ਸੀ। ਜਦੋਂ ਗੋਗੀ ਨੇ ਉਸ ਨੂੰ ਥਾਣੇ ਬਾਰੇ ਪੁੱਛਿਆ ਤਾਂ ਉਸ ਨੇ ਫੋਨ ਕੱਟ ਦਿੱਤਾ। ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਵਿਧਾਇਕ ਗੋਗੀ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ
ਗੋਗੀ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਕੋਈ ਠੱਗ ਪੁਲਿਸ ਅਫਸਰ ਹੋਣ ਦਾ ਬਹਾਨਾ ਲਗਾ ਕੇ ਕਿਸੇ ਨੂੰ ਫੋਨ ਕਰਦਾ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੋਈ ਵੀ ਵਿਅਕਤੀ ਆਪਣੇ ਬੈਂਕ ਖਾਤੇ ਦਾ ਵੇਰਵਾ ਕਿਸੇ ਨੂੰ ਨਾ ਦੇਵੇ। ਇਸੇ ਤਰ੍ਹਾਂ, ਜੇਕਰ ਕੋਈ otp ਮੰਗਦਾ ਹੈ, ਤਾਂ ਤੁਹਾਨੂੰ ਇਹ ਨਹੀਂ ਦੇਣਾ ਚਾਹੀਦਾ। ਗੋਗੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਫਰਜ਼ੀ ਕਾਲ ਕਰਨ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ।