ਤਰਨਤ ਤਾਰਨ: ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਹੋਈਆਂ ਚੋਣਾਂ, ਜਿਸ ਵਿੱਚ ਹਲਕਾ ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਸਨ। ਜਿਹਨਾ ਨੇ ਆਪਣੀ ਜਿੱਤ ਲਈ ਦਿਨ ਰਾਤ ਚੋਣ ਪ੍ਰਚਾਰ ਕੀਤਾ ਅਤੇ ਵੱਡੇ-ਵੱਡੇ ਵਾਅਦੇ ਕੀਤੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਜ਼ਿਆਦਾ ਚਰਚਾ ਵਿੱਚ ਰਹਿਣ ਵਾਲੀ ਹਲਕਾ ਖਡੂਰ ਸਾਹਿਬ ਸੀਟ, ਜਿਸ 'ਤੇ ਬੀਤੇ ਕੱਲ੍ਹ ਵੋਟਿੰਗ ਹੋਈ। ਉਥੇ ਹੀ ਜ਼ਿਆਦਾ ਗਰਮੀ ਜਾਂ ਲੋਕਾਂ ਦਾ ਰੁਝਾਨ ਨਾ ਹੋਣ ਕਾਰਨ 55% ਤੱਕ ਹੀ ਵੋਟਿੰਗ ਹੋਈ। ਹੁਣ ਸਾਰੇ ਭਾਰਤ ਦੀਆਂ 543 ਦੇ ਵਿੱਚ ਹੀ ਪੰਜਾਬ ਦੇ 13 ਦੀਆਂ ਲੋਕ ਸਭਾ ਸੀਟਾਂ ਦਾ ਨਤੀਜਾ 4 ਜੂਨ ਆਵੇਗਾ, ਜਿਸ ਦਾ ਉਮੀਦਵਾਰਾਂ ਦੇ ਨਾਲ-ਨਾਲ ਵੋਟਰਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਕਰਨਾ ਪਵੇਗਾ।
ਹਲਕਾ ਖਡੂਰ ਸਾਹਿਬ ਸੀਟ ਤੋਂ ਆਪਣੀ ਜਿੱਤ ਦਾ ਦਾਅਵਾ ਪੇਸ਼ ਕਰਨ ਵਾਲੇ 27 ਉਮੀਦਵਾਰਾ ਦਾ ਨਾਮ ਇਸ ਪ੍ਰਕਾਰ ਹੈ:-
1-ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਕੁਲਬੀਰ ਸਿੰਘ ਜ਼ੀਰਾ
2-ਭਾਰਤੀ ਜਨਤਾ ਪਾਰਟੀ ਤੋਂ ਮਨਜੀਤ ਸਿੰਘ
3-ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ
4-ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ
5-ਬਹੁਜਨ ਸਮਾਜ ਪਾਰਟੀ ਤੋਂ ਸਤਨਾਮ ਸਿੰਘ
6-ਆਸ ਪੰਜਾਬ ਪਾਰਟੀ ਤੋਂ ਚੈਨ ਸਿੰਘ
7-ਸੀ.ਪੀ.ਆਈ ਤੋਂ ਗੁਰਦਿਆਲ ਸਿੰਘ
8-ਆਲ ਇੰਡੀਆ ਮਜ਼ਦੂਰ ਪਾਰਟੀ (ਰੰਗਰੇਟਾ) ਦੇ ਦਿਲਬਾਗ ਸਿੰਘ
9-ਸਾਂਝੀ ਵਿਰਾਸਤ ਪਾਰਟੀ ਤੋਂ ਨਵੀਨ ਕੁਮਾਰ ਸ਼ਰਮਾ
10-ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ
ਇਸ ਤੋਂ ਇਲਾਵਾ 11-ਹਰਜਿੰਦਰ ਸਿੰਘ, 12-ਅਜੀਤ ਸਿੰਘ, 13-ਕੰਵਲਜੀਤ ਸਿੰਘ, 14-ਜਸਵੰਤ ਸਿੰਘ, 15-ਕਵਲਜੀਤ ਸਿੰਘ, 16-ਅਨੋਖ ਸਿੰਘ, 17-ਮਹਿੰਦਰ ਸਿੰਘ, 18-ਗੁਰਪ੍ਰੀਤ ਸਿੰਘ, 19-ਪਰਮਜੀਤ ਸਿੰਘ, 20-ਅਰੁਣ ਕੁਮਾਰ, 21-ਪਰਮਿੰਦਰ ਸਿੰਘ, 22-ਸਰਬਜੀਤ ਸਿੰਘ, 23-ਲਖਬੀਰ ਸਿੰਘ, 24-ਸੁਰਜੀਤ ਸਿੰਘ,25-ਸਿਮਰਨਜੀਤ ਸਿੰਘ, 26-ਵਿਕਰਮਜੀਤ ਸਿੰਘ, 27-ਵਿਜੈ ਕੁਮਾਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ੍ਹ ਰਹੇ ਹਨ। ਇਹਨਾਂ ਦੀ ਕਿਸਮਤ ਈਵੀਐਮ ਮਸ਼ੀਨ ਵਿਚ ਬੰਦ ਹੋ ਗਈ ਹੈ ਤੇ 4 ਜੂਨ ਨੂੰ ਪਤਾ ਲੱਗੇਗਾ ਕਿ ਜਿੱਤ ਦਾ ਸਿਹਰਾ ਕਿਸ ਦੇ ਸਿਰ ਵੱਜਦਾ ਹੈ।