ETV Bharat / state

ਧਰਮਵੀਰ ਗਾਂਧੀ ਦੇ ਹੱਕ 'ਚ ਰੁੱਸਿਆਂ ਨੂੰ ਮਨਾਉਣ ਪਟਿਆਲਾ ਪੁੱਜੇ ਭਾਰਤ ਭੂਸ਼ਣ ਆਸ਼ੂ ਅਤੇ ਬਰਿੰਦਰ ਢਿੱਲੋਂ - Lok Sabha Elections

author img

By ETV Bharat Punjabi Team

Published : Apr 28, 2024, 1:58 PM IST

ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਦਲ ਬਦਲੀਆਂ ਅਤੇ ਲੀਡਰਾਂ ਦਾ ਰੁੱਸਣਾ-ਮਨਾਉਣਾ ਲਗਾਤਾਰ ਜਾਰੀ ਹੈ। ਇਸ ਵਿਚਾਲੇ ਡਾ. ਧਰਮਵੀਰ ਗਾਂਧੀ ਦੇ ਹੱਕ 'ਚ ਰੁੱਸਿਆਂ ਨੂੰ ਮਨਾਉਣ ਲਈ ਭਾਰਤ ਭੂਸ਼ਣ ਆਸ਼ੂ ਅਤੇ ਬਰਿੰਦਰ ਢਿੱਲੋਂ ਪਟਿਆਲਾ ਪੁੱਜੇ।

ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ

ਪਟਿਆਲਾ: ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਾਲੇ ਜਿਥੇ ਪਾਰਟੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਕਈ ਥਾਵਾਂ 'ਤੇ ਲੀਡਰ ਪਾਰਟੀਆਂ ਬਦਲ ਰਹੇ ਹਨ ਜਾਂ ਉਮੀਦਵਾਰਾਂ ਤੋਂ ਆਗੂਆਂ ਜਾਂ ਵਰਕਰਾਂ ਦੀ ਨਾਰਾਜ਼ਗੀ ਨਜ਼ਰ ਆ ਰਹੀ ਹੈ। ਜਿਸ 'ਚ ਉਨ੍ਹਾਂ ਨੂੰ ਮਨਾਉਣ ਦੀ ਕਬਾਇਦ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਵਰਕਰਾਂ ਤੇ ਆਗੂਆਂ ਵਲੋਂ ਵਿਰੋਧ ਵੀ ਲਗਾਤਾਰ ਜਾਰੀ ਹੈ, ਜਿੰਨ੍ਹਾਂ ਨੂੰ ਮਨਾਉਣ ਦੀ ਕਬਾਇਦ ਵੀ ਕੀਤੀ ਜਾ ਰਹੀ ਹੈ।

ਲੋਕ ਸਭਾ 'ਚ ਚੁੱਕਾਂਗਾ ਰਹਿੰਦਾ ਮੁੱਦੇ: ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਪਟਿਆਲਾ ਪੁੱਜੇ। ਜਿੱਥੇ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਰੁੱਸੇ ਹੋਏ ਆਗੂਆਂ ਤੇ ਵਰਕਰਾਂ ਨੂੰ ਮਨਾਇਆ ਵੀ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ 2014 'ਚ ਮੈਨੂੰ ਕਈ ਮੁੱਦਿਆਂ 'ਤੇ ਸਫਲਤਾ ਮਿਲੀ, ਜਿਨ੍ਹਾਂ ਲਈ ਮੈਂ ਲੋਕ ਸਭਾ 'ਚ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਅਜਿਹੇ ਮੁੱਦੇ ਸਨ, ਜਿਨ੍ਹਾਂ 'ਤੇ ਮੈਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਈ ਸੀ, ਪਰ ਮੈਂ ਉਸ ਸਮੇਂ ਦੁਬਾਰਾ ਸੰਸਦ ਮੈਂਬਰ ਨਹੀਂ ਸੀ, ਪਰ ਹੁਣ ਮੈਂ ਉਨ੍ਹਾਂ ਮੁੱਦਿਆਂ 'ਤੇ ਆਪਣੀ ਆਵਾਜ਼ ਉਠਾ ਰਿਹਾ ਹਾਂ, ਮੈਨੂੰ ਇਹ ਮੌਕਾ ਮਿਲਿਆ ਹੈ ਤੇ ਮੈਂ ਦੁਬਾਰਾ ਸੰਸਦ ਜਾਵਾਂਗਾ।

ਸਾਰੀ ਕਾਂਗਰਸ ਇਕਜੁੱਟ ਹੈ: ਉਥੇ ਹੀ ਭਾਰਤ ਭੂਸ਼ਣ ਆਸ਼ੂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਇੱਕ ਹੈ ਅਤੇ ਕਾਂਗਰਸ ਵਿੱਚ ਅਜਿਹੀ ਕੋਈ ਨਰਾਜ਼ਗੀ ਨਹੀਂ ਹੈ। ਕਾਂਗਰਸ 'ਚ ਹਰ ਵਰਕਰ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਲੜਦੇ ਹਨ ਅਤੇ ਫਿਰ ਇਕੱਠੇ ਹੋ ਜਾਂਦੇ ਹਨ। ਦੂਜੇ ਪਾਸੇ ਲੁਧਿਆਣਾ ਦੇ ਉਮੀਦਵਾਰ ਬਾਰੇ ਆਸ਼ੂ ਨੇ ਕਿਹਾ ਕਿ ਉਮੀਦਵਾਰ ਭਾਵੇਂ ਕੋਈ ਵੀ ਹੋਵੇ ਪਰ ਵਰਕਰਾਂ 'ਚ ਜੋਸ਼ ਹੈ। ਉਹ ਦੱਸਣਗੇ ਕਿ ਕਾਂਗਰਸ ਕਿਵੇਂ ਹੈ ਤੇ ਇਕਜੁੱਟ ਹੋ ਕੇ ਚੋਣ ਲੜ ਰਹੇ ਹਨ।

ਲੁਧਿਆਣਾ 'ਚ ਹੋਵੇਗਾ ਦਿਲਚਸਪ ਮੁਕਾਬਲਾ: ਭਾਰਤ ਭੂਸ਼ਣ ਆਸ਼ੂ ਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਜੇਕਰ ਤੁਸੀਂ ਉਮੀਦਵਾਰ ਹੋ ਤਾਂ ਰਵਨੀਤ ਬਿੱਟੂ ਨਾਲ ਮੁਕਾਬਲਾ ਕਿਵੇਂ ਹੋਵੇਗਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਬਹੁਤ ਸਿਹਤਮੰਦ ਮੁਕਾਬਲਾ ਹੋਵੇਗਾ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਉਮੀਦਵਾਰ ਦੀ ਕਿਹੜੀ ਵਿਚਾਰਧਾਰਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ਵਿਸ਼ਵਾਸ ਕਰਦੇ ਹਨ ਪਰ ਤੁਹਾਡੇ ਸਵਾਲਾਂ ਤੋਂ ਲੱਗਦਾ ਹੈ ਕਿ ਰਵਨੀਤ ਬਿੱਟੂ ਅਜੇ ਵੀ ਕਾਂਗਰਸ ਦੇ ਉਮੀਦਵਾਰ ਵਿੱਚ ਦਿਲਚਸਪੀ ਰੱਖਦੇ ਹਨ, ਪਰ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜੋ ਵੀ ਉਮੀਦਵਾਰ ਆਵੇਗਾ ਉਹ ਕਾਂਗਰਸ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾ ਦੇਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.