ਲੁਧਿਆਣਾ: ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਦੇ ਅੰਦਰ ਸਖਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਭਾਜਪਾ ਵੱਲੋਂ ਰਵਨੀਤ ਬਿੱਟੂ ਕਾਂਗਰਸ ਵੱਲੋਂ ਰਾਜਾ ਵੜਿੰਗ ਅਤੇ ਆਪ ਵੱਲੋਂ ਅਸ਼ੋਕ ਪੱਪੀ ਅਤੇ ਅਕਾਲੀ ਦਲ ਵੱਲੋਂ ਰਣਜੀਤ ਢਿੱਲੋਂ ਖੜੇ ਹਨ। ਉੱਥੇ ਹੀ ਆਜ਼ਾਦ ਉਮੀਦਵਾਰ ਵਜੋਂ ਕਮਲਜੀਤ ਬਰਾੜ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਅਜਿਹੇ ਦੇ ਵਿੱਚ ਤਾਂ ਜੋ ਉਮੀਦਵਾਰਾਂ ਦੇ ਅੰਦਰ ਟੱਕਰ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਪਿੰਡ ਦੇ ਲੋਕਾਂ ਦੇ ਨਾਲ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਆਮ ਲੋਕਾਂ ਨੇ ਆਪਣੇ ਵਿਚਾਰ ਸਾਡੀ ਟੀਮ ਨਾਲ ਸਾਂਝੇ ਕੀਤੇ।
ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਡੇ-ਵੱਡੇ ਇਕੱਠ: ਆਮ ਲੋਕਾਂ ਨੇ ਦੱਸਿਆ ਕਿ ਇਸ ਵਾਰ ਚੋਣ ਬਾਜੀ ਮਾਰਦਾ ਹੈ। ਇਸ ਬਾਰੇ ਹਾਲੇ ਕਹਿਣਾ ਮੁਸ਼ਕਿਲ ਹੈ ਪਰ ਮੁੱਖ ਮੁਕਾਬਲਾ ਦੋ ਪਾਰਟੀਆਂ ਦੇ ਵਿਚਕਾਰ ਹੈ ਜੋ ਕਿ ਆਮ ਆਦਮੀ ਪਾਰਟੀ ਅਤੇ ਦੂਜੇ ਪਾਸੇ ਕਾਂਗਰਸ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਵੋਟ ਪੈਣੀ ਮੁਸ਼ਕਿਲ ਹੈ। ਪਰ ਉਨ੍ਹਾਂ ਕਿਹਾ ਕਿ ਇਸ ਵਾਰ ਇਨ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਮੁਕਾਬਲਾ ਹੈ, ਇੱਕ ਪਾਸੇ ਰਾਜਾ ਵੜਿੰਗ ਦੇ ਦੂਜੇ ਪਾਸੇ ਅਸ਼ੋਕ ਪੱਪੀ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇੱਥੇ ਜਰੂਰ ਆ ਕੇ ਵੱਡੇ-ਵੱਡੇ ਇਕੱਠ ਕੀਤੇ ਗਏ ਹਨ। ਪਰ ਲੋਕ ਕਿਸ ਦੇ ਹੱਕ ਦੇ ਵਿੱਚ ਭੁਗਤਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਮੁਕਾਬਲਾ ਤਿਕੋਣਾ ਵੀ ਹੋ ਸਕਦਾ ਹੈ: ਆਮ ਲੋਕਾਂ ਨੇ ਕਿਹਾ ਕਿ ਇਸ ਬਾਰੇ ਜਿਸ ਤਰ੍ਹਾਂ ਉਮੀਦਵਾਰ ਦਲ ਬਦਲੀਆਂ ਕਰਦੇ ਰਹੇ ਹਨ। ਉਸੇ ਤਰ੍ਹਾਂ ਆਮ ਲੋਕਾਂ ਦਾ ਵੀ ਕੁਝ ਨਹੀਂ ਪਤਾ ਕਿ ਉਹ ਕਿਸ ਪਾਸੇ ਭੁਗਤ ਜਾਣਗੇ। ਆਮ ਲੋਕਾਂ ਨੇ ਕਿਹਾ ਕਿ ਇਸ ਵਾਰ ਤਾਂ ਸਮਾਂ ਹੀ ਚੋਣਾਂ ਦਾ ਨਤੀਜਾ ਤੈਅ ਕਰੇਗਾ। ਪਰ ਪਿੰਡਾਂ ਦੇ ਵਿੱਚ ਇਸਵਾਰ ਧੜੇਬਾਜ਼ੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਰਵਨੀਤ ਬਿੱਟੂ ਨੂੰ ਇੱਥੋਂ ਭਰਪੂਰ ਸਮਰਥਨ ਦਿੱਤਾ ਸੀ, ਪਰ ਹੁਣ ਉਹ ਬੀਜੇਪੀ 'ਚ ਚਲੇ ਗਏ। ਇਸ ਵਾਰ ਉਨ੍ਹਾਂ ਦੇ ਮੁਤਾਬਿਕ ਦੋ ਪਾਰਟੀਆਂ ਵਿੱਚ ਤਾਂ ਮੁਕਾਬਲਾ ਹੈ ਹੀ, ਪਰ ਮੁਕਾਬਲਾ ਤਿਕੋਣਾ ਵੀ ਹੋ ਸਕਦਾ ਹੈ। ਕਿਉਂਕਿ ਦੂਜੇ ਪਾਸੇ ਕਮਲਜੀਤ ਬਰਾੜ ਵੀ ਚੋਣ ਮੈਦਾਨ ਦੇ ਵਿੱਚ ਹਨ। ਜਿਨ੍ਹਾਂ ਨੇ ਚੰਗਾ ਇਕੱਠ ਕੀਤਾ ਸੀ ਅਤੇ ਉਹ ਨੌਜਵਾਨ ਚਿਹਰਾ ਹਨ।
- ਸਾਬਕਾ ਸੀਐੱਮ ਚਰਨਜੀਤ ਚੰਨੀ ਨੇ ਪੀਐੱਮ ਮੋਦੀ ਦੀ ਚੋਣ ਰੈਲੀ ਨੂੰ ਦੱਸਿਆ ਫਲਾਪ, ਚੰਨੀ ਨੇ ਜਲੰਧਰ ਵਾਸੀਆਂ ਲਈ ਚੋਣ ਮੈਨੀਫੈਸਟੋ ਵੀ ਕੀਤਾ ਜਾਰੀ - manifesto for Jalandhar residents
- ਕਾਂਗਰਸ ਉਮੀਦਵਾਰ ਅਮਰਜੀਤ ਕੌਰ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਤੇਲੰਗਾਨਾ ਦੇ ਉਪ ਮੁੱਖ ਮੰਤਰੀ, ਮੁੱਖ ਮੰਤਰੀ ਤੇ ਰਾਜਸਥਾਨ ਦੇ MP - Lok Sabha Elections 2024
- ਭਾਜਪਾ ਆਗੂਆਂ ਅਤੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ - Piyush Goyal reached Amritsar