ETV Bharat / state

ਲੋਕਾਂ ਸਭਾ ਚੋਣਾਂ ਲਈ ਪਾਰਟੀਆਂ ਨੇ ਮਹਿਲਾਵਾਂ ਤੇ ਯੂਥ ਆਗੂਆਂ ਨੂੰ ਕੀਤਾ ਨਜ਼ਰ-ਅੰਦਾਜ, ਜ਼ਿਆਦਾਤਰ ਉਮੀਦਵਾਰਾਂ ਦੀ ਉਮਰ 45 ਤੋਂ ਪਾਰ - Lok Sabha Election 2024 - LOK SABHA ELECTION 2024

Lok Sabha Election Punjab Candidates: ਪੰਜਾਬ 'ਚ ਲੋਕ ਸਭਾ ਸੀਟਾਂ ਲਈ ਮਹਿਲਾਵਾਂ ਦੇ ਨਾਲ-ਨਾਲ ਯੂਥ ਆਗੂਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ। 90 ਫੀਸਦੀ ਤੋਂ ਵੱਧ ਉਮੀਦਵਾਰਾਂ ਦੀ ਉਮਰ 45 ਸਾਲ ਤੋਂ ਪਾਰ ਹੈ। ਇਸ ਵਿਸ਼ੇਸ਼ ਰਿਪੋਰਟ ਵਿੱਚ ਜਾਣੋ, ਨੌਜਵਾਨ ਆਗੂਆਂ ਅਤੇ ਸਿਆਸੀ ਆਗੂਆਂ ਦੀ ਕੀ ਪ੍ਰਤੀਕਿਰਿਆ ਹੈ।

Lok Sabha Election Punjab Candidates
Lok Sabha Election Punjab Candidates
author img

By ETV Bharat Punjabi Team

Published : Apr 20, 2024, 2:46 PM IST

Updated : Apr 22, 2024, 9:42 AM IST

ਜ਼ਿਆਦਾਤਰ ਉਮੀਦਵਾਰਾਂ ਦੀ ਉਮਰ 45 ਤੋਂ ਪਾਰ

ਲੁਧਿਆਣਾ: ਲੋਕ ਸਭਾ ਚੋਣਾਂ ਦੇ ਲਈ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ 13 ਸੀਟਾਂ ਲਈ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਉੱਥੇ ਹੀ, ਅਕਾਲੀ ਦਲ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਵੱਲੋਂ ਹੁਣ ਤੱਕ 9 ਉਮੀਦਵਾਰ ਪੰਜਾਬ ਵਿੱਚ ਚੋਣ ਮੈਦਾਨ ਦੇ ਅੰਦਰ ਉਤਾਰ ਦਿੱਤੇ ਗਏ ਹਨ। ਉੱਥੇ ਹੀ, ਜੇਕਰ ਗੱਲ ਕਾਂਗਰਸ ਦੀ ਕੀਤੀ ਜਾਵੇ, ਤਾਂ 6 ਸੀਟਾਂ ਦਾ ਐਲਾਨ ਕਰ ਚੁੱਕੇ ਹਨ। ਜਿੰਨੇ ਵੀ ਉਮੀਦਵਾਰ ਜ਼ਿਆਦਾਤਰ ਪਾਰਟੀਆਂ ਵੱਲੋਂ ਐਲਾਨੇ ਗਏ ਹਨ, ਉਨ੍ਹਾਂ ਵਿੱਚੋਂ 90 ਫੀਸਦੀ ਤੋਂ ਜ਼ਿਆਦਾ ਉਮੀਦਵਾਰ 45 ਸਾਲ ਤੋਂ ਵਧੇਰੇ ਹਨ। ਸਾਰੀਆਂ ਹੀ ਪਾਰਟੀਆਂ ਵੱਲੋਂ ਆਪੋ ਆਪਣੇ ਪੁਰਾਣੇ ਚਿਹਰਿਆਂ ਉੱਤੇ ਹੀ ਦਾਅ ਖੇਡਿਆ ਗਿਆ ਹੈ। ਉੱਥੇ ਹੀ, ਯੂਥ ਆਗੂ ਮੁੜ ਤੋਂ ਨਜ਼ਰ ਅੰਦਾਜ਼ ਕਰ ਦਿੱਤੇ ਗਏ ਹਨ।

ਆਪ ਦੇ ਯੂਥ ਨੇਤਾ ਦੀ ਪ੍ਰਤੀਕਿਰਿਆ: ਇਸ ਨੂੰ ਲੈ ਕੇ ਜਿੱਥੇ ਯੂਥ ਆਗੂਆਂ ਦੇ ਵਿੱਚ ਅਤੇ ਵੋਟਰਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉੱਥੇ ਹੀ ਕਈ ਥਾਂਵਾਂ ਉੱਤੇ ਯੂਥ ਲੀਡਰ ਪਾਰਟੀਆਂ ਤੋਂ ਖਫਾ ਹੁੰਦੇ ਦੀ ਨਜ਼ਰ ਆ ਰਹੇ ਹਨ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ, ਤਾਂ ਆਮ ਆਦਮੀ ਪਾਰਟੀ ਦੇ ਯੂਥ ਦੇ ਲੀਡਰ ਅਹਬਾਬ ਗਰੇਵਾਲ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਦੀ ਕਾਂਗਰਸ ਦੇ ਪੰਜਾਬ ਪ੍ਰਧਾਨ ਦੇ ਨਾਲ ਮੀਟਿੰਗ ਵੀ ਹੋਈ ਹੈ। ਹਾਲਾਂਕਿ, ਉਨ੍ਹਾਂ ਨੇ ਮੀਟਿੰਗ ਨੂੰ ਨਿੱਜੀ ਦੱਸਿਆ ਸੀ। ਅਹਬਾਬ ਗਰੇਵਾਲ ਨੂੰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦਾ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ, ਪਰ ਉਨ੍ਹਾਂ ਦੀ ਥਾਂ ਉੱਤੇ ਪਾਰਟੀ ਨੇ ਮੌਜੂਦਾ ਵਿਧਾਇਕ ਉੱਤੇ ਵਿਸ਼ਵਾਸ ਜਤਾਇਆ ਅਤੇ ਅਸ਼ੋਕ ਪਰਾਸ਼ਰ ਨੂੰ ਟਿਕਟ ਦੇ ਦਿੱਤੀ।

Lok Sabha Election Punjab Candidates
ਭਾਜਪਾ ਆਗੂ

ਕਾਂਗਰਸ ਦੇ ਉਮੀਦਵਾਰ: ਕਾਂਗਰਸ ਵੱਲੋਂ ਵੀ ਆਪਣੇ ਪੁਰਾਣੇ ਲੀਡਰਾਂ 'ਤੇ ਹੀ ਦਾਅ ਖੇਡਿਆ ਗਿਆ ਹੈ। ਕਾਂਗਰਸ ਵੱਲੋਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਪਟਿਆਲਾ ਤੋਂ ਧਰਮਵੀਰ ਗਾਂਧੀ, ਬਠਿੰਡਾ ਤੋਂ ਜੀਤ ਮਹਿੰਦਰ ਸਿੱਧੂ, ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ। ਜੇਕਰ ਇਨ੍ਹਾਂ ਆਗੂਆਂ ਦੀ ਉਮਰ ਦੀ ਗੱਲ ਕੀਤੀ ਜਾਵੇ, ਤਾਂ ਸਾਰੇ ਹੀ ਆਗੂ 45 ਸਾਲ ਤੋਂ ਪਾਰ ਹਨ।

ਅਕਾਲੀ ਦਲ ਦੇ ਉਮੀਦਵਾਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਨੇ ਵੀ ਪੁਰਾਣੇ ਹੀ ਲੀਡਰਾਂ ਉੱਤੇ ਦਾਅ ਖੇਡਿਆ ਹੈ। ਗੁਰਦਾਸਪੁਰ ਤੋਂ ਡਾਕਟਰ ਦਲਜੀਤ ਚੀਮਾ, ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ, ਪਟਿਆਲਾ ਤੋਂ ਐਨ ਕੇ ਸ਼ਰਮਾ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ, ਫ਼ਰੀਦਕੋਟ ਤੋਂ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਅਕਾਲੀ ਦਲ ਵੱਲੋਂ ਵੀ ਜ਼ਿਆਦਾਤਰ ਪੁਰਾਣੇ ਉਮੀਦਵਾਰਾਂ ਤੇ ਹੀ ਦਾਅ ਖੇਡਿਆ ਗਿਆ ਹੈ। ਹਾਲਾਂਕਿ ਸੰਗਰੂਰ ਤੋਂ ਢੀਂਡਸਾ ਪਰਿਵਾਰ ਵਿੱਚੋਂ ਕਿਸੇ ਨੂੰ ਟਿਕਟ ਮਿਲਣ ਦੀ ਗੱਲ ਕਹੀ ਜਾ ਰਹੀ ਸੀ ਪਰ ਅਕਾਲੀ ਦਲ ਨੇ ਆਪਣੇ ਪੁਰਾਣੇ ਲੀਡਰ 'ਤੇ ਹੀ ਵਿਸ਼ਵਾਸ ਜਤਾਇਆ ਹੈ।

Lok Sabha Election Punjab Candidates
ਅਕਾਲੀ ਦਲ

ਆਪ ਦੇ ਉਮੀਦਵਾਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹੁਣ ਤੱਕ ਸਾਰੇ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਪੁਰਾਣੇ ਲੀਡਰਾਂ 'ਤੇ ਹੀ ਵਿਸ਼ਵਾਸ ਜਤਾਇਆ ਗਿਆ ਹੈ। ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਟਿਆਲਾ ਤੋਂ ਬਲਵੀਰ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਜਲੰਧਰ ਤੋਂ ਪਵਨ ਕੁਮਾਰ, ਫ਼ਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ, ਫ਼ਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ, ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ, ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ, ਜਲੰਧਰ ਤੋਂ ਪਵਨ ਕੁਮਾਰ ਟੀਨੂੰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।

ਸਿਰਫ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਦੀ ਉਮਰ 36 ਸਾਲ ਦੇ ਕਰੀਬ ਹੈ, ਜਿਨ੍ਹਾਂ ਦਾ ਜਨਮ 1988 ਦਾ ਹੈ। ਇਸ ਤੋਂ ਇਲਾਵਾ, ਆਮ ਆਦਮੀ ਪਾਰਟੀ ਵੱਲੋਂ ਵੀ ਜ਼ਿਆਦਾਤਰ ਆਪਣੇ ਉਮੀਦਵਾਰ 45 ਸਾਲ ਤੋਂ ਉੱਪਰ ਹੀ ਖੜੇ ਕੀਤੇ ਗਏ ਹਨ।

ਪਾਰਟੀਆਂ ਨੇ ਮਹਿਲਾਵਾਂ ਤੇ ਯੂਥ ਆਗੂਆਂ ਨੂੰ ਕੀਤਾ ਨਜ਼ਰ-ਅੰਦਾਜ

ਭਾਜਪਾ ਉਮੀਦਵਾਰ: ਭਾਜਪਾ ਵੱਲੋਂ ਹੁਣ ਤੱਕ ਪੰਜਾਬ ਦੇ ਅੰਦਰ ਆਪਣੇ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਚੋਂ ਸਾਰੇ ਹੀ ਉਮੀਦਵਾਰ 45 ਸਾਲ ਤੋਂ ਵਧੇਰੀ ਉਮਰ ਦੇ ਹਨ। ਭਾਜਪਾ ਵੱਲੋਂ ਹਾਲਾਂਕਿ ਤਿੰਨ ਮਹਿਲਾਵਾਂ ਨੂੰ ਵੀ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਭਾਜਪਾ ਵੱਲੋਂ ਜਾਰੀ ਕੀਤੀ ਸੂਚੀ ਦੇ ਮੁਤਾਬਿਕ ਲੁਧਿਆਣਾ ਤੋਂ ਰਵਨੀਤ ਬਿੱਟੂ, ਬਠਿੰਡਾ ਤੋਂ ਆਈਏਐਸ ਪਰਮਪਾਲ ਕੌਰ, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ, ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਪਟਿਆਲਾ ਤੋਂ ਪਰਨੀਤ ਕੌਰ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਫ਼ਰੀਦਕੋਟ ਤੋਂ ਹੰਸ ਰਾਜ ਹੰਸ ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਦਿਨੇਸ਼ ਕੁਮਾਰ ਬੱਬੂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਭਾਜਪਾ ਦੇ ਵੀ ਜ਼ਿਆਦਾਤਰ ਉਮੀਦਵਾਰ 45 ਤੋਂ ਸਾਲ ਦੇ ਤੋਂ ਉੱਪਰ ਹਨ।

ਯੂਥ ਆਗੂਆਂ ਨੂੰ ਮੌਕਾ ਕਿਉਂ ਨਹੀਂ : ਯੂਥ ਆਗੂਆਂ ਨੂੰ ਇੱਕ ਵਾਰ ਮੁੜ ਤੋਂ ਲੋਕ ਸਭਾ ਚੋਣਾਂ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਹੈ ਜਿਸ ਦੀ ਕਬੂਲੀਅਤ ਖੁਦ ਲੀਡਰਾਂ ਨੇ ਵੀ ਕੀਤੀ ਹੈ। ਆਮ ਆਦਮੀ ਪਾਰਟੀ ਤੋਂ ਕਾਂਗਰਸ ਦੇ ਵਿੱਚ ਗਏ ਅਤੇ ਕਾਂਗਰਸ ਦੇ ਸੂਬਾ ਪੱਧਰੀ ਬੁਲਾਰੇ ਰਹਿ ਚੁੱਕੇ ਪ੍ਰੋਫੈਸਰ ਕੋਮਲ ਗੁਰਨੂਰ ਨੇ ਕਿਹਾ ਹੈ ਕਿ ਯੂਥ ਨੂੰ ਸਿਰਫ ਰੈਲੀਆਂ ਵਿੱਚ ਵੱਡੇ ਵੱਡੇ ਇਕੱਠ ਕਰਨ ਲਈ ਵਰਤਿਆ ਜਾਂਦਾ ਹੈ। ਰੈਲੀਆਂ ਵਿੱਚ ਕਿਹਾ ਜਾਂਦਾ ਹੈ ਕਿ ਯੂਥ ਬਿਨਾਂ ਰੈਲੀਆਂ ਅਧੂਰੀ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 60 ਫੀਸਦੀ ਯੂਥ ਹਨ, ਪਰ ਹੁਣ ਉਹ ਪਲਾਇਨ ਕਰ ਚੁੱਕੇ ਹਨ। ਹਰ ਸਾਲ ਪੰਜਾਬ ਦਾ 2 ਲੱਖ ਨੌਜਵਾਨ ਵਿਦੇਸ਼ਾਂ ਵਿੱਚ ਮਾਈਗ੍ਰੇਟ ਕਰ ਰਿਹਾ ਹੈ। ਸਾਡੇ ਯੂਥ ਨੂੰ ਦਿਸ਼ਾ ਅਤੇ ਦਸ਼ਾ ਵਿਖਾਉਣ ਲਈ ਕੋਈ ਸਹੀ ਲੀਡਰ ਜਾਂ ਕੋਈ ਨੌਜਵਾਨ ਆਗੂ ਹੀ ਨਹੀਂ ਮਿਲ ਸਕਿਆ ਹੈ। ਉਨ੍ਹਾਂ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ ਨੌਜਵਾਨਾਂ ਨੂੰ ਰਹਿਨੁਮਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਅਗਵਾਈ ਵਾਲਾ ਕੋਈ ਲੀਡਰ ਹੀ ਨਹੀਂ ਹੈ, ਇਹੀ ਕਾਰਨ ਹੈ ਕਿ ਨੌਜਵਾਨ ਵੋਟਾਂ ਘੱਟ ਪਾਉਂਦੇ ਹਨ।

Lok Sabha Election Punjab Candidates
ਯੂਥ ਆਗੂ

ਸਿਆਸੀ ਪ੍ਰਤੀਕਰਮ: ਹਾਲਾਂਕਿ ਇਸ ਸਬੰਧੀ ਜਦੋਂ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਬਲੀਏਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ, ਜਿੱਥੇ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਕਰਨ ਦੇ ਹਿਸਾਬ ਦੇ ਨਾਲ ਪੰਜਾਬ ਦੇ ਅੰਦਰ 9 ਚੋਂ ਤਿੰਨ ਮਹਿਲਾਵਾਂ ਨੂੰ ਸੀਟਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਯੂਥ ਨੂੰ ਵੀ ਅੱਗੇ ਲਿਆਂਦਾ ਜਾ ਰਿਹਾ ਹੈ। ਸਾਡੇ ਕੌਮੀ ਭਾਜਪਾ ਦੇ ਯੂਥ ਦੇ ਪ੍ਰਧਾਨ ਨੂੰ ਅਸੀਂ ਟਿਕਟ ਦਿੱਤੀ ਹੈ, ਪਰ ਹਾਲੇ ਤੱਕ ਕਾਂਗਰਸ ਨੇ ਨਹੀਂ ਦਿੱਤੀ। ਉੱਥੇ ਹੀ ਦੂਜੇ ਪਾਸੇ ਅਕਾਲੀ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ 13 ਉਮੀਦਵਾਰਾਂ ਵਿੱਚੋਂ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕੁ ਜਦਕਿ ਸਾਡੀ ਪਾਰਟੀ ਖੇਤਰੀ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਨੇ ਵੀ ਪੁਰਾਣੇ ਹੀ ਲੀਡਰਾਂ ਉੱਤੇ ਦਾਅ ਖੇਡਿਆ ਹੈ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ, ਅਸੀਂ ਨੌਜਵਾਨਾਂ ਨੂੰ ਵੀ ਅੱਗੇ ਲਿਆ ਰਹੇ ਹਾਂ।

Last Updated : Apr 22, 2024, 9:42 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.