ETV Bharat / state

ਲਾਰੈਂਸ ਦੀ ਇੰਟਰਵਿਊ ਦਾ ਪਰਦਾਫਾਸ਼, ਜਾਣੋਂ ਪੰਜਾਬ 'ਚ ਕਿਸ ਥਾਂ ਹੋਈ ਇੰਟਰਵਿਊ? - FIRST INTERVIEW OF lawrence - FIRST INTERVIEW OF LAWRENCE

ਆਖਿਰਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੀਆਂ ਗਈਆਂ ਇੰਟਰਵਿਊਜ਼ ਦੇ ਮਾਮਲੇ ਦਾ ਹੁਣ ਖੁਲਾਸਾ ਹੋਇਆ ਹੈ। ਖੁਲਾਸਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਲਾਰੈਂਸ ਨੇ ਬਿਆਨ ਜੇਲ੍ਹ ਵਿੱਚ ਬੈਠ ਕੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਸਨ। ਪੜ੍ਹੋ ਪੂਰੀ ਖ਼ਬਰ

lawrence first interview of disclosed kharar cia the second rajasthan sit report
ਲਾਰੈਂਸ ਦੀ ਇੰਟਰਵਿਊ ਦਾ ਪਰਦਾਫਾਸ਼, ਜਾਣੋਂ ਪੰਜਾਬ ਦੀ ਕਿਸ ਥਾਂ ਹੋਈ ਇੰਟਰਵਿਊ? (FIRST INTERVIEW OF LAWRENCE)
author img

By ETV Bharat Punjabi Team

Published : Aug 7, 2024, 4:12 PM IST

ਚੰਡੀਗੜ੍ਹ: ਸਿਟ ਨੇ ਹਾਈਕਰੋਟ 'ਚ ਸੀਲ ਬੰਦ ਇੱਕ ਲਿਫ਼ਾਫ਼ਾ ਦਿੱਤਾ, ਜਿਸ ਤੋਂ ਬਾਅਦ ਜੋ ਸੱਚ ਸਾਹਮਣੇ ਆਇਆ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਖੁਲਾਸਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਹੋਇਆ ਹੈ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਇਹ ਗੱਲ ਸਹਾਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸੀਆਈਏ ਖਰੜ ਅਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਹੈ। ਕੋਰਟ ਵੱਲੋਂ ਇਸ ਮਾਮਲੇ 'ਚ ਰਾਜਸਥਾਨ ਨੂੰ ਵੀ ਧਿਰ ਬਣਾਇਆ ਗਿਆ।

ਪੰਜਾਬ ਪੁਲਿਸ ਨੇ ਕੀ ਕਿਹਾ ਸੀ?: ਜ਼ਿਕਰਯੋਗ ਹੈ ਕਿ ਲਾਰੈਂਸ ਦੇ ਇੰਟਰਵਿਊ ਜਦੋਂ ਸਾਹਮਣੇ ਆਏ ਸਨ ਤਾਂ ਪੰਜਾਬ ਪੁਲਿਸ 'ਤੇ ਵੱਡੇ ਸਵਾਲ ਖੜੇ ਕੀਤੇ ਗਏ ਸਨ। ਇੱਥੋਂ ਤੱਕ ਕਿ ਡੀਜੀਪੀ ਗੋਰਵ ਯਾਦਵ ਵੱਲੋਂ ਸਾਹਮਣੇ ਆ ਕੇ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਦੀਆਂ ਇੰਟਰਵਿਊਜ਼ ਪੰਜਾਬ 'ਚ ਨਹੀਂ ਹੋਈਆਂ ਪਰ ਅੱਜ ਜਦੋਂ ਇਸ ਮਾਮਲੇ ਤੋਂ ਪੂਰਾ ਪਰਦਾ ਐੱਸਆਈਟੀ ਨੇ ਹਟਾ ਦਿੱਤਾ ਤਾਂ ਮੁੜ ਤੋਂ ਪੰਜਾਬ ਪੁਲਿਸ ਵੱਡੇ ਸਵਾਲਾਂ ਨਾਲ ਘਿਰ ਗਈ ਹੈ।

ਕੀ ਹੋਵੇਗੀ ਕਾਰਵਾਈ: ਹੁਣ ਹਰ ਕੋਈ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਉਹ ਕਾਲੀਆਂ ਭੇਡਾਂ ਕਿਹੜੀਆਂ ਨੇ ਜਿੰਨ੍ਹਾਂ ਨੇ ਆਪਣੀ ਖਾਕੀ ਨੂੰ ਦਾਗ ਲਗਾਇਆ। ਆਖਰ ਉਨ੍ਹਾਂ ਨੇ ਕਿਸ ਕਾਰਨ ਲਾਰੈਂਸ ਦਾ ਸਾਥ ਦਿੱਤਾ, ਕਿਵੇਂ ਮਨਜ਼ੂਰੀ ਮਿਲੀ ਅਤੇ ਕਿਵੇਂ ਸਾਰਾ ਸਮਾਨ ਮੁਹੱਈਆਂ ਕਰਵਾਇਆ ਗਿਆ। ਇਸ ਦੇ ਨਾਲ ਹੀ ਹਾਈਕਰੋਟ ਨੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਅਗਲੀ ਸੁਣਵਾਈ 'ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਹੁਣ ਵੇਖਣਾ ਅਹਿਮ ਰਹੇਗਾ ਕਿ ਕਦੋਂ ਪੂਰਾ ਸੱਚ ਸਾਹਮਣੇ ਆਵੇਗਾ ਅਤੇ ਕਦੋਂ ਪੰਜਾਬ ਨਾਲ ਗਦਾਰੀ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.