ਚੰਡੀਗੜ੍ਹ: ਲਾਰੈਂਸ ਦੀ ਇੰਟਰਵਿਊ ਮਾਮਲੇ 'ਚ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਮੈਨੂੰ ਤਾਂ 7-8 ਮਹੀਨੇ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਇਹ ਇੰਟਰਵਿਊ ਖਰੜ ਹੋਇਆ ਹੈ ਪਰ ਇਸ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਚਿਹਰਾ ਬੇਨਾਕ ਹੋ ਗਿਆ ਹੈ।
ਇਨਸਾਫ਼ ਦੀ ਉਮੀਦ: ਮਾਮਲੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਸਾਨੂੰ ਹੁਣ ਇਨਸਾਫ਼ ਦੀ ਇੱਕ ਉਮੀਦ ਜਾਗੀ ਹੈ। ਉਨ੍ਹਾਂ ਆਖਿਆ ਕਿ ਭਾਵੇਂ ਅਦਲਾਤਾਂ ਦਾ ਕੰਮ ਹੌਲੀ ਹੁੰਦਾ ਹੈ ਪਰ ਇਸਨਾਫ਼ ਤਾਂ ਜ਼ਰੂਰ ਮਿਲੇਗਾ। ਮੂਸੇਵਾਲਾ ਦੇ ਪਿਤਾ ਨੇ ਸਰਕਾਰ 'ਤੇ ਤੰਜ ਕੱਸਦੇ ਆਖਿਆ ਕਿ ਪੰਜਾਬ ਸਰਕਾਰ ਦੇ ਨਾਲ -ਨਾਲ ਕੇਂਦਰ ਨੇ ਲਾਰੈਂਸ ਨੂੰ ਆਪਣਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਲਾਰੈਂਸ ਦਾ ਕੰਮ ਵੀ ਖ਼ਤਮ ਹੋਵੇਗਾ ਜਦੋਂ ਸਰਕਾਰਾਂ ਨੂੰ ਪੈਸਾ ਮਿਲਣਾ ਬੰਦ ਹੋ ਜਵੇਗਾ।
ਅਰਸ਼ਦੀਪ ਕਲੇਰ ਦਾ ਬਿਆਨ: ਇਸੇ ਮਾਮਲੇ 'ਤੇ ਐਡਵੋਕੇਟ ਅਰਸ਼ਦੀਪ ਕਲੇਰ ਵੱਲੋਂ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸੱਚ ਤਾਂ ਇੱਕ ਦਿਨ ਸਾਹਮਣੇ ਜ਼ਰੂਰ ਆਉਂਦਾ ਹੈ।ਕਲੇਰ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਸਾਬ੍ਹ ਅਤੇ ਪੰਜਾਬ ਪੁਲਿਸ ਕੀ ਜਵਾਬ ਦੇਵੇਗੀ ? ਇੱਕ ਪਾਸੇ ਤਾਂ ਸਾਫ਼-ਸਾਫ਼ ਦਾਅਵਾ ਡੀਜੀਪੀ ਵੱਲੋਂ ਕੀਤਾ ਗਿਆ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ 'ਚ ਇੰਟਰਵਿਊ ਨਹੀਂ ਪਰ ਹੁਣ ਚਿਹਰੇ ਤੋਂ ਨਕਾਬ ਉਤਰ ਗਿਆ ਹੈ।
ਕੀ ਹੈ ਮਾਮਲਾ: ਦਰਅਸਲ ਲਾਰੈਂਸ ਬਿਸਨੋਈ ਦੀਆਂ 2 ਇੰਟਰਵਿਊ ਨੂੰ ਲੈ ਕੇ ਐੱਸਆਈਟੀ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ ਜਿਸ 'ਚ ਖੁਲਾਸਾ ਹੋਇਆ ਕਿ ਇੱਕ ਇੰਟਰਵਿਊ ਪੰਜਾਬ ਦੇ ਖਰੜ ਅਤੇ ਦੂਜੀ ਇੰਟਰਵਿਊ ਰਾਜਸਥਾਨ 'ਚ ਹੋਈ ਹੈ। ਇਸ ਖੁਲਾਸੇ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ 'ਤੇ ਸਵਾਲਾਂ ਦਾ ਮੀਂਹ ਵਰਸਾ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇੰਨ੍ਹਾਂ ਸਵਾਲਾਂ ਦੇ ਜਵਾਬ ਕਦੋਂ ਅਤੇ ਕਿਸ ਵੱਲੋਂ ਦਿੱਤੇ ਜਾਣਗੇ।
- ਇਸ ਗੁਰਸਿੱਖ ਨੂੰ ਕਿਉਂ ਵਿਦੇਸ਼ 'ਚ ਮਿਲੀ ਇੱਜ਼ਤ, ਹੋਏ ਚਾਰੇ ਪਾਸੇ ਚਰਚੇ - Paper artist gurpreet singh
- ਓਲੰਪਿਕ ਫਾਈਨਲ 'ਚ ਡਿਸਕੁਆਲੀਫਾਈ ਹੋਈ ਪਹਿਲਵਾਨ ਵਿਨੇਸ਼ ਫੋਗਾਟ, ਹੁਣ ਫੋਗਾਟ ਦੇ ਪਰਿਵਾਰ ਨੂੰ ਮਿਲਣਗੇ ਮੁੱਖ ਮੰਤਰੀ ਪੰਜਾਬ - CM maan meet Phogat family
- ਲਾਰੈਂਸ ਦੀ ਇੰਟਰਵਿਊ ਦਾ ਪਰਦਾਫਾਸ਼, ਜਾਣੋਂ ਪੰਜਾਬ 'ਚ ਕਿਸ ਥਾਂ ਹੋਈ ਇੰਟਰਵਿਊ? - FIRST INTERVIEW OF lawrence