ਲੁਧਿਆਣਾ: ਵਿਦਿਆਰਥੀਆਂ ਨੂੰ ਆਪਣੇ ਸਮਾਜ ਪ੍ਰਤੀ ਉਹਨਾਂ ਦੇ ਕਰਤਵ ਅਤੇ ਉਨਾਂ ਦੀ ਜਿੰਮੇਵਾਰੀ ਪ੍ਰਤੀ ਜਾਗਰੂਕ ਕਰਨ ਦੇ ਸੰਦੇਸ਼ ਦੇ ਨਾਲ ਲੁਧਿਆਣਾ ਦੇ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਵੱਲੋਂ ਵਿਸ਼ੇਸ਼ ਤੌਰ ਤੇ ਲੋੜਵੰਦ ਵਿਦਿਆਰਥੀਆਂ ਅਤੇ ਬਿਰਧ ਆਸ਼ਰਮ ਦੇ ਲਈ ਰਾਸ਼ਨ ਅਤੇ ਖਾਣ ਪੀਣ ਦੇ ਨਾਲ ਹੋਰ ਕੱਪੜੇ ਆਦਿ ਦਾ ਸਮਾਨ ਇਕੱਠੇ ਕਰਕੇ ਭੇਜਿਆ ਗਿਆ ਹੈ, ਇਹ ਸਮਾਨ ਖੁਦ ਵਿਦਿਆਰਥੀ ਆਪੋ ਆਪਣੇ ਘਰੋਂ ਲਿਆਉਂਦੇ ਹਨ ਅਤੇ ਫਿਰ ਇਕੱਠੇ ਕਰਕੇ ਖੁਦ ਪੈਕਿੰਗ ਕਰਕੇ ਲੋੜਵੰਦਾਂ ਤੱਕ ਪਹੁੰਚਾਉਂਦੇ ਹਨ। ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਦੀ ਅਗਵਾਈ ਦੇ ਵਿੱਚ ਗਿਆਰਵੀਂ ਜਮਾਤ ਦੀ ਇੰਗਲਿਸ਼ ਵਿਭਾਗ ਦੀ ਮੁਖੀ ਮੈਡਮ ਸ਼ਵੇਤਾ ਅਤੇ ਹੋਰਨਾਂ ਵਿਦਿਆਰਥੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਦੇ ਨਾਲ ਵਿਦਿਆਰਥੀ ਸਾਰਾ ਸਮਾਨ ਇਕੱਠਾ ਕਰਕੇ ਵੱਖ-ਵੱਖ ਬਿਰਧ ਆਸ਼ਰਮ ਅਤੇ ਲੋੜਵੰਦ ਸਕੂਲਾਂ ਦੇ ਤੱਕ ਪਹੁੰਚਾਉਂਦੇ ਹਨ।
ਇਸ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਹਰ ਸਾਲ ਪੂਰਾ ਹਫਤਾ ਸਮਾਨ ਇਕੱਠਾ ਕਰਦੇ ਹਨ ਅਤੇ ਉਸ ਤੋਂ ਬਾਅਦ ਫਿਰ ਇਹ ਸਾਰਾ ਸਮਾਨ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਬੱਚਿਆਂ ਦੇ ਉਪਰਾਲੇ ਦੀ ਜਿੱਥੇ ਪ੍ਰਿੰਸੀਪਲ ਨੇ ਸ਼ਲਾਘਾ ਕੀਤੀ, ਉੱਥੇ ਹੀ ਦੂਜੇ ਪਾਸੇ ਸਕੂਲ ਦੀ ਅਧਿਆਪਕਾ ਨੇ ਕਿਹਾ ਕਿ ਅਰਿਆ ਸਮਾਜ ਵੱਲੋਂ ਦਿੱਤੀ ਗਈ ਸਿੱਖਿਆ ਦੇ ਮੁਤਾਬਕ ਵਿਦਿਆਰਥੀਆਂ ਵੱਲੋਂ ਹਰ ਸਾਲ ਇਹ ਸਮਾਨ ਬਾਲਾ ਜੀ ਪ੍ਰੇਮ ਆਸ਼ਰਮ ਜੋਧਾਂ ਅਤੇ ਸਕੂਲ ਦੇ ਵਿੱਚ ਇਹ ਸਮਾਨ ਪਹੁੰਚਾਇਆ ਜਾਂਦਾ ਹੈ। ਇਸ ਦੇ ਨਾਲ ਬੱਚਿਆਂ ਨੂੰ ਉਹਨਾਂ ਦੇ ਸਮਾਜ ਪ੍ਰਤੀ ਕਰਤਵ ਅਤੇ ਉਨਾਂ ਦੀ ਜਿੰਮੇਵਾਰੀ ਦਾ ਵੀ ਅਹਿਸਾਸ ਕਰਵਾਇਆ ਜਾਂਦਾ ਹੈ ਤਾਂ ਜੋ ਅੱਗੇ ਜਾ ਕੇ ਉਹ ਸਮਾਜ ਦੀ ਸੇਵਾ ਕਰਨ ਦੇ ਵਿੱਚ ਅਹਿਮ ਹਿੱਸਾ ਪਾ ਸਕਣ।
- 1964 'ਚ 64 ਰੁਪਏ ਤੋਂ ਸ਼ੁਰੂ ਹੋਈ ਸੋਨੇ ਦੀ ਕਹਾਣੀ, ਜਾਣੋ ਅੱਜ ਕਿਉਂ ਹੈ ਇੰਨੀ ਕੀਮਤੀ ਇਹ ਪੀਲੀ ਧਾਤ
- ਸਾਵਧਾਨ! ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਭੁੱਲ ਕੇ ਵੀ ਨਾ ਕਰਨ ਕਾਜੂ ਦਾ ਇਸਤੇਮਾਲ, ਨਹੀਂ ਤਾਂ ਹੋ ਸਕਦੈ ਖਤਰਾ
- ਨਸ਼ੇ ਨੂੰ ਲੈ ਕੇ ਆਪ ਐਮਐਲਏ ਨੇ ਮੁੜ ਘੇਰੀ ਆਪਣੀ ਸਰਕਾਰ; ਰਾਘਵ ਚੱਢਾ ਦਾ ਨਾਮ ਲੈ ਕੇ ਲਾਏ ਇਲਜ਼ਾਮ, ਵਿਰੋਧੀਆਂ ਨੇ ਵੀ ਲਿਆ ਲਾਹਾ - ਵਿਸ਼ੇਸ਼ ਰਿਪੋਰਟ
ਲੋੜਵੰਦਾਂ ਤੱਕ ਪਹੁੰਚਾਉਂਦੇ ਮਦਦ: ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਡਾਕਟਰ ਸਤਵੰਤ ਕੌਰ ਭੁੱਲਰ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੇ ਵੱਲੋਂ ਇਹ ਸਾਰਾ ਸਮਾਨ ਇਕੱਤਰ ਕੀਤਾ ਜਾਂਦਾ ਹੈ। ਜਿਸ ਵਿੱਚ ਅਸੀਂ ਬਿਲਕੁਲ ਫਰੈਸ਼ ਸਮਾਨ ਭਾਵੇਂ ਉਹ ਕੱਪੜੇ ਹੋਣ ਭਾਵੇਂ ਉਹ ਖਾਣ ਪੀਣ ਦਾ ਸਮਾਨ ਹੋਵੇ। ਉਹ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਉਂਦੇ ਹਨ। ਉਹਨਾਂ ਕਿਹਾ ਕਿ ਇਸ ਵਿੱਚ ਚੀਨੀ ਚਾਹ ਪੱਤੀ ਘਰ ਦਾ ਹੋਰ ਖਾਣ ਪੀਣ ਦਾ ਰਾਸ਼ਨ ਇਸ ਤੋਂ ਇਲਾਵਾ ਪਹਿਨਣ ਲਈ ਕੱਪੜੇ ਦਾ ਸਮਾਨ ਸ਼ਾਮਿਲ ਹੈ, ਜੋ ਕਿ ਵੱਡੇ ਪੱਧਰ ਤੇ ਪਹੁੰਚਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਇੱਕ ਵਫਦ ਪਹਿਲਾਂ ਹੀ ਇਹ ਸਮਾਨ ਲਿਜਾ ਚੁੱਕਾ ਹੈ ਅਤੇ ਹੁਣ ਇਹ ਦੂਜਾ ਸਮਾਨ ਦਾ ਇਕੱਠ ਕਰਕੇ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਹਾਤਮਾ ਹੰਸਰਾਜ ਜੈਅੰਤੀ ਦੇ ਸੰਬੰਧ ਦੇ ਵਿੱਚ ਇਹ ਸਮਾਨ ਇਕੱਤਰ ਕੀਤਾ ਜਾਂਦਾ ਹੈ। ਸਮਾਜ ਦੇ ਉਸ ਹਿੱਸੇ ਤੱਕ ਪਹੁੰਚਾਇਆ ਜਾਂਦਾ ਹੈ ਜੋ ਕਿ ਆਰਥਿਕ ਪੱਖ ਤੋਂ ਕਮਜ਼ੋਰ ਹਨ।