ETV Bharat / state

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਮੂਸਾ ਦੇ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਸਰਬ ਸੰਮਤੀ ਨਾਲ ਚੁਣੋ ਪੰਚਾਇਤ - unanimously elect a Sarpanch

Punjab Panchayat Election : ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈਕੇ ਮਹੌਲ ਭਖਿਆ ਹੋਇਆ ਹੈ ਅਤੇ ਹੁਣ ਮਾਨਸਾ ਦੇ ਪਿੰਡ ਮੂਸਾ ਦੇ ਵਾਸੀਆਂ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖ਼ਾਸ ਅਪੀਲ ਕੀਤੀ ਹੈ।

LATE SINGER SIDHU MOOSEWALAS
ਬਲਕੌਰ ਸਿੰਘ ਨੇ ਪਿੰਡ ਮੂਸਾ ਦੇ ਵਾਸੀਆਂ ਨੂੰ ਕੀਤੀ ਅਪੀਲ (ETV BHARAT (ਰਿਪੋਟਰ,ਮਾਨਸਾ))
author img

By ETV Bharat Punjabi Team

Published : Sep 28, 2024, 1:21 PM IST

Updated : Sep 28, 2024, 1:39 PM IST

ਮਾਨਸਾ: ਪੰਚਾਇਤੀ ਚੋਣਾਂ ਨੂੰ ਲੈ ਕੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿੰਡ ਵਿਖੇ ਅੱਜ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਿਲ ਹੋਏ। ਇਸ ਦੌਰਾਨ ਸਿੱਧ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਦਾ ਸਰਪੰਚ ਕੋਈ ਵੀ ਚੁਣੋ ਪਰ ਸਰਬਸੰਮਤੀ ਦੇ ਨਾਲ ਸਰਪੰਚ ਦੀ ਚੋਣ ਕੀਤੀ ਜਾਵੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (ETV BHARAT (ਰਿਪੋਟਰ,ਮਾਨਸਾ))

ਸਰਬਸੰਮਤੀ ਨਾਲ ਕਰੋ ਚੋਣ

ਉਹਨਾਂ ਕਿਹਾ ਕਿ ਅਜਿਹੀ ਪੰਚਾਇਤ ਪਿੰਡ ਵਾਸੀ ਮਿਲ ਕੇ ਚੁਣਨ ਤਾਂ ਕਿ ਉਹ ਪੰਚਾਇਤ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਦਾਖਲ ਨਾ ਹੋਣ ਦੇਵੇ ਅਤੇ ਪਿੰਡ ਵਾਸੀਆਂ ਦੇ ਛੋਟੇ ਮੋਟੇ ਮਸਲੇ ਖੁਦ ਹੀ ਸੁਲਝਾ ਲਵੇ। ਇੱਕ ਵਿਕਾਸ ਪੱਖੋਂ ਵਧੀਆ ਪਿੰਡ ਬਣਾਉਣ ਦੇ ਲਈ ਸਾਰੇ ਯੋਗ ਉਪਰਾਲੇ ਕਰੇ ਅਜਿਹੀ ਯੋਗ ਪੰਚਾਇਤੀ ਚੁਣੋ। ਇਸ ਦੌਰਾਨ ਪਿੰਡ ਵਾਸੀਆਂ ਨੂੰ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਇਹਨਾਂ ਚੋਣਾਂ ਦੇ ਦੌਰਾਨ ਕਿਸੇ ਵੀ ਪ੍ਰਕਾਰ ਦੀ ਸ਼ਰਾਬ ਜਾਂ ਕੋਈ ਹੋਰ ਨਸ਼ਾ ਨਾ ਵੰਡਿਆ ਜਾਵੇ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਜੋ ਉਹਨਾਂ ਨੂੰ ਹੁਣ ਤੱਕ ਪਿਆਰ ਦਿੱਤਾ ਗਿਆ ਹੈ। ਉਹ ਉਸ ਪਿਆਰ ਦੇ ਸਦਾ ਰਿਣੀ ਰਹਿਣਗੇ ਅਤੇ ਅੱਗੇ ਵੀ ਪਿੰਡ ਵਾਸੀਆਂ ਦੇ ਹਰ ਦੁੱਖ ਸੁੱਖ ਅਤੇ ਪਿੰਡ ਦੇ ਕੰਮਾਂ ਦੇ ਲਈ ਵੱਧ ਚੜ ਕੇ ਹਿੱਸਾ ਪਾਉਂਦੇ ਰਹਿਣਗੇ।

ਸਰਬਸੰਮਤੀ ਨਾਲ ਕਈ ਪਿੰਡਾਂ 'ਚ ਚੁਣੇ ਗਏ ਸਰਪੰਚ

ਦੱਸ ਦਈਏ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿੰਡਾਂ ਦੇ ਲੋਕਾਂ ਨੇ ਆਪਸੀ ਸਾਂਝ ਦਾ ਸੰਦੇਸ਼ ਦਿੰਦਿਆਂ ਸਰਪੰਚਾਂ ਦੀ ਚੋਣ ਕਰ ਲਈ ਹੈ। ਕਈ ਪਿੰਡਾਂ ਨੇ ਨੌਜਵਾਨਾਂ ਹੱਥ ਵੀ ਸਰਪੰਚੀ ਦਿੱਤੀ ਹੈ।ਜ਼ਿਕਰਯੋਗ ਹੈ ਕਿ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਪਿੰਡਾਂ ਨੂੰ ਕਈ ਸੁਵਿਧਾਵਾਂ ਨਾਲ ਨਵਾਜਣ ਜਾ ਰਹੀ ਹੈ। ਦਰਅਸਲ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਆਪਸੀ ਲੜਾਈਆਂ ਅਤੇ ਮੱਤਭੇਦਾਂ ਤੋਂ ਉੱਪਰ ਉੱਠ ਕੇ ਜੋ ਵੀ ਪੰਚਾਇਤ ਆਪਣਾ ਸਰਪੰਚ ਸਰਬਸੰਮਤੀ ਨਾਲ ਚੁਣੇਗੀ ਉਸ ਪੰਚਾਇਤ ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਸਨਮਾਨ ਵਜੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਬਸੰਮਤੀ ਨਾਲ ਬਣੀ ਪੰਚਾਇਤ ਨੂੰ ਪਹਿਲ ਦੇ ਅਧਾਰ ਉੱਤੇ ਗ੍ਰਾਟਾਂ ਪੰਜ ਸਾਲਾਂ ਦੌਰਾਨ ਸਰਕਾਰ ਮੁਹੱਈਆ ਕਰਵਾਏਗੀ।

Last Updated : Sep 28, 2024, 1:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.