ਮੋਗਾ: ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਜੋ ਕਿ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ ਵਿੱਚ ਬੰਦ ਹੈ। ਪਿਛਲੇ ਦਿਨੀਂ ਉਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਬਸੰਤ ਸਿੰਘ ਨੂੰ ਪੈਰੋਲ 'ਤੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਅੱਜ ਉਹਨਾਂ ਦੀ ਮਾਤਾ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਭਾਰੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਸਾਂਸਦ ਸਰਬਜੀਤ ਸਿੰਘ ਖਾਲਸਾ ਤੋਂ ਇਲਾਵਾ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਪਹੁੰਚੇ। ਉਥੇ ਹੀ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਅਤੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਤੇ ਪੁਲਿਸ ਪਹਿਰੇ 'ਚ ਹੀ ਬਸੰਤ ਸਿੰਘ ਨੂੰ ਪੁਲਿਸ ਨੇ ਲੈ ਕੇ ਆਉਂਦਾ।
ਮਾਤਾ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਬਸੰਤ ਸਿੰਘ
ਉੱਥੇ ਹੀ ਗੱਲਬਾਤ ਕਰਦਿਆਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹ ਸਾਰੀ ਸੰਗਤ ਦਾ ਧੰਨਵਾਦ ਕਰਦੇ ਨੇ ਜੋ ਬਸੰਤ ਸਿੰਘ ਦੀ ਮਾਤਾ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ। ਉਥੇ ਹੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਮਾਂ ਤਾਂ ਭਲਾ ਹੀ ਥੋੜਾ ਦਿੱਤਾ ਹੈ ਪਰ ਸਹੀ ਤਰੀਕੇ ਨਾਲ ਲੋਕਾਂ ਨੂੰ ਬਸੰਤ ਸਿੰਘ ਦੇ ਦਰਸ਼ਨ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਫਿਰ ਵੀ ਜਿੰਨਾ ਸਮਾਂ ਦਿੱਤਾ ਸੀ, ਉਸ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬਸੰਤ ਸਿੰਘ ਦੀ ਉਹਨਾਂ ਦੇ ਪਰਿਵਾਰ ਨਾਲ ਤਾਂ ਗੱਲਬਾਤ ਹੋਈ ਹੈ ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ।
ਬਸੰਤ ਸਿੰਘ ਦੀ ਪੈਰੋਲ ਨੂੰ ਲੈਕੇ ਵੀ ਉੱਠੇ ਸਵਾਲ
ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਕਿ ਬਸੰਤ ਸਿੰਘ ਵੀ ਚੜ੍ਹਦੀ ਕਲਾ 'ਚ ਹੈ ਅਤੇ ਉਨ੍ਹਾਂ ਦਾ ਪਰਿਵਾਰ ਜੋ ਗੁਰੂ ਵਾਲਾ ਹੈ ਤੇ ਸਭ ਠੀਕ ਠਾਕ ਹੈ। ਇਸ ਦੇ ਨਾਲ ਹੀ ਬਸੰਤ ਸਿੰਘ ਦੀ ਪੈਰੋਲ ਬਾਰੇ ਉਨ੍ਹਾਂ ਕਿਹਾ ਕਿ ਸ਼ਾਇਦ ਅੱਜ ਜਾਂ ਕੱਲ ਦਾ ਆਖਰੀ ਦਿਨ ਸੀ। ਉਨ੍ਹਾਂ ਕਿਹਾ ਕਿ ਇਹ ਪੈਰੋਲ ਵੀ ਕਿਵੇਂ ਦੀ ਹੈ, ਜਿਸ 'ਚ ਹਰ ਸਮੇਂ ਪੁਲਿਸ ਕਸਟੱਡੀ 'ਚ ਰਹਿਣਾ ਪਵੇ। ਸਾਂਸਦ ਦੇ ਪਿਤਾ ਦਾ ਕਹਿਣਾ ਕਿ ਪੈਰੋਲ ਦਾ ਕੋਈ ਲਾਭ ਤਾਂ ਨਹੀਂ ਹੋਇਆ ਪਰ ਇਹ ਹੈ ਕਿ ਸੰਗਤਾਂ ਨੂੰ ਉਨ੍ਹਾਂ ਦੇ ਦਰਸ਼ਨ ਹੋ ਗਏ ਤੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਮਿਲ ਲਿਆ ਹੈ।
ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ: ਸਾਂਸਦ
ਉਥੇ ਹੀ ਦੂਜੇ ਪਾਸੇ ਬਸੰਤ ਸਿੰਘ ਦੀ ਮਾਤਾ ਜੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਹੀ ਗੱਲਾਂ ਨੇ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਕਿਸੇ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਤੇ ਇੰਨ੍ਹਾਂ ਗੱਲਾਂ ਦਾ ਵਿਰੋਧ ਕਰਨ ਦੇ ਚੱਲਦੇ ਹੀ ਇਹ ਨੌਜਵਾਨ ਜੇਲਾਂ ਦੇ ਅੰਦਰ ਹਨ। ਸਾਂਸਦ ਨੇ ਕਿਹਾ ਕਿ ਬਸੰਤ ਸਿੰਘ ਨੂੰ ਉਹ ਮਿਲੇ ਜ਼ਰੂਰ ਹਨ ਪਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਗਈ ਤੇ ਨਾ ਹੀ ਪਰਿਵਾਰ ਨਾਲ ਉਨ੍ਹਾਂ ਦੀ ਕੋਈ ਗੱਲ ਹੋਈ ਹੈ।
ਸਾਂਸਦ ਨੇ ਪੈਰੋਲ ਸਬੰਧੀ ਆਖੀ ਇਹ ਗੱਲ
ਇਸ ਦੇ ਨਾਲ ਹੀ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਬਸੰਤ ਸਿੰਘ ਨੂੰ ਮਿਲਣ ਵਾਲੀ ਪੈਰੋਲ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੈਰੋਲ ਦਾ ਮਤਲਬ ਹੁੰਦਾ ਕਿ ਵਿਅਕਤੀ ਅਜ਼ਾਦੀ ਨਾਲ ਬਾਹਰ ਆ ਸਕੇ ਪਰ ਬਸੰਤ ਸਿੰਘ ਨੂੰ ਮਿਲੀ ਸੱਤ ਦਿਨ ਦੀ ਪੈਰੋਲ 'ਚ ਉਹ ਪੁਲਿਸ ਕਸਟੱਡੀ 'ਚ ਹੀ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਲੈਕੇ ਆਈ ਤੇ ਕੁਝ ਕੁ ਸਮੇਂ ਬਾਅਦ ਹੀ ਵਾਪਸ ਵੀ ਲੈ ਗਈ, ਜਦਕਿ ਪੈਰੋਲ 'ਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੁਲਿਸ ਪਹਿਲਾਂ ਬਸੰਤ ਸਿੰਘ ਨੂੰ ਮਾਤਾ ਦੇ ਸਸਕਾਰ 'ਤੇ ਲੈਕੇ ਆਈ ਤੇ ਦੂਜਾ ਅੱਜ ਲੈਕੇ ਆਈ ਹੈ। ਇਸ ਦੇ ਨਾਲ ਹੀ ਸਾਂਸਦ ਵਲੋਂ ਬੰਦੀ ਸਿੰਘਾਂ ਨੂੰ ਲੈਕੇ ਬਿਆਨ ਦਿੰਦਿਆਂ ਕਿਹਾ ਕਿ ਉਹ ਯਤਨ ਕਰ ਰਹੇ ਹਨ ਤੇ ਕੁਝ ਬੰਦੀ ਸਿੰਘ ਇਕ ਜਾਂ ਦੋ ਵਾਰ ਪੈਰੋਲ 'ਤੇ ਆ ਚੁੱਕੇ ਹਨ ਤੇ ਕੁਝ ਬਾਹਰ ਆ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਬੰਦੀ ਸਿੰਘਾਂ ਨੂੰ ਵੀ ਜਲਦ ਪੈਰੋਲ ਮਿਲੇ, ਇਸ ਲਈ ਉਹ ਯਤਨ ਕਰ ਰਹੇ ਹਨ।
- ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਨੂੰ ਮੁੜ ਸੁਰਜੀਤ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ, ਕੀ ਉਨ੍ਹਾਂ ਦੇ ਜਿਉਂਦੇ ਜੀਅ ਬਣ ਸਕੇਗਾ MSP ਦਾ ਕਾਨੂੰਨ
- ਪਹਿਲਾਂ ਸਮੋਸੇ ਤਾਂ ਹੁਣ ਜੰਗਲੀ ਕੁੱਕੜ ਕਾਰਨ ਚਰਚਾ 'ਚ CM ਸੁੱਖੂ, ਵਿਰੋਧੀਆਂ ਨੇ ਚੁੱਕੇ ਸਵਾਲ, ਮੁੱਖ ਮੰਤਰੀ ਨੇ ਕਿਹਾ- ਬਦਨਾਮ ਕਰਨ ਦੀ ਸਾਜ਼ਿਸ਼
- ਲੁਧਿਆਣਾ ਡੀਸੀ ਦਫਤਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਬੀਜੇਪੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੋਣ ਦੇ ਲਗਾਏ ਇਲਜ਼ਾਮ