ਬਰਨਾਲਾ : ਬਰਨਾਲਾ ਸ਼ਹਿਰ ਦੇ ਸਥਾਨਕ ਪੱਤੀ ਰੋਡ ਸਥਿਤ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਆਈਡੀਬੀਆਈ ਬੈਂਕ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਲਿਆਂਦੀ ਕੁਰਕੀ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਸਾਂਝਾ ਧਰਨਾ ਲਗਾ ਕੇ ਰੁਕਵਾਈ। ਧਰਨੇ ਦੀ ਅਗਵਾਈ ਕਰ ਰਹੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤੀ ਰੋਡ ਸਥਿਤ ਗਲੀ ਨੰਬਰ 6 ਵਿੱਚ ਇੱਕ ਦਲਿਤ ਗ਼ਰੀਬ ਪਰਿਵਾਰ ਨਾਲ ਸਬੰਧਤ ਅਨੁਰਾਧਾ ਪਤਨੀ ਬਸੰਤ ਕੁਮਾਰ ਦੇ ਮਕਾਨ ਦੀ ਕੁਰਕੀ ਕਰਨ ਲਈ ਬੈਂਕ/ਪ੍ਰਸ਼ਾਸਨ ਵੱਲੋਂ ਅੱਜ ਦਾ ਨੋਟਿਸ ਲਾਇਆ ਗਿਆ ਸੀ। ਉਕਤ ਜਥੇਬੰਦੀਆਂ ਨੇ ਪਹਿਲਾਂ ਦੀ ਤਰ੍ਹਾਂ ਹੁਣ ਕੁਰਕੀ ਟੀਮ ਦੇ ਵਿਰੋਧ ਲਈ ਤਿਆਰੀ ਖਿੱਚ ਰੱਖੀ ਸੀ। ਜਥੇਬੰਦਕ ਕਾਰਕੁਨਾਂ ਭਰਵੀਂ ਸ਼ਮੂਲੀਅਤ ਨਾਲ ਸਵੇਰੇ ਤੋਂ ਹੀ ਧਰਨਾ ਲਗਾ ਕੇ ਬੈਂਕ ਤੇ ਪ੍ਰਸ਼ਾਸਕੀ ਅਧਿਕਾਰੀਆਂ/ਨੀਤੀਆਂ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਆਰੰਭ ਦਿੱਤੀ ਸੀ।
ਪੀੜਤ ਪਰਿਵਾਰਾਂ ਦੀ ਮਦਦ : ਧਰਨੇ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਸੰਬੋਧਨ ਦੌਰਾਨ ਬੁਲਾਰਿਆਂ ਦੱਸਿਆ ਕਿ ਕਿਹਾ ਕਿ ਇਸ ਪੀੜਤ ਪਰਿਵਾਰ ਨੇ ਕਰੀਬ ਦਸ ਸਾਲ ਪਹਿਲਾਂ 6 ਲੱਖ 61 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿੱਚੋਂ ਕਰੀਬ ਦਸ ਲੱਖ ਦਾ ਕਰਜ਼ਾ ਮੋੜਿਆ ਜਾ ਚੁੱਕਿਆ ਹੈ, ਪਰ ਬੈਂਕ ਵੱਲੋਂ ਹੁਣ ਗਿਆਰਾਂ ਲੱਖ ਹੋਰ ਦੀ ਮੰਗ ਕੀਤੀ ਜਾ ਰਹੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਪਰਿਵਾਰ ਦਾ ਮੁਖੀ ਬਸੰਤ ਕੁਮਾਰ ਦੀ ਮੌਤ ਹੋ ਗਈ ਸੀ। ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਉਸ ਤੋਂ ਬਾਅਦ ਬੈਂਕ ਦਾ ਪੈਸਾ ਨਹੀਂ ਭਰਿਆ ਜਾ ਸਕਿਆ। ਜਥੇਬੰਦੀਆਂ ਐਲਾਨ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਇਸ ਪੀੜਤ ਪਰਿਵਾਰ ਦੇ ਮਕਾਨ ਦੀ ਕੁਰਕੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ।
- ਸਾਰਾਗੜੀ ਸਰਾਂ ਦੇ ਨਾਂ 'ਤੇ ਨਕਲੀ ਵੈਬਸਾਈਟ ਬਣਾ ਕੇ ਸੰਗਤਾਂ ਨੂੰ ਠੱਗਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਗਿਆ ਨਵਾਂ ਪ੍ਰਬੰਧ - Fake website of Saragari Saran
- ਪਵਨ ਹਰਚੰਦਪੁਰੀ ਦੀ ਪੁਸਤਕ "ਮਹਾਨ ਯੋਧਿਆਂ ਦੀਆਂ ਵਾਰਾਂ" ਲੋਕ ਅਰਪਣ - pawan harchandpuris book
- ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਵੱਡੀ ਖੇਪ ਬਰਾਮਦ, 6 ਕਿਲੋ 130 ਗ੍ਰਾਮ ਹੈਰੋਇਨ ਜ਼ਬਤ - BSF RECOVERED 6 KG HEROIN
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਰਾਜ, ਉਗਰਾਹਾਂ ਦੀ ਔਰਤ ਕਿਸਾਨ ਆਗੂ ਕਮਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦਾ ਸਾਢੇ ਸੋਲਾਂ ਲੱਖ ਕਰੋੜ ਦਾ ਕਰਜ਼ਾ ਵੱਟੇ ਖਾਤੇ ਪਾ ਦਿੱਤਾ ਗਿਆ ਹੈ, ਪਰ ਗ਼ਰੀਬ ਤੇ ਬੇਸਹਾਰਾ ਪਰਿਵਾਰ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ ਜਾ ਸਕਦਾ। ਜਥੇਬੰਦੀਆਂ ਦੇ ਕਰੜੇ ਵਿਰੋਧ ਦੀ ਭਿਣਕ ਦੇ ਚਲਦਿਆਂ ਕੁਰਕੀ ਟੀਮ ਅਧਿਕਾਰੀਆਂ ਟਾਲ਼ਾ ਵੱਟਣ ਹੀ ਭਲਾਈ ਸਮਝੀ।