ਅੰਮ੍ਰਿਤਸਰ: 'ਅਬ ਕੀ ਵਾਰ 400 ਪਾਰ' ਇਹ ਨਾਅਰਾ ਲੈ ਕੇ ਚੱਲੀ ਮੋਦੀ ਸਰਕਾਰ ਦਾ ਨਾ ਤਾਂ ਇਹ ਨਾਅਰਾ ਪੂਰਾ ਹੋਇਆ ਅਤੇ ਨਾ ਹੀ ਬਹੁਮਤ ਨਾਲ ਸਰਕਾਰ ਬਣਾਉਣ ਦਾ ਸੁਪਨਾ ਪੂਰਾ ਹੋਇਆ। 400 ਸੀਟਾਂ ਦੀ ਗੱਲ ਕਰਨ ਵਾਲੀ ਭਾਜਪਾ ਨੂੰ ਇਸ ਵਾਰ 300 ਸੀਟਾਂ ਵੀ ਪੂਰੀਆਂ ਨਹੀਂ ਮਿਲੀਆਂ।ਜਦਕਿ ਪੰਜਾਬ 'ਚ ਤਾਂ ਭਾਜਪਾ ਦਾ ਖਾਤਾ ਹੀ ਨਹੀਂ ਖੁੱਲਿਆ।ਜਿਸ ਕਾਰਨ ਭਾਜਪਾ ਨੂੰ ਆਪਣੀ ਸਰਕਾਰ ਬਣਾਉਣ ਲਈ ਦੂਜੀਆਂ ਪਾਰਟੀਆਂ ਤੋਂ ਸਮਰਥਨ ਲਿਆ ਹੈ।
ਮੋਦੀ ਸਰਕਾਰ ਬਾਰੇ ਕਿਸਾਨਾਂ ਦਾ ਬਿਆਨ: ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਭਾਜਪਾ ਦਾ ਮਾੜਾ ਹਾਲ ਕਿਸਾਨਾਂ ਦੀ ਸੁਣਵਾਈ ਨਾ ਕਰਨ ਕਰਕੇ ਹੋਇਆ ਹੈ।ਉਨ੍ਹਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਜਪਾ ਨੇ ਇਸ ਵਾਰ ਧਰਮ ਦੀ ਰਾਜਨੀਤੀ ਕੀਤੀ ਹੈ ਅਤੇ ਧਰਮ ਦੇ ਨਾਂ 'ਤੇ ਵੋਟਾਂ ਬਟੋਰੀਆਂ ਹਨ ।ਉਹਨਾਂ ਕਿਹਾ ਕਿ ਭਾਜਪਾ ਨੇ ਰਾਮ ਮੰਦਿਰ ਨੂੰ ਮੁੱਖ ਮੁੱਦਾ ਬਣਾਇਆ ਸੀ ਪਰ ਜਿਸ ਜਗ੍ਹਾ ਤੋਂ ਰਾਮ ਮੰਦਰ ਨੂੰ ਮੁੱਖ ਮੁੱਦਾ ਬਣਾਇਆ ਸੀ ਅਯੋਧਿਆ ਦੇ ਵਿੱਚੋਂ ਉਸ ਜਗ੍ਹਾ ਤੋਂ ਵੀ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਅਤੇ ਹਾਰ ਦਾ ਮੂੰਹ ਵੇਖਣਾ ਪਿਆ ।
ਵਾਅਦੇ ਵਫ਼ਾ ਨਹੀਂ: ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਜਨਤਾ ਸਮਝਦਾਰ ਅਤੇ ਸਿਆਣੀ ਹੈ ।ਉਹ ਸੋਚ ਸਮਝ ਕੇ ਹੀ ਵੋਟ ਪਾਉਂਦੀ ਹੈ।ਜਿਹੜੇ ਮੋਦੀ ਨੇ ਵਾਅਦੇ ਕੀਤੇ ਸਨ ਉਹ ਵਾਅਦੇ ਨਹੀਂ ਪੂਰੇ ਕੀਤੇ ।ਕਿਸਾਨ ਸੜਕਾਂ ਤੇ ਰੁਲ ਰਹੇ ਨੇ, ਕਿਸਾਨਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਪਰ ਸਰਕਾਰ ਕੋਈ ਧਿਆਨ ਹੀਂ ਦੇ ਰਹੀ।
ਕੁਲਵਿੰਦਰ ਦੇ ਪੱਖ 'ਚ ਕਿਸਾਨ: ਕੰਗਨਾ ਥੱਪੜ ਕਾਂਡ 'ਤੇ ਬੋਲਦੇ ਕਿਸਾਨਾਂ ਨੇ ਆਖਿਆ ਕੁਲਵਿੰਦਰ ਕੌਰ ਆਪਣੀ ਜਗ੍ਹਾ 'ਤੇ ਉਹ ਬਿਲਕੁਲ ਠੀਕ ਸੀ। ਜਦ ਕਿ ਉਸ ਵੱਲੋਂ ਉਸ ਨੂੰ ਆਪਣੀ ਚੈਕਿੰਗ ਕਰਵਾਉਣ ਦੇ ਲਈ ਕਿਹਾ ਗਿਆ ਸੀ ਪਰ ਕੰਗਨਾ ਰਨੌਤ ਨੂੰ ਜਦੋਂ ਪਤਾ ਲੱਗਾ ਕਿ ਇਸ ਕੁਲਵਿੰਦਰ ਕੌਰ ਦੇ ਮਗਰ ਕੋਰ ਲੱਗਦਾ ਹੈ ਤਾਂ ਕੰਗਨਾ ਨੇ ਕੁਲਵਿੰਦਰ ਨੂੰ ਖਾਲਿਸਤਾਨ ਕਿਹਾ । ਜਿਸਦੇ ਚਲਦੇ ਉਸ ਨੂੰ ਥੱਪੜ ਮਾਰਕੇ ਉਸਦਾ ਜਵਾਬ ਦਿੱਤਾ ਗਿਆ।ਉਹਨਾਂ ਕਿਹਾ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਭੈਣ ਕੁਲਵਿੰਦਰ ਕੌਰ ਨੂੰ ਸਨਮਾਨਿਤ ਕਰਨਗੀਆਂ। ਕੁਲਵਿੰਦਰ ਕੌਰ ਵੀ ਇੱਕ ਕਿਸਾਨ ਦੀ ਧੀ ਹੈ ਅਤੇ ਜਦੋਂ ਕੰਗਨਾ ਵੱਲੋਂ ਸਾਡੀ ਕਿਸਾਨ ਭੈਣਾਂ 'ਤੇ 100 100 ਰੁਪਏ 'ਚ ਵਿਕਣ ਅਤੇ ਧਰਨਿਆਂ ਤੇੇ ਬੈਠਣ ਦਾ ਬਿਆਨ ਦਿੱਤਾ ਸੀ। ਕੁਲਵਿੰਦਰ ਕੌਰ 'ਤੇ ਬਦਲਾ ਪੂਰਾ ਕੀਤਾ ਹੈ।
- ਸੁਖਬੀਰ ਬਾਦਲ ਨੇ ਕੁਲਵਿੰਦਰ ਕੌਰ ਦੇ ਹੱਕ 'ਚ ਦਿੱਤਾ ਬਿਆਨ, ਕਿਹਾ- ਕੰਗਣਾ ਨੂੰ ਸੋਚ ਸਮਝ ਕੇ ਬੋਲਣ ਦੀ ਲੋੜ - Sukhbir Singh Badal
- CISF ਜਵਾਨ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦਿੱਤਾ ਸਮਰਥਨ - Kangana Ranaut Slap Case
- ਕੰਗਨਾ ਰਣੌਤ 'ਤੇ ਕੇਸ ਕਰਨ ਵਾਲੀ ਬੀਬੀ ਨੇ ਸਾਧਿਆ ਨਿਸ਼ਾਨਾ, ਕਹਿੰਦੀ ਕੰਗਨਾ ਮੋਟੇ ਦਿਮਾਗ ਦੀ ਹੈ, ਕੁਝ ਵੀ ਬੋਲਦੀ ਰਹਿੰਦੀ - Kangana Ranaut slap incident
ਕੁਲਵਿੰਦਰ ਨਹੀਂ ਮੰਗੇਗੀ ਮੁਆਫ਼ੀ: ਕਿਸਾਨਾਂ ਨੇ ਆਖਿਆ ਕੁਲਵਿੰਦਰ ਕੌਰ ਵੱਲੋਂ ਕੋਈ ਵੀ ਮਾਫੀ ਨਹੀਂ ਮੰਗੀ ਜਾ ਰਹੀ। ਇਹ ਸਭ ਝੂਠੀਆਂ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ।ਕਿਸਾਨਾਂ ਨੇ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਹਟਾਇਆ ਗਿਆ ਤਾਂ ਕਿਸਾਨ ਇਸ ਦਾ ਤਿੱਖਾ ਵਿਰੋਧ ਕਰਨਗੇ।