ਅੰਮ੍ਰਿਤਸਰ: ਭਾਰਤ ਪਾਕਿਸਤਾਨ ਦੀ ਸਰਹੱਦ 'ਤੇ ਸਥਿਤ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੰਜ ਗਰਾਈਆਂ ਪਿੰਡ ਪਹੁੰਚੇ ਹਨ। ਜਿੱਥੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੇ ਰਾਵੀ ਦਰਿਆ ਦਾ ਦੌਰਾ ਵੀ ਕੀਤਾ ਜਿੱਥੇ ਕਿਸਾਨਾਂ ਨੇ ਉਨ੍ਹਾਂ ਨੂੰ ਢਾਹ ਲੱਗਣ ਵਾਲੀਆਂ ਜਮੀਨਾਂ ਦਿਖਾਈਆਂ।
ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ: ਇਸ ਮੌਕੇ 'ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਜਿਹੜੇ ਜਿਹੜੇ ਦਰਿਆਵਾਂ 'ਤੇ ਪਿਛਲੇ ਸਮੇਂ ਹੜ ਵਾਲੀ ਸਥਿਤੀਆਂ ਬਣੀਆਂ ਸੀ। ਅਸੀਂ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਅੱਜ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਹਾਂ।
ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ : ਉੱਥੇ ਹੀ ਅਸੀਂ ਪਿਛਲੇ ਸਮੇਂ ਇਹ ਦਰਿਆ ਦੇ ਕੰਢਿਆਂ 'ਤੇ ਸਪਰ ਬਣਵਾਏ ਸਨ। ਜਿਨ੍ਹਾਂ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਢਾਹ ਨਾ ਲੱਗ ਸਕੇ। ਉਨ੍ਹਾਂ ਨੂੰ ਵੇਖਦੇ ਹੋਏ ਅੱਜ ਫੇਰ ਦੇਖਣ ਆਏ ਹਾਂ ਕਿ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਅਜਿਹੀ ਕੋਈ ਵੀ ਮੁਸ਼ਕਿਲ ਨਾ ਆਵੇ ਜੋ ਕਿ ਕਿਸਾਨਾਂ ਦਾ ਨੁਕਸਾਨ ਹੋਵੇ।
ਬੰਨ੍ਹ ਟੁੱਟਣ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ: ਉੱਥੇ ਹੀ ਮੰਤਰੀ ਧਾਲੀਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦਾ ਸਾਥ ਦੇਣ ਅਤੇ ਧੁੱਸੀਆਂ 'ਤੇ ਕਿਸੇ ਤਰ੍ਹਾਂ ਦੀ ਕੋਈ ਵੀ ਛੇੜਖਾਨੀ ਨਾ ਕਰਨ ਕਿ ਜਿਸ ਨਾਲ ਆਉਣ ਵਾਲੇ ਸਮੇਂ 'ਤੇ ਪਾਣੀ ਦਾ ਵਹਾਅ ਵਧਣ ਨਾਲ ਹੜ ਵਾਲੀ ਸਥਿਤੀ ਬਣ ਸਕੇ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਸ਼ੁਰੂ ਹੋਣ ਜਾ ਰਿਹਾ ਅਸੀਂ ਉਸਨੂੰ ਵੀ ਪੱਕਾ ਕਰਨ ਜਾ ਰਹੇ ਹਾਂ। ਇਸ ਲਈ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਬੰਨ੍ਹ ਨਾਲ ਕਿਸੇ ਤਰਾਂ ਦੀ ਕੋਈ ਵੀ ਛੇੜਖਾਨੀ ਨਾ ਕਰਨ। ਇਹ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਅਪੀਲ ਹੈ ਕਿ ਅਜਿਹਾ ਕੁਝ ਵੀ ਨਾ ਕੀਤਾ ਜਾਵੇ।
- ਮੋਗਾ 'ਚ ਪਾਵਰ ਗਰਿੱਡ ਨੂੰ ਲੱਗੀ ਭਿਆਨਕ ਅੱਗ: ਬਿਜਲੀ ਸਪਲਾਈ ਠੱਪ, ਮੌਕੇ 'ਤੇ ਪੁੱਜੀਆਂ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ - Terrible fire in Moga
- ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ - cross border drug smuggling gang
- ਧੀ ਦੇ ਪ੍ਰੇਮ ਵਿਆਹ ਤੋਂ ਨਾਖੁਸ਼ ਹੋਇਆ ਪਰਿਵਾਰ ਪੰਜਾਬ ਤੋਂ ਜੋੜੇ ਦਾ ਪਿੱਛਾ ਕਰਦਾ ਪੁੱਜਿਆ ਮੰਡੀ, ਅੱਗੇ ਕਰ ਦਿੱਤਾ ਇਹ ਕਾਰਾ.. - Punjab Intercaste Marriage case