ETV Bharat / state

ਜਾਣੋ ਬਿਆਸ ਦਰਿਆ ਦੀ ਮੌਜੂਦਾ ਸਥਿਤੀ, ਪ੍ਰਸ਼ਾਸ਼ਨ ਦੇ ਅਗਾਊ ਪ੍ਰਬੰਧਾਂ ਦੀ ਖੁੱਲੀ ਪੋਲ - Current status of Beas river

Current Status Of Beas River: ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਨੇੜੇ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਬੀਤੇ ਕਰੀਬ ਤਿੰਨ ਤੋਂ ਚਾਰ ਦਿਨਾਂ ਦੌਰਾਨ ਵੱਧਦੀ ਘੱਟਦੀ ਹੋਈ ਨਜ਼ਰ ਆ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਬਰਸਾਤ ਦੇ ਨਾਲ ਵੱਧ ਰਿਹਾ ਬਿਆਸ ਦਰਿਆ ਵਿੱਚ ਪਾਣੀ ਵੱਧਦਾ ਅਤੇ ਘੱਟਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ। ਪੜ੍ਹੋ ਪੂਰੀ ਖਬਰ...

Current status of Beas river
ਬਿਆਸ ਦਰਿਆ ਦੀ ਮੌਜੂਦਾ ਸਥਿਤੀ (Etv Bharat Amritsar)
author img

By ETV Bharat Punjabi Team

Published : Jul 22, 2024, 2:22 PM IST

ਬਿਆਸ ਦਰਿਆ ਦੀ ਮੌਜੂਦਾ ਸਥਿਤੀ (Etv Bharat Amritsar)

ਅੰਮ੍ਰਿਤਸਰ : ਪਹਾੜੀ ਖੇਤਰਾਂ ਦੇ ਵਿੱਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੇ ਨਾਲ ਮੈਦਾਨੀ ਖੇਤਰਾਂ ਦੇ ਵਿੱਚ ਵਗਦੇ ਦਰਿਆਵਾਂ ਦੇ ਪਾਣੀ ਦਾ ਪੱਧਰ ਬੀਤੇ ਦਿਨਾਂ ਦੌਰਾਨ ਵੱਧਦਾ ਅਤੇ ਘੱਟਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਬਰਸਾਤ ਦੇ ਨਾਲ ਵੱਧ ਰਿਹਾ ਬਿਆਸ ਦਰਿਆ ਵਿੱਚ ਪਾਣੀ ਤਿੰਨ ਤੋਂ ਚਾਰ ਦਿਨਾਂ ਦੌਰਾਨ ਵੱਧ ਘੱਟ ਰਿਹਾ ਹੈ। ਮੌਨਸੂਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਾਲੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਰਿਆ ਬਿਆਸ 'ਤੇ ਮਿਹਰ ਭਰੀ ਨਜ਼ਰ ਨਹੀਂ ਪਾਈ। ਇੱਥੋਂ ਦੇ ਵਿਭਾਗੀ ਅਧਿਕਾਰੀ ਨੇ ਦਰਿਆ ਦੀ ਸਾਰੀ ਮੌਜੂਦਾ ਸਥਿਤੀ ਦੱਸੀ ਹੈ।

ਬਿਆਸ ਕੰਡੇ ਤੈਨਾਤ ਇਰੀਗੇਸ਼ਨ ਵਿਭਾਗ : ਇਸੇ ਲੜੀ ਦੇ ਤਹਿਤ ਮਾਝੇ ਖੇਤਰ ਦੇ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਨੇੜੇ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਬੀਤੇ ਕਰੀਬ ਤਿੰਨ ਤੋਂ ਚਾਰ ਦਿਨਾਂ ਦੌਰਾਨ ਵੱਧਦੀ ਘੱਟਦੀ ਹੋਈ ਨਜ਼ਰ ਆ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦਰਿਆ ਬਿਆਸ ਕੰਡੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਮੁਲਾਜ਼ਮ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ 20,000 ਕਿਊਸਿਕ ਤੋਂ ਕਰੀਬ 28, 29 ਹਜ਼ਾਰ ਕਿਊਸਿਕ ਦੇ ਵਿੱਚ ਚੱਲ ਰਿਹਾ ਹੈ।

ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਵੱਧ ਸਕਦਾ : ਉਨ੍ਹਾਂ ਨੇ ਦੱਸਿਆ ਕੀ ਫਿਲਹਾਲ ਪਹਾੜੀ ਖੇਤਰਾਂ ਦੇ ਵਿੱਚ ਹਾਲੇ ਖੁੱਲ ਕੇ ਬਾਰਿਸ਼ ਨਹੀਂ ਹੋਈ ਪਰ ਫਿਰ ਵੀ ਦਰਿਆ ਬਿਆਸ ਦਾ ਜਲ ਸਤਰ ਉੱਪਰ ਹੇਠਾਂ ਚੱਲ ਰਿਹਾ ਹੈ। ਜੇਕਰ ਪਹਾੜੀ ਅਤੇ ਮੈਦਾਨੀ ਖੇਤਰਾਂ ਦੇ ਵਿੱਚ ਖੁੱਲ ਕੇ ਬਾਰਿਸ਼ ਹੁੰਦੀ ਹੈ ਤਾਂ ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਵੱਧ ਸਕਦਾ ਹੈ।

ਸ਼ਾਸਨਿਕ ਅਧਿਕਾਰੀ ਵੱਲੋਂ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ: ਇੱਕ ਸਵਾਲ ਦੇ ਜਵਾਬ ਵਿੱਚ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਫਿਲਹਾਲ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਆ ਕੇ ਹਾਲਾਤਾਂ ਦਾ ਜਾਇਜ਼ਾ ਜਾਂ ਫਿਰ ਮੌਨਸੂਨ ਦੇ ਚਲਦੇ ਹੋਏ ਅਗਾਊ ਪ੍ਰਬੰਧਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਗੱਲਬਾਤ ਉਨ੍ਹਾਂ ਦੇ ਨਾਲ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਰਿਆ ਕੰਢੇ ਅਗਾਊ ਪ੍ਰਬੰਧਾਂ ਨੂੰ ਲੈ ਕੇ ਫਿਲਹਾਲ ਪ੍ਰਸ਼ਾਸਨ ਨੇ ਕੋਈ ਤਿਆਰੀ ਨਹੀਂ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.