ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਿਸਾਨ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਦੋ ਦਿਨੀ ਚੱਲਣ ਵਾਲੇ ਇਸ ਕਿਸਾਨ ਮੇਲੇ ਦੇ ਵਿੱਚ ਪੰਜਾਬ ਭਰ ਤੋਂ ਕਿਸਾਨ ਪਹੁੰਚ ਰਹੇ ਨੇ ਅਤੇ ਕਿਸਾਨਾਂ ਨੂੰ ਖੇਤੀ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਵੱਖ-ਵੱਖ ਸਟਾਲ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਪੀਏਯੂ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵੀ ਖੇਤੀ ਸਬੰਧੀ ਜਾਣਕਾਰੀ ਦੇਣ ਲਈ ਸਟਾਲ ਲਗਾਏ ਗਏ ਹਨ। ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਕੇ ਜਾਣਕਾਰੀ ਹਾਸਿਲ ਕਰ ਰਹੇ ਹਨ।
ਝੋਨੇ ਦੀ ਬਿਮਾਰੀ ਤੋਂ ਰਾਹਤ ਲਈ ਸੁਝਾਅ
ਪੰਜਾਬ ਦੇ ਵਿੱਚ ਪਿਛਲੇ ਦਿਨੀ ਪਏ ਅਗਸਤ ਅਤੇ ਸਤੰਬਰ ਮਹੀਨੇ ਦੇ ਵਿੱਚ ਮੀਂਹ ਦੇ ਦੌਰਾਨ ਝੋਨੇ ਦੀ ਫਸਲ ਨੂੰ ਵੀ ਕਾਫੀ ਬਿਮਾਰੀਆਂ ਦੇਖਣ ਨੂੰ ਮਿਲੀਆਂ ਹਨ। ਜਿਸ ਕਰਕੇ ਕਿਸਾਨ ਇਸ ਸਬੰਧੀ ਪੌਦਾ ਰੋਗ ਮਾਹਿਰਾਂ ਤੋਂ ਜਾਣਕਾਰੀ ਹਾਸਿਲ ਕਰ ਰਹੇ ਹਨ। ਝੋਨੇ ਦੀ ਫਸਲ ਨੂੰ ਝੰਡਾ ਰੋਗ ਪੱਤਾ ਮਰੋੜ ਵਰਗੀਆਂ ਬਿਮਾਰੀਆਂ ਆਦਿ ਕਾਫੀ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਕਿਸਾਨਾਂ ਨੂੰ ਫਸਲਾਂ ਦੇ ਵਿੱਚ ਜ਼ਿਆਦਾ ਪਾਣੀ ਖੜ੍ਹਾ ਨਾ ਰਹਿਣ ਦੇ ਲਈ ਹਿਦਾਇਤ ਦਿੱਤੀ ਹੈ। ਇਸ ਤੋਂ ਇਲਾਵਾ ਜ਼ਿਆਦਾ ਖ਼ਾਦਾਂ ਪਾਉਣ ਤੋਂ ਵੀ ਕਿਸਾਨਾਂ ਨੂੰ ਗਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਜਦੋਂ ਬਰਸਾਤ ਜਿਆਦਾ ਹੁੰਦੀ ਹੈ ਤਾਂ ਫਸਲ ਦੇ ਵਿੱਚ ਪਾਣੀ ਖੜ੍ਹ ਜਾਂਦਾ ਹੈ ਅਤੇ ਖਾਸ ਕਰਕੇ ਝੰਡਾ ਰੋਗ ਵਰਗੀਆਂ ਬਿਮਾਰੀਆਂ ਵੇਖਣ ਨੂੰ ਮਿਲਦੀਆਂ ਹਨ। ਇਸ ਕਰਕੇ ਫਸਲ ਵਿਗਿਆਨੀਆਂ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ।
- ਚੰਡੀਗੜ੍ਹ ਕੋਠੀ 'ਚ ਬਲਾਸਟ ਦਾ ਮਾਮਲਾ; ਦੋਵੇਂ ਮੁਲਜ਼ਮ ਗ੍ਰਿਫਤਾਰ, ਰਿੰਦਾ ਹੀ ਨਿਕਲਿਆ ਮਾਸਟਰਮਾਈਂਡ - Chandigarh blast case - chandigarh blast case
- ਨਾਮੀ ਹੋਟਲ ਮਾਲਕ ਦੀ ਪਤਨੀ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਸਹੁਰਾ ਪਰਿਵਾਰ 'ਤੇ ਲਾਏ ਗੰਭੀਰ ਇਲਜ਼ਾਮ - ludhiana hotel owner wife suicide
- ਬਰਸਾਤੀ ਪਾਣੀ ਨਾਲ ਲੋਕ ਹੋਏ ਬੇਹਾਲ; ਗੰਦੇ ਪਾਣੀ ਨਾਲ ਭਰੇ ਨਾਲੇ 'ਚ ਡਿੱਗੀ ਔਰਤ, ਵਾਲ-ਵਾਲ ਬਚੀ ਜਾਨ - Sangrur Drainage Problem
ਕਿਸਾਨਾਂ ਨੇ ਲਈ ਅਹਿਮ ਜਾਣਕਾਰੀ
ਪੌਦਾ ਰੋਗ ਵਿਗਿਆਨੀ ਡਾਕਟਰ ਪਰਮਿੰਦਰ ਕੌਰ ਸਹਿਜਪਾਲ ਨੇ ਦੱਸਿਆ ਕਿ ਜਿਆਦਾ ਸਪਰੇਹਾਂ ਹੁਣ ਝੋਨੇ ਤੇ ਨਾ ਕਰਨ। ਇਸ ਦੌਰਾਨ ਸੰਗਰੂਰ ਤੋਂ ਆਏ ਕਿਸਾਨ ਨੇ ਦੱਸਿਆ ਕਿ ਉਹ ਪਰਮਲ ਫਿਰ ਵੀ ਝੋਨਾ ਲਾਉਂਦਾ ਹੈ ਉਹਨਾਂ ਦੱਸਿਆ ਕਿ ਜਿਆਦਾ ਬਰਸਾਤਾਂ ਕਰਕੇ ਝੋਨੇ ਨੂੰ ਅਤੇ ਕਈ ਸਬਜ਼ੀਆਂ ਨੂੰ ਵੀ ਬਿਮਾਰੀਆਂ ਲੱਗ ਰਹੀਆਂ ਹਨ। ਖਾਸ ਕਰਕੇ ਕੀੜੇ ਲੱਗ ਰਹੇ ਹਨ ਜਿਨਾਂ ਦੇ ਹੱਲ ਲਈ ਉਹ ਡਾਕਟਰਾਂ ਕੋਲੋਂ ਸੁਝਾਅ ਲੈਣ ਲਈ ਪਹੁੰਚਿਆ ਹੈ ਅਤੇ ਉਹਨਾਂ ਤੋਂ ਜਾਣਕਾਰੀ ਹਾਸਿਲ ਕਰ ਰਿਹਾ ਹੈ।