ETV Bharat / state

ਕਿਡਨੈਪਰਾਂ ਨੇ ਹਾਈ-ਪ੍ਰੋਫਾਈਲ ਪਰਿਵਾਰ ਦਾ ਬੱਚਾ ਕੀਤਾ ਕਿਡਨੈਪ; ਕੀਤੀ 2 ਕਰੋੜ ਰੁਪਏ ਦੀ ਮੰਗ, ਪੁਲਿਸ ਨੇ ਰਾਤੋ-ਰਾਤ ਕੀਤਾ ਐਕਸ਼ਨ - Kidnappers kidnapped a child

author img

By ETV Bharat Punjabi Team

Published : Aug 31, 2024, 9:25 AM IST

Updated : Aug 31, 2024, 9:38 AM IST

Filmi Type Kidnapping In Pathankot: ਪਠਾਨਕੋਟ ਦੇ ਇੱਕ ਹਾਈ ਪ੍ਰੋਫਾਈਲ ਪਰਿਵਾਰ ਦੇ 7 ਸਾਲ ਦੇ ਬੱਚੇ ਨੂੰ ਕੁਝ ਕਿਡਨੈਪਰਾਂ ਨੇ ਅਗਵਾ ਕੀਤਾ ਅਤੇ ਹਿਮਾਚਲ ਲੈ ਗਏ। ਕਿਡਨੈਪਰ ਬੱਚੇ ਨੂੰ ਅਜ਼ਾਦ ਕਰਨ ਦੇ ਬਦਲੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਮੰਗ ਕਰ ਰਹੇ ਸਨ, ਪਰ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਾਤੋ-ਰਾਤ ਵੱਡੀ ਕਾਰਵਾਈ ਕੀਤੀ ਹੈ।

kidnapped a child
ਹਾਈ-ਪ੍ਰੋਫਾਈਲ ਪਰਿਵਾਰ ਦਾ ਬੱਚਾ ਕਿਡਨੈਪ (ETV BHARAT (ਰਿਪੋਟਰ ਪਠਾਨਕੋਟ))
ਕੀਤੀ 2 ਕਰੋੜ ਰੁਪਏ ਦੀ ਮੰਗ, ਪੁਲਿਸ ਨੇ ਰਾਤੋ-ਰਾਤ ਕੀਤਾ ਐਕਸ਼ਨ (ETV BHARAT (ਰਿਪੋਟਰ ਪਠਾਨਕੋਟ))

ਪਠਾਨਕੋਟ: ਪੰਜਾਬ 'ਚ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹਨ, ਜਿਨ੍ਹਾਂ 'ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਹੁਣ ਪਠਾਨਕੋਟ 'ਚ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਕੱਲ੍ਹ ਦੁਪਹਿਰ ਇੱਕ ਹਾਈ ਪ੍ਰੋਫਾਈਲ ਪਰਿਵਾਰ ਦੇ ਬੱਚੇ ਨੂੰ ਫਿਲਮੀ ਅੰਦਾਜ਼ ਵਿੱਚ ਕਿਡਨੈਪਰਾਂ ਨੇ ਅਗਵਾ ਕਰ ਲਿਆ ਅਤੇ ਇਸ ਕਿਡਨੈਪਿੰਗ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਬੇਟਾ ਅਗਵਾ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ 'ਚ ਆਈ ਅਤੇ ਬੱਚੇ ਨੂੰ ਭਾਲਣ ਲਈ ਜਾਂਚ ਸ਼ੁਰੂ ਕਰ ਦਿੱਤੀ।

ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ: ਬੱਚੇ ਨੂੰ ਅਗਵਾ ਕਰਨ ਸਮੇਂ ਕਿਡਨੈਪਰਾਂ ਨੇ ਇੱਕ ਚਿੱਠੀ ਵੀ ਸੁੱਟ ਸੀ, ਜਿਸ ਵਿੱਚ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਅਗਵਾਕਾਰ ਬੱਚੇ ਦੀ ਕਿਡਨੈਪਿੰਗ ਮਗਰੋਂ ਉਸ ਨੂੰ ਹਿਮਾਚਲ ਵੱਲ ਲੈ ਗਏ ਸਨ, ਜਿਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਮਿਲ ਜਾਣ ਮਗਰੋਂ ਉਨ੍ਹਾਂ ਹਿਮਾਚਲ ਪੁਲਿਸ ਦੀ ਮਦਦ ਲਈ। ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਗੱਡੀ ਹਿਮਾਚਲ ਵੱਲ ਜਾਂਦੀ ਦਿਖਾਈ ਦਿੱਤੀ, ਜਿਸ ਦੇ ਚੱਲਦਿਆਂ ਪੁਲਿਸ ਨੇ ਪੂਰੇ ਹਿਮਾਚਲ ਅਤੇ ਪੰਜਾਬ ਪੁਲਿਸ ਨੂੰ ਚੌਕਸ ਕਰ ਦਿੱਤਾ। ਕੁਝ ਘੰਟਿਆਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਤੋਂ ਪੁਲਿਸ ਨੇ ਬੱਚਾ ਹਿਮਾਚਲ ਦੇ ਨੂਰਪੁਰ ਤੋਂ ਬਰਾਮਦ ਕੀਤਾ। ਪੁਲਿਸ ਮੁਤਾਬਿਕ ਕਿਡਨੈਪਰਾਂ ਵਿੱਚ ਬੀਐੱਸਐੱਫ ਦਾ ਇਕ ਬਰਖਾਸਤ ਕਾਂਸਟੇਬਲ ਵੀ ਹੈ, ਜਿਸ ਦੇ ਖਿਲਾਫ ਪੁਲਿਸ ਵੱਲੋਂ ਕਈ ਮਾਮਲੇ ਦਰਜ ਕੀਤੇ ਗਏ ਹਨ।

ਪੁਲਿਸ ਦਾ ਧੰਨਵਾਦ: ਪੀੜਤ ਪਰਿਵਾਰ ਨੇ ਜਿੱਥੇ ਪੁਲਿਸ ਵੱਲੋਂ ਕੀਤੀ ਇਸ ਫੌਰੀ ਕਾਰਵਾਈ ਲਈ ਪੁਲਿਸ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਉਹ ਆਪਣੇ ਬੱਚੇ ਨੂੰ ਸਹੀ ਸਲਾਮਤ ਮਿਲਣ 'ਤੇ ਵੀ ਖੁਸ਼ ਹਨ, ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪੁਲਿਸ ਨਾਲ ਵੀ ਤਾਲਮੇਲ ਕੀਤਾ, ਜਿਸ ਦੇ ਚੱਲਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਬੀਐਸਐਫ ਦਾ ਬਰਖ਼ਾਸਤ ਕਾਂਸਟੇਬਲ ਹੈ, ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Last Updated : Aug 31, 2024, 9:38 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.