ਹੁਸ਼ਿਆਰਪੁਰ: ਹੁਸ਼ਿਆਰਪੁਰ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਥਾਣਿਆਂ ਵਿੱਚ ਖੋਲ੍ਹੇ ਗਏ ਸੁਵਿਧਾ ਕੇਂਦਰ ਆਮ ਲੋਕਾਂ ਲਈ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਆਏ ਪ੍ਰਵਾਸੀ ਭਾਰਤੀਆਂ ਲਈ ਵੀ ਸਿਰਦਰਦੀ ਬਣੇ ਹੋਏ ਹਨ। ਸਰਕਾਰ ਵੱਲੋਂ ਅੰਦਰਖਾਤੇ ਚੁੱਪ ਚਪੀਤੇ ਕੀਤੇ ਹੁਕਮਾਂ ਦਾ ਖਮਿਆਜ਼ਾ ਭੁਗਤਦੇ ਹੋਏ ਪ੍ਰਵਾਸੀ ਭਾਰਤੀ ਇਨ੍ਹਾਂ ਕੇਂਦਰਾਂ ਦੇ ਚੱਕਰ ਕੱਟ ਕੇ ਰੋਣ ਹਾਕੇ ਹੋ ਕੇ ਵਿਦੇਸ਼ਾਂ ਨੂੰ ਪਰਤ ਜਾਂਦੇ ਹਨ।
ਸੁਵਿਧਾ ਕੇਂਦਰ ਵਿੱਚ ਰੋਜ਼ਾਨਾ ਹੀ ਗੇੜਾ ਮਾਰ ਕੇ ਘਰ ਨੂੰ ਪਰਤ ਜਾਂਦਾ: ਅਜਿਹਾ ਹੀ ਇੱਕ ਮਾਮਲਾ ਥਾਣਾ ਸਦਰ ਦੀ ਪੁਲਿਸ ਵੱਲੋਂ ਥਾਣੇ ਦੀ ਹਦੂਦ ਅੰਦਰ ਖੋਲ੍ਹੇ ਸੁਵਿਧਾ ਕੇਂਦਰ ਵਿੱਚ ਵੀ ਦੇਖ਼ਣ ਨੂੰ ਮਿਲਿਆ ਜਿੱਥੇ ਅਮਰੀਕਾ ਤੋਂ ਆਇਆ ਇੱਕ ਵਿਅਕਤੀ ਆਪਣੇ ਗੁਆਚੇ ਕਾਗਜ਼ ਲੈਣ ਲਈ ਇਸ ਸੁਵਿਧਾ ਕੇਂਦਰ ਵਿੱਚ ਰੋਜ਼ਾਨਾ ਹੀ ਗੇੜਾ ਮਾਰ ਕੇ ਘਰ ਨੂੰ ਪਰਤ ਜਾਂਦਾ ਹੈ ਪਰ ਉਸ ਦੀ ਸੁਣਵਾਈ ਨਹੀਂ ਹੁੰਦੀ। ਥਾਣਾ ਸਦਰ ਅੰਦਰ ਸੁਵਿਧਾ ਕੇਂਦਰ ਵਿਚ ਆਪਣੀ ਹੱਡ ਬੀਤੀ ਦੱਸਦੇ ਹੋਏ ਪ੍ਰਵਾਸੀ ਭਾਰਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੋ ਕੁ ਮਹੀਨੇ ਪਿਹਲਾਂ ਅਮਰੀਕਾ ਤੋਂ ਆਇਆ ਸੀ। ਉਸਦਾ ਸ਼ਹਿਰ ਵਿੱਚ ਇੱਕ ਹੋਟਲ ਹੈ ਜਿਸ ਦਾ ਨਕਸ਼ਾ ਤੇ ਉਸ ਦੇ ਹੋਰ ਜ਼ਜ਼ੂਰੀ ਕਾਗਜ਼ਾਤ ਜਿਸ ਵਿਚ ਰਜਿਸਟਰੀ, ਆਧਾਰ ਕਾਰਡ ਗੁੰਮ ਹੋ ਗਏ ਸਨ।
ਰੁੱਖਾ ਵਿਵਹਾਰ ਕਰਨਾ ਸ਼ੁਰੂ: ਉਸ ਨੇ ਦੱਸਿਆ ਕਿ ਗੁਆਚੇ ਕਾਗਜਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਲੈਣ ਲਈ ਨਗਰ ਨਿਗਮ ਦੇ ਦਫ਼ਤਰ ਗਿਆ ਸੀ। ਜਿੱਥੇ ਉਨ੍ਹਾਂ ਨੇ ਉਸ ਸੁਵਿਧਾ ਕੇਂਦਰ ਵਿਚ ਆਪਣੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਉਣ ਲਈ ਆਖਿਆ। ਜੂਨ ਦੇ ਤੀਜੇ ਹਫ਼ਤੇ ਵਿਚ ਉਸ ਨੇ ਸਾਂਝ ਕੇਂਦਰ ਵਿਚ ਆਪਣੀ ਕਾਾਗਜ ਪੱਤਰ ਜਮਾਂ ਕਰਵਾ ਦਿੱਤੇ ਤਾਂ ਜੋ ਉਸ ਨੂੰ ਆਪਣੇ ਕਾਗਜਾਂ ਦੀਆਂ ਕਾਪੀਆਂ ਲੈਣ ਵਿੱਚ ਮੁਸ਼ਕਿਲ ਨਾ ਆਵੇ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਲਾਰੇ ਲਗਾਉਂਦੇ ਰਹੇ ਕਿ ਕੱਲ ਆਓ ਪਰਸੋ ਆਓ ਅਤੇ ਹੁਣ ਉਨ੍ਹਾਂ ਨੇ ਉਸ ਦਾ ਮਾਰਗ ਦਰਸ਼ਨ ਕਰਨ ਦੀ ਥਾਂ ਉਸ ਨਾਲ ਰੁੱਖਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।
ਦਫ਼ਤਰਾਂ ਵਿੱਚ ਮਾੜਾ ਵਤੀਰਾ ਵਰਤਿਆ ਜਾਂਦਾ : ਉਸ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਸਾਥੀ ਨਾਲ ਅੱਜ ਵੀ ਸੁਵਿਧਾ ਕੇਂਦਰ ਗਿਆ ਤਾਂ ਉਨ੍ਹਾਂ ਕੋਈ ਹੱਥ ਪੱਲਾ ਨਾ ਫੜਾਇਆ ਅਤੇ ਜਦੋਂ ਉਨ੍ਹਾਂ ਇੰਚਾਰਜ ਦਾ ਨੰਬਰ ਮੰਗਿਆ ਤਾਂ ਉਨ੍ਹਾਂ ਨਾਲ ਬਦਤਮੀਜੀ ਕਰਕੇ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀਆਂ ਨੂੰ ਇੱਧਰ ਆ ਕੇ ਪੰਜਾਬ ਦੇ ਵਪਾਰ ਵਿੱਚ ਹਿੱਸਾ ਪਾਉਣ ਲਈ ਆਖ ਰਹੀ ਹੈ ਜਦੋਂ ਕਿ ਉਨ੍ਹਾਂ ਨਾਲ ਦਫ਼ਤਰਾਂ ਵਿੱਚ ਮਾੜਾ ਵਤੀਰਾ ਵਰਤਿਆ ਜਾਂਦਾ ਹੈ। ਉਨ੍ਹਾਂ ਤੌਬਾ ਕੀਤੀ ਕਿ ਉਹ ਮੁੜ ਪੰਜਾਬ ਨਹੀਂ ਆਉਣਗੇ। ਕੀ ਕਹਿੰਦੇ ਨੇ ਇੰਚਾਰਜ ਇਸ ਸਬੰਧੀ ਸੁਵਿਧਾ ਕੇਂਦਰ ਦੇ ਇੰਚਾਰਜ ਅਜਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਉੱਚ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਅੰਦਰਖਾਤੇ ਹਦਾਇਤਾਂ ਦੇ ਕੇ ਕੁੱਝ ਮਹੱਤਵਪੂਰਨ ਕਾਗਜਾਂ ਦੀਆਂ ਨਕਲਾਂ ਦੇਣ ਦੀ ਮਨਾਹੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਨਕਸ਼ਾ ਵੀ ਉਨ੍ਹਾਂ ਹੁਕਮਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਰਥੀ ਬਾਹਰ ਤੋਂ ਨਿੱਜੀ ਕੇਂਦਰ ਤੋਂ ਇਹ ਅਪਲਾਈ ਕਰ ਦੇਣ ਉਨ੍ਹਾਂ ਨੂੰ ਮਿਲ ਜਾਵੇਗਾ।
- ਫਰੀਦਕੋਟ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਨੌਜਵਾਨ ਤੋਂ ਖੋਹਿਆ ਮੋਟਰਸਾਈਕਲ - Motorcycle seized at pistol point
- ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ - labor unions protested
- ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ 'ਤੇ ਸਥਾਨਕ ਲੋਕਾਂ ਨੇ ਲਾਏ ਇਲਜ਼ਾਮ, ਕਹੀਆਂ ਇਹ ਗੱਲਾਂ - Allegation on Shiromani Akali Dal