ਖੰਨਾ: ਮਲੌਦ ਦੇ ਇਸ ਪਰਿਵਾਰ 'ਤੇ ਉੱਤੇ ਉਸ ਸਮੇਂ ਦੁੱਖਾਂ ਦਾ ਵੱਡਾ ਪਹਾੜ ਟੁੱਟ ਗਿਆ ਜਦੋਂ ਪਤਾ ਲੱਗਿਆ ਕਿ ਕੈਨੇਡਾ ਦੀ ਧਰਤੀ ਨੇ ਦੋ ਭੈਣ-ਭਰਾਵਾਂ ਨੂੰ ਨਿਗਲ ਲਿਆ ਹੈ।ਦਰਅਸਲ ਕੈਨੇਡਾ ਸੜਕ ਹਾਦਸੇ 'ਚ ਚਚੇਰੇ ਭੈਣ-ਭਰਾ ਅਣ ਆਈ ਮੌਤ ਦੇ ਆਗੋਸ਼ 'ਚ ਚਲੇ ਗਏ।ਇਸ ਸੜਕ ਹਾਦਸੇ 'ਚ ਇੱਕ ਸਮਾਣਾ ਦੀ ਲੜਕੀ ਦੀ ਜਾਨ ਵੀ ਚਲੀ ਗਈ।
ਕੌਣ ਸਨ ਮ੍ਰਿਤਕ: ਕੈਨੇਡਾ ਦੀ ਧਰਤੀ 'ਉੱਤੇ ਜਿੰਨ੍ਹਾਂ 3 ਪੰਜਾਬੀਆਂ ਦੀ ਜਾਨ ਗਈ ਉਨਾਂ੍ਹ ਵਿੱਚੋਂ ਖੰਨਾ ਨਾਲ ਸਬੰਧਤ ਨਵਜੋਤ ਸਿੰਘ ਸੋਮਲ (19) ਅਤੇ ਉਸਦੀ ਚਚੇਰੀ ਭੈਣ ਹਰਮਨਜੋਤ ਕੌਰ ਸੋਮਲ (23) ਦੀ ਮੌਤ ਤੋਂ ਬਾਅਦ ਪਿੰਡ ਬੁਰਕੜਾ ਵਿਖੇ ਸੋਗ ਦੀ ਲਹਿਰ ਹੈ। ਪਰਿਵਾਰ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਤਾਂ ਪਹਿਲਾਂ ਤਾਂ ਕਿਸੇ ਨੂੰ ਯਕੀਨ ਨਹੀਂ ਹੋਇਆ। ਹਾਦਸੇ ਦੀ ਫੁਟੇਜ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਜਦੋਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਿੰਡ ਦੇ ਲੋਕ ਪੁੱਜੇ।ਇਸ ਹਾਦਸੇ 'ਚ ਇਸ ਸਮਾਣਾ ਦੀ ਲੜਕੀ ਦੀ ਵੀ ਮੌਤ ਹੋ ਗਈ ਹੈ।
ਕਦੋਂ ਗਏ ਸੀ ਕੈਨੇਡਾ: ਦਸ ਦਈਏ ਕਿ ਹਰਮਨਜੋਤ ਕੌਰ 5 ਸਾਲ ਅਤੇ ਭਰਾ 3 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ।ਮ੍ਰਿਤਕ ਨਵਜੋਤ ਸਿੰਘ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ। ਉਸਦੀ ਭਤੀਜੀ ਕਰੀਬ 5 ਸਾਲ ਪਹਿਲਾਂ ਕੈਨੇਡਾ ਗਈ ਸੀ। ਕਰੀਬ ਤਿੰਨ ਮਹੀਨੇ ਪਹਿਲਾਂ 17 ਅਪ੍ਰੈਲ ਨੂੰ ਉਸਦਾ ਪੁੱਤਰ ਨਵਜੋਤ ਸਿੰਘ ਭਾਰਤ ਤੋਂ ਕੈਨੇਡਾ ਗਿਆ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਹਾਦਸਾ ਕਾਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਅਤੇ ਤਿੰਨਾਂ ਦੀ ਮੌਤ ਹੋ ਗਈ। ਪਰਿਵਾਰ ਨੂੰ ਇਹ ਜਾਣਕਾਰੀ ਐਤਵਾਰ ਸਵੇਰੇ 10 ਵਜੇ ਮਿਲੀ। ਜਿਸਤੋਂ ਬਾਅਦ ਉਹ ਲਗਾਤਾਰ ਕੈਨੇਡਾ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਸੰਪਰਕ 'ਚ ਹਨ ਤਾਂ ਜੋ ਬੱਚਿਆਂ ਦੀਆਂ ਲਾਸ਼ਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾ ਸਕੇ।
ਕਦੇ ਨਹੀਂ ਪੂਰਾ ਹੋਵੇਗਾ ਘਾਟਾ: ਮ੍ਰਿਤਕ ਦੇ ਪਿਤਾ ਨੇ ਆਖਿਆ ਕਿ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਹ ਦਰਦ ਉਹਨਾਂ ਨੂੰ ਸਾਰੀ ਉਮਰ ਸਤਾਉਂਦਾ ਰਹੇਗਾ। ਰਣਜੀਤ ਸਿੰਘ ਨੇ ਮੀਡੀਆ ਜ਼ਰੀਏ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ।
ਸਿੱਖ ਇਤਿਹਾਸ 'ਚ ਹੋਇਆ ਵੱਡਾ ਫੈਸਲਾ, ਹੁਣ ਨਹੀਂ ਲੱਗਣਗੇ ਕੇਸਰੀ ਨਿਸ਼ਾਨ ਸਾਹਿਬ, ਜਾਣੋ ਕਿਹੜੇ ਰੰਗਾਂ ਦੀ ਹੋਈ ਚੋਣ - Big news about Nishan Sahib- ਚੰਗੀ ਫ਼ਸਲ ਨਾ ਹੋਣ ਕਾਰਨ ਕਿਸਾਨ ਦੇ ਹੋਏ ਮਾੜੇ ਹਾਲਾਤ, ਕੀਤੀ ਖੁਦਕੁਸ਼ੀ - Young farmer commit suicide
- ਹੁਸ਼ਿਆਰਪੁਰ ਪੁਲਿਸ ਨੇ ਸੁਲਝੀ ਅਨ੍ਹੇ ਕਤਲ ਦੀ ਗੁੱਥੀ, ਫੌਜੀ ਨਿਕਲਿਆ ਕਾਤਲ, ਪੁਲਿਸ ਨੇ ਸਾਥੀਆਂ ਸਣੇ ਕੀਤਾ ਕਾਬੂ - police solved mystery blind murder