ਚੰਡੀਗੜ੍ਹ : ਪੰਜਾਬ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲੰਧਰ ਆਉਂਣ ਵਾਲੇ ਹਨ। ਇਸ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਏਜੇਂਸੀਆਂ ਚੌਕਸ ਹਨ। ਉਥੇ ਹੀ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਬਿਆਨ ਜਾਰੀ ਕਰਕੇ ਲੋਕਾਂ ਨੂੰ ਭੜਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਨੂ ਨੇ ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਭੜਕਾਉ ਬਿਆਨ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਰੋਕਣ ਲਈ ਉਕਸਾਇਆ ਹੈ। ਉਸ ਨੇ ਕਿਹਾ ਕਿ ਜਿਹੜਾ ਕੋਈ ਪ੍ਰਧਾਨ ਮੰਤਰੀ ਦਾ ਕਾਫਲਾ ਰੋਕੇਗਾ ਉਸ ਨੂੰ 1 ਲੱਖ ਡਾਲਰ ਦਿੱਤੇ ਜਾਣਗੇ।
ਰਾਹ ਰੋਕਣ ਲਈ ਉਕਸਾਇਆ : ਪੰਨੂ ਨੇ ਭੜਕਾਊ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ 'ਚ ਹੀ ਜਵਾਬ ਦੇਣਾ ਪਵੇਗਾ। ਸਾਰੀਆਂ ਸੜਕਾਂ ਅਤੇ ਹਵਾਈ ਅੱਡੇ ਦੇ ਰਸਤੇ ਬੁਲਡੋਜ਼ਰਾਂ ਅਤੇ ਟਰੈਕਟਰਾਂ ਨਾਲ ਬੰਦ ਕੀਤੇ ਜਾਣ। ਪ੍ਰਧਾਨ ਮੰਤਰੀ ਮੋਦੀ ਨੂੰ ਇੱਥੇ ਬੋਲਣ ਨਹੀਂ ਦੇਣਾ ਚਾਹੀਦਾ। ਮੋਦੀ ਨੂੰ ਦੱਸਣਾ ਪਵੇਗਾ ਕਿ ਇਹ ਉਹ ਪੰਜਾਬ ਹੈ, ਜੋ ਭਾਰਤ ਤੋਂ ਆਜ਼ਾਦੀ ਚਾਹੁੰਦਾ ਹੈ।
ਰਾਹ ਰੋਕਣ ਤੋਂ ਪਹਿਲਾਂ ਡਾਲਰ ਟਰਾਂਸਫਰ ਕਰਨਗੇ : ਪੰਨੂ ਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਨੂੰ ਲਾਲਚ ਵੀ ਦਿੱਤਾ। ਪੰਨੂੰ ਨੇ ਵੀਡੀਓ ਵਿੱਚ ਕਿਹਾ ਕਿ ਕਿਸਾਨਾਂ ਦੇ ਖੂਨ ਦੀ ਇੱਕ-ਇੱਕ ਬੂੰਦ ਦਾ ਹਿਸਾਬ ਦੇਣਾ ਪਵੇਗਾ। ਦੁਸ਼ਮਣ ਘਰ ਵਿੱਚ ਆ ਰਿਹਾ ਹੈ, ਘਰ ਵਿੱਚ ਜਵਾਬ ਮਿਲੇਗਾ। ਮੋਦੀ ਦੇ ਕਾਫਲੇ ਦੇ ਰੁਕਣ ਤੋਂ ਪਹਿਲਾਂ ਹੀ ਉਹ ਕਿਸਾਨਾਂ ਨੂੰ 1 ਲੱਖ ਡਾਲਰ ਟਰਾਂਸਫਰ ਕੀਤੇ ਜਾਣਗੇ।
ਵੋਟਾਂ ਦਾ ਜਵਾਬ ਬੁਲਡੋਜ਼ਰ ਨਾਲ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲੰਧਰ ਆਉਣ ਤੇ ਪੰਨੂ ਦਾ ਕਹਿਣਾ ਹੈ ਕਿ ਮੋਦੀ ਤੁਹਾਡੇ ਤੋਂ ਵੋਟਾਂ ਲੈਣ ਪੰਜਾਬ ਆ ਰਿਹਾ ਹੈ। ਤੁਹਾਡੇ ਘਰਾਂ ਵਿੱਚ ਲਾਸ਼ਾਂ ਪਈਆਂ ਹਨ, ਤੁਹਾਡੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲਦੇ ਤੇ ਵੋਟਾਂ ਲੈਣ ਆ ਰਹੇ ਹਨ। ਵੋਟਾਂ ਦਾ ਜਵਾਬ ਬੁਲਡੋਜ਼ਰ ਨਾਲ ਦੇਣਾ ਪਵੇਗਾ। ਮੋਦੀ ਨੂੰ ਪੰਜਾਬ ਵਿੱਚ ਵੋਟਾਂ ਲਈ ਘਰ ਘਰ ਜਵਾਬ ਦੇਣਾ ਪਵੇਗਾ।
- ਵੱਧ ਰਹੀ ਗਰਮੀ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਦਾ ਬਦਲਿਆਂ ਸਮਾਂ, ਅੱਜ ਤੋਂ ਲਾਗੂ - children also get relief from heat
- ਪੰਜਾਬ 'ਚ ਪੀਐੱਮ ਮੋਦੀ ਦੀਆਂ ਰੈਲੀਆਂ ਦੇ ਵਿਰੋਧ ਲਈ ਕਿਸਾਨ ਤਿਆਰ, ਜਥੇਬੰਦੀਆਂ ਨੇ ਘੜੀ ਰਣਨੀਤੀ - protest against PM Modi in Punjab
- ਜਲੰਧਰ ਪਹੁੰਚੀਆਂ ਗੁਜਰਾਤ ਦੀਆਂ 7 ਸੁਰੱਖਿਆ ਕੰਪਨੀਆਂ, ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਵਧਾਈ ਸੁਰੱਖਿਆ - Security increased before PM rally
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 23 ਮਈ ਨੂੰ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ ਅਤੇ 24 ਮਈ ਨੂੰ ਜਲੰਧਰ ਵਿੱਚ ਰੈਲੀ ਕਰਨਗੇ। ਇਸ ਤਹਿਤ ਗੁਜਰਾਤ ਦੀਆਂ ਸੁਰੱਖਿਆ ਏਜੰਸੀਆਂ ਪੰਜਾਬ ਪਹੁੰਚੀਆਂ ਹਨ ਅਤੇ ਇਸ ਦੇ ਨਾਲ ਹੀ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ਨੇ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸੁਰੱਖਿਆ ਨੂੰ ਪਹਿਲਾਂ ਨਾਲੋਂ ਵੀ ਵਧਾ ਦਿੱਤਾ ਹੈ।