ETV Bharat / state

ਮਾਂ ਨੇ ਹੀ ਕੀਤਾ ਕਤਲ: ਪਹਿਲਾਂ ਬੱਚੇ ਨੂੰ ਪੇਨ ਕਿਲਰ ਦੇ ਕੇ ਘਰ 'ਚ ਹੀ ਦੱਬਿਆ ਫਿਰ ਬਾਹਰ ਕੱਢ ਕੇ ਬੱਸ ਸਟੈਂਡ 'ਚ ਰੱਖੀ ਲਾਸ਼, ਪੁਲਿਸ ਵੱਲੋਂ ਕਲਯੁਗੀ ਮਾਂ ਗ੍ਰਿਫਤਾਰ - The mother took the innocent life - THE MOTHER TOOK THE INNOCENT LIFE

Murder of gursikh child: ਪਿਛਲੇ ਦਿਨੀ 1ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਮਾਨਸਾ ਦੇ ਬੱਸ ਸਟੈਂਡ ਵਿੱਚ ਇੱਕਦਮ 8 ਸਾਲਾਂ ਗੁਰਸਿੱਖ ਬੱਚੇ ਦੀ ਲਾਸ਼ ਮਿਲਣ ਤੇ ਬੱਸ ਸਟੈਂਡ ਵਿੱਚ ਸਨਸਨੀ ਫੈਲ ਗਈ ਸੀ, ਹੁਣ ਇਸ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ।

THE MOTHER TOOK THE INNOCENT LIFE
THE MOTHER TOOK THE INNOCENT LIFE
author img

By ETV Bharat Punjabi Team

Published : Apr 3, 2024, 8:01 PM IST

Updated : Apr 3, 2024, 8:32 PM IST

ਮਾਂ ਨੇ ਹੀ ਕੀਤਾ ਕਤਲ

ਮਾਨਸਾ: ਪਿਛਲੇ ਦਿਨੀ 1 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਮਾਨਸਾ ਦੇ ਬੱਸ ਸਟੈਂਡ ਵਿੱਚ ਇੱਕਦਮ 8 ਸਾਲਾਂ ਗੁਰਸਿੱਖ ਬੱਚੇ ਦੀ ਲਾਸ਼ ਮਿਲਣ ਤੇ ਬੱਸ ਸਟੈਂਡ ਵਿੱਚ ਸਨਸਨੀ ਫੈਲ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਬੱਚੇ ਦੀ ਲਾਸ਼ ਨੂੰ ਰੱਖ ਕੇ ਜਾਣ ਵਾਲੇ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਸਨ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਸੀ। ਹੁਣ ਇਸ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ, ਮ੍ਰਿਤਕ ਬੱਚੇ ਦੀ ਪਛਾਣ ਅਗਮਜੋਤ ਸਿੰਘ ਵਜੋਂ ਹੋਈ ਹੈ।

ਹੁਣ ਅਗਮਜੋਤ ਦੇ ਚਾਚਾ ਨੇ ਅਪਣੀ ਭਰਜਾਈ ਅਤੇ ਅਗਮਜੋਤ ਦੀ ਮਾਂ ਜੈਸਮੀਨ ਉਤੇ ਇਲਜ਼ਾਮ ਲਗਾਏ ਹਨ। ਇਸ ਮਗਰੋਂ ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ।

ਚਾਚਾ ਅਮਨਦੀਪ ਸਿੰਘ ਨੇ ਭਾਬੀ ਤੇ ਲਾਏ ਇਲਜ਼ਾਮ: ਇਸ ਮੌਕੇ ਮ੍ਰਿਤਕ ਬੱਚੇ ਦੇ ਚਾਚਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਸਮਾਨ ਲੈਣ ਦੇ ਲਈ ਗਿਆ ਹੋਇਆ ਸੀ, ਜਦੋਂ ਉਸਨੇ ਮੋਬਾਈਲ ਵਿੱਚ ਜਦੋਂ ਬੱਚੇ ਦੀ ਫੋਟੋ ਵੇਖੀ ਤਾਂ ਉਸਨੂੰ ਲੱਗਿਆ ਕਿ ਇਹ ਉਹਨਾਂ ਦਾ ਹੀ ਭਤੀਜਾ ਹੈ ਜਦੋਂ ਉਸਨੇ ਆਪਣੇ ਭਰਜਾਈ ਨੂੰ ਫੋਨ ਕਰਕੇ ਪੁੱਛਿਆ ਤਾਂ ਉਸਨੇ ਅੱਗੋਂ ਜਵਾਬ ਦਿੱਤਾ ਕਿ ਬੇਟਾ ਅਗਮਜੋਤ ਤਾਂ ਆਪਣੇ ਨਾਨਕੇ ਗਿਆ ਹੋਇਆ ਹੈ, ਪਰ ਫਿਰ ਉਸਨੇ ਆਪਣੇ ਦੂਸਰੇ ਘਰ ਫੋਨ ਲਾ ਕੇ ਪਤਾ ਕੀਤਾ ਤਾਂ ਬੱਚਾ ਘਰ ਨਹੀਂ ਸੀ ਤਾਂ ਉਸ ਤੋਂ ਬਾਅਦ ਬੱਚੇ ਦੀ ਮਾਂ ਨੇ ਖੁਦ ਹੀ ਪਰਿਵਾਰਿਕ ਮੈਂਬਰਾਂ ਨੂੰ ਦੱਸ ਦਿੱਤਾ ਕਿ ਜਿਸ ਬੱਚੇ ਦੀ ਫੋਟੋ ਵਾਇਰਲ ਹੋ ਰਹੀ ਹੈ, ਉਹ ਅਗਮਜੋਤ ਹੈ ਤਾਂ ਉਸ ਤੋਂ ਬਾਅਦ ਬੱਚੇ ਦੇ ਚਾਚੇ ਅਮਨਦੀਪ ਸਿੰਘ ਨੇ ਮ੍ਰਿਤਕ ਬੱਚੇ ਦੀ ਕਲਯੁਗੀ ਮਾਂ ਨੂੰ ਮਾਨਸਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਿੱਥੇ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਦਾ ਕਤਲ ਕਰਨ ਵਿੱਚ ਹੋਰ ਕਿੰਨੇ ਲੋਕ ਸ਼ਾਮਿਲ ਹਨ।

ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਨੂੰ ਕੀਤਾ ਟਰੇਸ: ਪਿਛਲੇ ਦਿਨ ਇਕ ਅਪ੍ਰੈਲ ਨੂੰ ਮਾਨਸਾ ਬੱਸ ਸਟੈਂਡ ਤੇ 10 ਸਾਲਾਂ ਬੱਚੇ ਨੂੰ ਕਤਲ ਕਰਕੇ ਲਾਸ਼ ਬੱਸ ਸਟੈਂਡ ਵਿੱਚ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਮਾਨਸਾ ਪੁਲਿਸ ਨੇ ਇਸ ਅੰਨੇ ਕਤਲ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਹੈ। ਮਾਨਸਾ ਦੇ ਐਸਪੀ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਬੱਚੇ ਦਾ ਕਤਲ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸੰਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਮਾਨਸਾ ਪੁਲਿਸ ਨੂੰ ਬੱਚੇ ਨੂੰ ਪਹਿਚਾਣ ਲੈਣ ਦਾ ਦਾਅਵਾ ਕੀਤਾ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭਾਬੀ ਵੀਰਪਾਲ ਕੌਰ ਨੇ ਹੀ ਆਪਣੀ ਬੇਟੇ ਨੂੰ ਕਤਲ ਕੀਤਾ ਹੈ, ਜਿਸ 'ਤੇ ਮਾਨਸਾ ਪੁਲਿਸ ਨੇ ਵੀਰਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਾਤਲ ਵੀਰਪਾਲ ਕੌਰ ਦਾ ਬਿਆਨ: ਆਪਣੇ ਹੀ ਬੱਚੇ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਬੱਚੇ ਦੀ ਮਾਂ ਵੀਰਪਾਲ ਕੌਰ ਨੇ ਹੈਰਾਨੀ ਜਨਕ ਖੁਲਾਸੇ ਕੀਤੇ ਹਨ। ਉਹਨਾਂ ਕਿਹਾ ਹੈ ਕਿ ਉਸਨੇ ਆਪਣੇ ਬੇਟੇ ਨੂੰ ਮਜਬੂਰੀ 'ਚ ਕਤਲ ਕੀਤਾ ਹੈ ਕਿਉਂਕਿ ਉਸ ਦਾ ਸਹੁਰਾ ਪਰਿਵਾਰ ਉਸਦੀ ਮਦਦ ਨਹੀਂ ਕਰ ਰਿਹਾ ਸੀ ਅਤੇ ਪਤੀ ਪਿਛਲੇ ਤਿੰਨ ਸਾਲਾਂ ਤੋਂ ਜੇਲ ਦੇ ਵਿੱਚ ਬੰਦ ਹੈ, ਜਿਸ ਕਾਰਨ ਉਸ ਨੂੰ ਆਪਣੇ ਬੇਟੇ ਸਮੇਤ ਭੁੱਖੇ ਸੌਣਾ ਪੈਂਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਬੇਟੇ ਨੂੰ ਤੇਜ ਬੁਖਾਰ ਹੋਣ ਦੇ ਚਲਦਿਆਂ ਉਸ ਨੂੰ ਪੇਨ ਕਿਲਰ ਦੀ ਦਵਾਈ ਦੇ ਕੇ ਘਰ ਵਿੱਚ ਟੋਆ ਪੱਟ ਕੇ ਦੱਬ ਦਿੱਤਾ ਅਤੇ ਉਸ ਤੋਂ ਬਾਅਦ ਲਾਸ਼ ਨੂੰ ਕੱਢ ਕੇ ਮਾਨਸਾ ਦੇ ਬੱਸ ਸਟੈਂਡ ਤੇ ਛੱਡ ਗਈ ਸੀ, ਜਿਸ ਦਾ ਉਸ ਨੂੰ ਬਹੁਤ ਅਫਸੋਸ ਹੈ।

Last Updated : Apr 3, 2024, 8:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.