ETV Bharat / state

ਜੀਰਾ 'ਚ ਨਜਾਇਜ਼ ਸਬੰਧਾਂ ਨੇ ਬਰਬਾਦ ਕੀਤਾ ਘਰ,ਪ੍ਰੇਮੀ ਨਾਲ ਮਿਲ ਕੇ ਔਰਤ ਨੇ ਪਤੀ ਦਾ ਕੀਤਾ ਕਤਲ, ਲਾਸ਼ ਬਿਆਸ ਦਰਿਆ 'ਚ ਸੁੱਟੀ - FEROZEPUR MURDER SOLVE

author img

By ETV Bharat Punjabi Team

Published : Jun 21, 2024, 4:31 PM IST

Murder mystery solved : ਜੀਰਾ 'ਚ ਨਜਾਇਜ਼ ਸਬੰਧਾਂ ਦੇ ਚਲਦੇ ਇੱਕ ਪਤਨੀ ਨੇ ਪਤੀ ਦਾ ਕਤਲ ਕਰ ਦਿੱਤਾ। ਇਸ ਕਤਲ ਦੀ ਗੁਥੀ ਨੂੰ ਸੁਲਝਾਉਂਦੇ ਹੋਏ ਜੀਰਾ ਪੁਲਿਸ ਨੇ ਔਰਤ ਸਮੇਤ ਤਿੰਨ ਸਾਥੀਆਂ ਨੂੰ ਕਾਬੂ ਕੀਤਾ ਹੈ।

jira police solved murder mystery,wife killed her husband along with lover and friend
ਜੀਰਾ 'ਚ ਨਜਾਇਜ਼ ਸਬੰਧਾਂ ਨੇ ਬਰਬਾਦ ਕੀਤਾ ਘਰ,ਪ੍ਰੇਮੀ ਨਾਲ ਮਿਲ ਕੇ ਔਰਤ ਨੇ ਪਤੀ ਦਾ ਕੀਤਾ ਕਤਲ (ਰਿਪੋਰਟ (ਪੱਤਰਕਾਰ-ਫਿਰੋਜ਼ਪੁਰ ))

,ਪ੍ਰੇਮੀ ਨਾਲ ਮਿਲ ਕੇ ਔਰਤ ਨੇ ਪਤੀ ਦਾ ਕੀਤਾ ਕਤਲ (ਰਿਪੋਰਟ (ਪੱਤਰਕਾਰ-ਫਿਰੋਜ਼ਪੁਰ ))

ਫਿਰੋਜ਼ਪੁਰ: ਪੰਜਾਬ ਦੇ ਫ਼ਿਰੋਜ਼ਪੁਰ 'ਚ ਇੱਕ ਕਤਲ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇਸ ਵਿੱਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਪਤਨੀ ਨੇ ਲਾਸ਼ ਬਿਆਸ ਦਰਿਆ 'ਚ ਸੁੱਟ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੁਖਦੀਪ ਕੌਰ ਦੇ ਪ੍ਰੇਮੀ ਹਰਜਿੰਦਰ ਸਿੰਘ, ਗੁਰਲੀਨ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਮੁਲਜ਼ਮ ਔਰਤ ਨੇ ਇਸ ਮਾਮਲੇ ਨੁੰ ਨਵਾਂ ਮੌੜ ਦੇਣ ਲਈ ਪਤੀ ਦੀ ਦੀ ਲਾਸ਼ ਨੂੰ ਗਾਇਬ ਕਰਕੇ ਉਸਦੀ ਗੁਮਸ਼ੁਦੀ ਦੀ ਰਿਪੋਰਟ ਪੁਲਿਸ ਨੂੰ ਲਿਖਵਾ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਸਾਰੀ ਗੁੱਥੀ ਨੂੰ ਸੁਲਝਾ ਲਿਆ। ਜਿਸ ਦੀ ਜਾਣਕਾਰੀ ਐਸ.ਪੀ ਡੀ ਰਣਧੀਰ ਕੁਮਾਰ ਨੇ ਦਿੱਤੀ।

ਪੁਲਿਸ ਨੇ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ: ਪੁਲਿਸ ਮੁਤਾਬਿਕ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਹੱਲਾ ਜੱਟਾਂ ਵਾਲਾ ਵਾਸੀ ਸੁਖਦੀਪ ਕੌਰ ਨੇ ਬੀਤੀ 11 ਜੂਨ ਨੂੰ ਥਾਣਾ ਸਿਟੀ ਜੀਰਾ ਵਿੱਚ ਸ਼ਿਕਾਇਤ ਦਰਜ ਕਰਾਈ ਕਿ ਮੇਰਾ ਪਤੀ ਮਨਜੀਤ ਸਿੰਘ 6 ਜੂਨ ਨੂੰ ਵੈਸ਼ਨੋ ਦੇਵੀ ਮੱਥਾ ਟੇਕਣ ਗਿਆ ਸੀ ਅਤੇ 10 ਜੂਨ ਤੋਂ ਉਸ ਦਾ ਫੋਨ ਬੰਦ ਹੋ ਆ ਰਿਹਾ ਹੈ ਕਿਰਪਾ ਕਰੇ ਕਰਕੇ ਮੇਰੇ ਪਤੀ ਦੀ ਭਾਲ ਕੀਤੀ ਜਾਵੇ। ਪੁਲਿਸ ਨੇ ਕਤਲ ਦੇ ਦੋਸ਼ ਹੇਠ 33 ਸਾਲਾ ਸੁਖਦੀਪ ਕੌਰ ਤੇ ਉਸ ਦੇ ਪ੍ਰੇਮੀ ਹਰਜਿੰਦਰ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਜੇ ਤੱਕ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਗੁੰਮਸ਼ੁਦਗੀ ਦੀ ਰਿਪੋਰਟ ਵਿੱਚ ਦੱਸਿਆ ਸੀ ਕਿ ਉਸ ਦਾ ਪਤੀ ਮਨਜੀਤ ਸਿੰਘ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ’ਤੇ ਗਿਆ ਹੋਇਆ ਸੀ। ਉਸ ਦਾ ਫ਼ੋਨ 10 ਜੂਨ ਤੋਂ ਬੰਦ ਹੈ। ਪੁਲਿਸ ਜਾਂਚ ਦੌਰਾਨ ਮਨਜੀਤ ਦੇ ਫੋਨ ਦੀ ਲੋਕੇਸ਼ਨ ਮਾਤਾ ਵੈਸ਼ਨੋ ਦੇਵੀ ਮਾਰਗ ’ਤੇ ਨਹੀਂ ਮਿਲੀ। ਸੁਖਦੀਪ ਕੌਰ ਦੇ ਮੋਬਾਈਲ ਫੋਨ ਤੋਂ ਪਤਾ ਲੱਗਾ ਕਿ ਦੋਵੇਂ 6 ਜੂਨ ਤੱਕ ਇਕੱਠੇ ਸਨ। ਪੁਲਿਸ ਨੇ ਮਨਜੀਤ ਦੇ ਭਰਾ ਗੁਰਸੇਵਕ ਸਿੰਘ ਨੂੰ ਫੋਨ ਕੀਤਾ ਤਾਂ ਨਾਜਾਇਜ਼ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ।

ਪਤਨੀ ਨੇ ਕਬੂਲਿਆ ਗੁਨਾਹ: ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੀ ਭਰਜਾਈ ਸੁਖਦੀਪ ਕੌਰ ਦੇ ਜਿਲਾ ਤਰਨ ਤਰਨ ਦੇ ਪਿੰਡ ਗੰਡੀ ਵਿੰਡ ਵਾਸੀ ਹਰਜਿੰਦਰ ਸਿੰਘ ਨਾਲ ਪ੍ਰੇਮ ਸਬੰਧ ਹਨ ਜਿਸ 'ਤੇ ਪੁਲਿਸ ਨੇ ਇਸ ਐਂਗਲ ਤੇ ਪੜਤਾਲ ਕੀਤੀ ਅਤੇ ਸੁਖਦੀਪ ਕੌਰ ਨੂੰ ਉਸਦੇ ਪੇਕੇ ਪਿੰਡ ਕੋਟ ਦਾਤਾ ਤੋਂ ਕਾਬੂ ਕਰ ਲਿਆ। ਸੁਖਦੀਪ ਕੌਰ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਪ੍ਰੇਮੀ ਹਰਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ। ਪੁੱਛਗਿਛ ਦੇ ਆਧਾਰ 'ਤੇ ਹਰਜਿੰਦਰ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਮਨਜੀਤ ਸਿੰਘ ਨੂੰ ਉਹਨਾਂ 6 ਜੂਨ ਦੀ ਰਾਤ ਹੀ ਭਰਨੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਪੱਥਰ ਨਾਲ ਬੰਨ ਕੇ ਲੋਹੇ ਦੀ ਕੰਡਿਆਲੀ ਤਾਰ ਵਿੱਚ ਲਪੇਟ ਕੇ ਪਿੰਡ ਕਬੋਆਂ ਢਾਏ ਨੇੜੇ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਸੀ ਅਤੇ ਲਾਸ਼ ਦੀ ਭਾਲ ਹਜੇ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.