ETV Bharat / state

23 ਮਾਰਚ ਨੂੰ ਮੁਹਾਲੀ ਦੇ ਨਵੇਂ ਸਟੇਡੀਅਮ 'ਚ ਆਈਪੀਐੱਲ ਮੈਚ; ਰੋਡ ਮੈਪ ਜਾਰੀ ਕਰਕੇ ਟ੍ਰੈਫਿਕ ਕੀਤੀ ਗਈ ਡਾਇਵਰਟ, ਸੁਰੱਖਿਆ ਦੇ ਸਖ਼ਤ ਇੰਤਜ਼ਾਮ - IPL Match In Mohali Stadium

IPL Match In Mohali Stadium : ਮੁਹਾਲੀ ਦੇ ਕਸਬਾ ਮੁੱਲਾਂਪੁਰ ਵਿੱਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ 23 ਮਾਰਚ ਨੂੰ ਪੰਜਾਬ ਕਿੰਗਜ਼ ਇਲੈਵਨ ਅਤੇ ਦਿੱਲੀ ਡੇਅਰਡੈਵੀਲਿਜ਼ ਦੇ ਮੈਚ ਨਾਲ ਦਰਸ਼ਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਮੈਚ ਦੇ ਮੱਦੇਨਜ਼ਰ ਰੋਡ ਮੈਪ ਜਾਰੀ ਕਰਕੇ ਟਰੈਫਿਕ ਸਬੰਧੀ ਜਾਣਕਾਰੀ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਂਝੀ ਕੀਤੀ ਹੈ।

Match of IPL
23 ਮਾਰਚ ਨੂੰ ਮੁਹਾਲੀ ਦੇ ਨਵੇਂ ਸਟੇਡੀਅਮ 'ਚ ਆਈਪੀਐੱਲ ਮੈਚ
author img

By ETV Bharat Punjabi Team

Published : Mar 21, 2024, 7:12 AM IST

ਅਰਪਿਤ ਸ਼ੁਕਲਾ,ਸਪੈਸ਼ਲ ਡੀਜੀਪੀ

ਮੁਹਾਲੀ: 23 ਮਾਰਚ ਨੂੰ ਆਈਪੀਐੱਲ ਦਾ ਮੈਚ ਮੁਹਾਲੀ ਦੇ ਕਸਬਾ ਮੁੱਲਾਂਪੁਰ ਵਿੱਚ ਬਣੇ ਪੀਸੀਏ ਦੇ ਨਵੇਂ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ ਅਤੇ ਇਸ ਮੈਚ ਨੂੰ ਲੈਕੇ ਤਮਾਮ ਤਰ੍ਹਾਂ ਦੀਆਂ ਤਿਆਰੀਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਮੈਚ ਦੇ ਮੱਦੇਨਜ਼ਰ ਸਭ ਤੋਂ ਵੱਡੀ ਸਮੱਸਿਆ ਟਰੈਫਿਕ ਦੀ ਰਹਿ ਸਕਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਟਰੈਫਿਕ ਡਾਇਵਰਟ ਮੈਪ ਵੀ ਜਾਰੀ ਕੀਤਾ ਹੈ।

ਰੂਟ ਹੋਣਗੇ ਡਇਵਰਟ: ਮੁਹਾਲੀ ਪੁਲਿਸ ਵੱਲੋਂ ਰੋਡ ਮੈਪ ਜਾਰੀ ਕਰਦਿਆਂ ਦੱਸਿਆ ਗਿਆ ਕਿ 23 ਮਾਰਚ ਨੂੰ ਪੰਜਾਬ ਕਿੰਗਜ਼ ਇਲੈਵਨ ਅਤੇ ਦਿੱਲੀ ਡੇਅਰਡੈਵੀਲਿਜ਼ ਵਿਚਾਲੇ ਮੈਚ ਦੌਰਾਨ ਓਮੈਕਸ ਸਿਟੀ ਅਤੇ ਕੁਰਾਲੀ ਤੋਂ ਚੰਡੀਗੜ੍ਹ ਦੇ ਰੂਟ ਡਾਇਵਰਟ ਰਹਿਣਗੇ। ਇਸ ਤੋਂ ਇਲਾਵਾ ਖੇਡ ਮੈਦਾਨ ਦੇ ਅੰਦਰ ਐਂਟਰੀ ਕਰਨ ਵਾਲੇ ਦਰਸ਼ਕ ਕਿਸ ਪਾਸੇ ਤੋਂ ਆਕੇ ਗਰਾਊਂਡ ਦੇ ਕਿਸ ਗੇਟ ਨੰਬਰ ਅੰਦਰ ਗੱਡੀਆਂ ਪਾਰਕ ਕਰਨਗੇ ਇਹ ਵੀ ਮੈਪ ਵਿੱਚ ਦਰਸ਼ਾਇਆ ਗਿਆ ਹੈ।

ਆਧੁਨਿਕ ਸਹੂਲਤਾਂ ਨਾਲ ਲੈਸ ਸਟੇਡੀਅਮ: ਪੰਜਾਬ ਦੇ ਸਪੈਸ਼ਲ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ 23 ਮਾਰਚ ਨੂੰ ਪੰਜਾਬ ਦੇ ਦਰਸ਼ਕਾਂ ਦੇ ਹਵਾਲੇ ਨਵਾਂ ਸਟੇਡੀਅਮ ਹੋਵੇਗਾ ਅਤੇ ਇਹ ਸਟੇਡੀਅਮ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਆਖਿਆ ਕਿ ਨਵੇਂ ਸਟੇਡੀਅਮ ਵਿੱਚ ਮੁਹਾਲੀ ਦੇ ਪੀਸੀਏ ਸਟੇਡੀਅਮ ਨਾਲੋਂ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਕਾਫੀ ਜ਼ਿਆਦਾ ਹੈ ਅਤੇ ਇਸ ਸਟੇਡੀਅਮ ਅੰਦਰ 33 ਹਜ਼ਾਰ ਦਰਸ਼ਕ ਬੈਠ ਕੇ ਮੈਚ ਦਾ ਆਨੰਦ ਮਾਣ ਸਕਦੇ ਹਨ।

ਸੁਰੱਖਿਆ ਦੇ ਸਖ਼ਤ ਪ੍ਰਬੰਧ: ਸਪੈਸ਼ਲ ਏਡੀਜੀਪੀ ਅਰਪਿਤ ਸ਼ੁਕਲਾ ਨੇ ਅੱਗੇ ਦੱਸਿਆ ਕਿ ਮੈਚ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਸੁਰੱਖਿਆ ਪਹਿਰਾ ਸਖ਼ਤ ਕਰਨ ਲਈ 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਮੈਚ ਦੀ ਨਿਗਰਾਨੀ ਖੁਦ ਡਾਈਜੀ ਰੈਂਕ ਦੇ ਅਫਸਰ ਕਰਨਗੇ ਅਤੇ ਮੈਚ ਦੀ ਸੁਰੱਖਿਆ ਸਬੰਧੀ ਸਾਰੀ ਜ਼ਿੰਮੇਵਾਰੀ ਐੱਸਐੱਸਪੀ ਮੁਹਾਲੀ ਨਿਭਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਦਰਸ਼ਕ ਗਰਾਊਂਡ ਦੇ ਅੰਦਰ ਲੈਕੇ ਨਹੀਂ ਜਾ ਸਕਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.