ETV Bharat / state

ਬਠਿੰਡਾ ਦੇ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਦਾ ਮਾਮਲਾ, ਪੁਲਿਸ ਨੇ ਕੁਝ ਹੀ ਘੰਟਿਆਂ 'ਚ ਕੀਤਾ ਮੁਲਜ਼ਮ ਗਿਰਫ਼ਤਾਰ - GURUDWARA SAHIB BATHINDA

author img

By ETV Bharat Punjabi Team

Published : Sep 2, 2024, 11:04 AM IST

ਬੀਤੇ ਦਿਨ ਬਠਿੰਡਾ ਦੇ ਗੁਰੁਦੂਆਰਾ ਸਾਹਿਬ ਵਿਖੇ ਪਥਰ ਮਾਰ ਕੇ ਸ਼ੀਸ਼ੇ ਤੋੜਨ ਵਾਲਾ ਮੁਲਜ਼ਮ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਸਖ਼ਤੀ ਨਾਲ ਪੁੱਛਗਿੱਛ ਕਰਦੇ ਹੋਏ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

In the case of vandalizing the Gurdwara Sahib of Bathinda, the police arrested the accused within a few hours
ਪੁਲਿਸ ਨੇ ਕੁਝ ਹੀ ਘੰਟਿਆਂ 'ਚ ਕੀਤਾ ਮੁਲਜ਼ਮ ਗਿਰਫ਼ਤਾਰ (Bathinda Reporter)
ਬਠਿੰਡਾ ਦੇ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਦਾ ਮਾਮਲਾ (Bathinda Reporter)

ਬਠਿੰਡਾ: ਬੀਤੇ ਦਿਨ ਬਠਿੰਡਾ ਦੇ 100 ਫੁੱਟੀ ਰੋਡ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਚਲੇ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਭੰਨਣ ਵਾਲੇ ਸ਼ਰਾਰਤੀ ਅਨਸਰ ਨੂੰ ਬਠਿੰਡਾ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਅੱਜ ਸੇਵੇਰੇ ਥਾਣਾ ਸਿਵਲ ਲਾਈਨਜ ਬਠਿੰਡਾ ਨੂੰ ਇੱਕ ਇਤਲਾਹ ਮਿਲੀ ਕਿ ਗੁਰੂਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਨੇੜੇ 100 ਫੁੱਟੀ ਰੋਡ ਬਠਿੰਡਾ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂਦੁਆਰਾ ਸਾਹਿਬ ਦੀਆਂ ਬਾਹਰ ਵਾਲੀਆਂ ਖਿੜਕੀਆਂ ਦੇ ਇੱਟਾਂ ਰੋੜੇ ਮਾਰ ਕੇ ਸ਼ੀਸ਼ੇ ਤੋੜ ਦਿੱਤੇ ਸਨ। ਜਿਸ ਸਬੰਧੀ ਕਾਰਵਾਈ ਕਰਦਿਆਂ 24 ਘੰਟਿਆਂ ਅੰਦਰ ਹੀ ਮੁਲਜ਼ਮ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਇੰਚਾਰਜ ਸੀ.ਆਈ.ਏ-1/2 ਅਤੇ ਥਾਣਾ ਸਿਵਲ ਲਾਈਨਜ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ।

ਝੁਗੀਆਂ 'ਚ ਰਹਿੰਦਾ ਮੁਲਜ਼ਮ: ਪੁਲਿਸ ਵੱਲੋਂ ਰਸਤੇ ਵਿੱਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਟੈਕਨੀਕਲ ਸਾਧਨਾਂ ਦੀ ਮੱਦਦ ਨਾਲ ਮੁੱਕਦਮਾ ਟਰੇਸ ਕਰਕੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਸ਼ੀ ਦੀ ਪਛਾਣ ਗੁਰਦੀਪ ਉਰਫ ਫੌਜੀ ਉਰਫ ਪੌਪੀ ਪੁੱਤਰ ਛੋਟਾ ਸਿੰਘ ਵਾਸੀ ਝੁੱਗੀਆਂ 100 ਫੁੱਟ ਰੋਡ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਗੁਰਦੀਪ ਸਿੰਘ ਪੇਂਟਰ ਦਾ ਕੰਮ ਕਰਦਾ ਹੈ ਅਤੇ ਪੁਲਿਸ ਰਿਮਾਂਡ ਲੈਕੇ ਪੁੱਛਗਿੱਛ ਜਾਵੇਗੀ ਕਿ ਆਖਰ ਉਸ ਵੱਲੋਂ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ।

ਮੁਲਜ਼ਮਾਂ ਨੂੰ ਮਿਲੇ ਸਖਤ ਸਜ਼ਾ: ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬੇਅਦਬੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਵਿੱਚ ਕਈ ਥਾਵਾਂ 'ਤੇ ਮੁਲਜ਼ਮ ਕਾਬੂ ਕੀਤੇ ਗਏ ਹਨ ਅਤੇ ਕਈ ਮੁਲਜ਼ਮ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਜਿਨਾਂ ਨੂੰ ਕਾਬੂ ਕਰਕੇ ਸਿੱਖ ਸੰਗਤ ਵੱਲੋਂ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਅਕਸਰ ਹੀ ਅਜਿਹੇ ਮਾਮਲ਼ਿਆਂ ਵਿੱਚ ਕਾਬੂ ਕੀਤੇ ਗਏ ਮੁਲਜ਼ਮ ਮਾਨਸਿਕ ਤੌਰ 'ਤੇ ਬਿਮਾਰ ਕਹੇ ਜਾਂਦੇ ਹਨ। ਜਿਸ ਤਹਿਤ ਹੁਣ ਬਠਿੰਡਾ ਪੁਲਿਸ ਵੱਲੋਂ ਇਸ ਮੁਲਜ਼ਮ ਦੀ ਡਾਕਟਰੀ ਜਾਂਚ ਦੀ ਗੱਲ ਵੀ ਆਖੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.