ਮਾਨਸਾ: ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਦੇ ਵਿੱਚ ਤੈਨਾਤ ਤਿੰਨ ਗੰਨਮੈਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ। ਜਿਸ ਦੌਰਾਨ ਇੱਕ ਗਨਮੈਨ ਨੂੰ ਗੰਭੀਰ ਸੱਟਾਂ ਲੱਗਣ ਦੇ ਚਲਦਿਆਂ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਹੁਣ ਮਾਨਸਾ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਸਾ ਪੁਲਿਸ ਦੇ ਡੀਐਸਪੀ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਦੇ ਵਿੱਚ ਤੈਨਾਤ ਤਿੰਨ ਕਰਮਚਾਰੀਆਂ ਦੀ ਦੇਰ ਰਾਤ ਆਪਸ ਦੇ ਵਿੱਚ ਲੜਾਈ ਹੋਈ ਹੈ। ਜਿਸ ਦੌਰਾਨ ਗੁਰਦੀਪ ਸਿੰਘ ਨਾਮੀ ਗਨਮੈਨ ਗੰਭੀਰ ਜਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ।
- ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਆਪਸ 'ਚ ਭਿੜੇ, ਇੱਕ ਨੇ ਪਾੜਿਆ ਦੂਜੇ ਦਾ ਸਿਰ, ਜ਼ਖਮੀ ਹਾਲਤ 'ਚ ਹਸਪਤਾਲ ਕਰਵਾਇਆ ਗਿਆ ਭਰਤੀ - gunman of Sidhu Moosewalas father
- 18 ਸਾਲ ਦੇ ਨੌਜਵਾਨ ਦਾ ਦੇਖੋ ਦਿਮਾਗ, ਤਿਆਰ ਕੀਤੀ ਅਨੋਖੀ ਕਲਾਈਮੇਟ ਵੈੱਬਸਾਈਟ - Unique climate website created
- ਲੁਧਿਆਣਾ ਪਹੁੰਚੇ ਜੰਮੂ ਕਸ਼ਮੀਰ ਪੈਰਾ ਕ੍ਰਿਕਟ ਟੀਮ ਦੇ ਚੈਂਪੀਅਨ ਅਮੀਰ ਹਸਨ, ਕਿਹਾ- ਜ਼ਿੰਦਗੀ 'ਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ - para cricketer Amir Hassan
ਸਿਵਿਲ ਹਸਪਤਾਲ ਦੇ ਵਿੱਚ ਦਾਖਲ ਇੱਕ ਗਾਰਡ: ਉਹਨਾਂ ਦੱਸਿਆ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਕਰਮਚਾਰੀ ਅਰੁਣ ਕੁਮਾਰ ਵਿਕਰਮਜੀਤ ਸਿੰਘ ਅਤੇ ਗੁਰਦੀਪ ਸਿੰਘ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ। ਜਿਸ ਦੌਰਾਨ ਗੁਰਦੀਪ ਸਿੰਘ ਦੇ ਸੱਟਾਂ ਲੱਗੀਆਂ ਹਨ ਜਿਸ ਨੂੰ ਸਿਵਿਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਅਰੁਣ ਕੁਮਾਰ ਨੇ ਉਸਦੇ ਸਿਰ ਦੇ ਵਿੱਚ ਲੋਹੇ ਦਾ ਕੜਾ ਮਾਰ ਕੇ ਉਸ ਨੂੰ ਜ਼ਖਮੀ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਜੋ ਵੀ ਕਰਮਚਾਰੀ ਦੋਸ਼ੀ ਪਾਇਆ ਗਿਆ। ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਡਿਸਿਪਲਨ ਪੁਲਿਸ ਦੇ ਵਿੱਚ ਡਿਸਿਪਲਨ ਖਰਾਬ ਕਰਨਾ ਦੇ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਵੱਖਰੀ ਕਾਰਵਾਈ ਕੀਤੀ ਜਾਵੇਗੀ।