ਫ਼ਰੀਦਕੋਟ : ਫ਼ਰੀਦਕੋਟ ਦੇ ਇੱਕ ਟ੍ਰੇਨਿੰਗ ਸੈਂਟਰ ਦੇ ਨਜ਼ਦੀਕ ਉਸ ਵਕਤ ਵੱਖਰਾ ਰੁਖ਼ ਦੇਖਣ ਨੂੰ ਮਿਲਿਆ ਜਦੋਂ ਸੈਕੜਿਆਂ ਦੇ ਕਰੀਬ ਮੁੰਡੇ/ਕੁੜੀਆਂ ਪਾਣੀ ਨਾਲ ਭਰੇ ਇੱਕ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਹੋਏ, ਚਿੱਕੜ ਨਾਲ ਲਿਬੜੇ ਹੋਏ ਦਿਖਾਈ ਦਿੱਤੇ। ਇਸ ਬਾਰੇ ਜਾਣਕਰੀ ਲੈਣ ਈਟੀਵੀ ਭਾਰਤ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਮੁੰਡੇ/ਕੁੜੀਆਂ ਦੀ ਮਿਹਨਤ ਨੂੰ ਆਪਣੇ ਕੈਮਰੇ 'ਚ ਕੈਦ ਕਰਕੇ ਅਸਲੀਅਤ ਜਾਣੀ ਤਾਂ ਪਤਾ ਲੱਗਿਆ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਫ਼ਰੀਦਕੋਟ ਦੇ ਇੱਕ ਟ੍ਰੇਨਿੰਗ ਸੈਂਟਰ 'ਚ ਪਹੁੰਚੇ ਇਹ ਮੁੰਡੇ/ਕੁੜੀਆਂ ਆਪਣੇ ਦੇਸ਼ ਚ ਰਹਿ ਕੇ ਹੀ ਫੌਜ, ਬੀ ਐਸ ਐਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਕੇ ਆਪਣੇ ਚੰਗੇ ਭਵਿੱਖ ਦੇ ਨਾਲ-ਨਾਲ ਆਪਣੇ ਦੇਸ਼ ਦੀ ਸੇਵਾ ਕਰਨ ਲਈ ਇੰਨੀ ਸਖ਼ਤ ਟ੍ਰੇਨਿੰਗ ਕਰ ਰਹੇ ਹਨ।
ਇਸ ਮੌਕੇ ਚਿੱਕੜ ਨਾਲ ਲਥਪੱਥ ਹੋਏ ਮੁੰਡੇ/ਕੁੜੀਆਂ ਨੇ ਦੱਸਿਆ ਕਿ ਉਹ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਹਨ ਅਤੇ ਫ਼ਰੀਦਕੋਟ 'ਚ ਉਹ ਇਸ ਟ੍ਰੇਨਿੰਗ ਸੈਂਟਰ ਰਾਹੀਂ ਟ੍ਰੇਨਿੰਗ ਕਰਕੇ
ਫੌਜ, ਬੀ ਐਸ ਐਫ ਅਤੇ ਪੰਜਾਬ ਪੁਲਿਸ 'ਚ ਭਰਤੀ ਹੋਕੇ ਆਪਣੇ ਦੇਸ਼ ਦੀ ਸੇਵਾ ਕਰਨ ਲਈ ਮਿੱਟੀ ਨਾਲ ਮਿੱਟੀ ਹੋ ਕੇ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਵਿਦੇਸ਼ਾਂ ਨੂੰ ਜਾ ਰਹੀ ਯੂਥ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਦੇਸ਼ 'ਚ ਰਹਿ ਕੇ ਆਪਣੇ ਦੇਸ਼ ਲਈ ਚੰਗਾ ਕੰਮ ਕਰਨ ਤਾਂ ਜੋ ਉਹ ਆਪਣੇ ਮਾਤਾ ਪਿਤਾ ਕੋਲ ਰਹਿ ਕੇ ਉਨ੍ਹਾਂ ਦਾ ਨਾਮ ਰੋਸ਼ਨ ਕਰ ਸਕਣ।
ਇਸ ਮੌਕੇ ਮੁੰਡੇ/ਕੁੜੀਆਂ ਨੂੰ ਸਖ਼ਤ ਮਿਹਨਤ ਕਰਵਾ ਰਹੇ ਟ੍ਰੇਨਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਜਿਵੇਂ ਉਨ੍ਹਾਂ ਨੇ ਖੁਦ ਫ਼ੌਜ ਵਿੱਚ ਨੌਕਰੀ ਕਰਕੇ ਦੇਸ਼ ਦੀ ਸੇਵਾ ਕੀਤੀ ਹੈ, ਉਸੇ ਤਰ੍ਹਾਂ ਹੀ ਸਾਡੇ ਦੇਸ਼ ਦੇ ਨੌਜਵਾਨ ਵਿਦੇਸ਼ਾਂ 'ਚ ਜਾਣ ਦੀ ਬਜਾਏ ਆਪਣੇ ਦੇਸ਼ 'ਚ ਰਹਿਕੇ ਹੀ ਆਪਣੇ ਦੇਸ਼ ਲਈ ਕੁਝ ਕਰ ਸਕਣ। ਇਸਦੇ ਚੱਲਦਿਆਂ ਉਹ ਆਪਣੇ ਧੀਆਂ, ਪੁੱਤਾਂ ਵਾਂਗ ਇਨ੍ਹਾਂ ਮੁੰਡੇ/ਕੁੜੀਆਂ ਨੂੰ ਇੰਨੀ ਸਖ਼ਤ ਮਿਹਨਤ ਕਰਵਾ ਕੇ ਉਨ੍ਹਾਂ ਲਈ ਕੰਮ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਸਾਡੇ ਕੋਲੋਂ ਹਰ ਸਟੇਟ ਦਾ ਵਿਦਿਆਰਥੀ ਟ੍ਰੇਨਿੰਗ ਲੈ ਰਿਹਾ ਹਨ।
- ਪੰਜਾਬ ਸਰਕਾਰ ਨੇ ਜਨਤਾ ਨੂੰ ਦਿੱਤਾ ਵੱਡਾ ਝਟਕਾ, ਬਿਜਲੀ ਦੀਆਂ ਦਰਾਂ 'ਚ ਕੀਤਾ ਵਾਧਾ - increasing the electricity rates
- 72 ਘੰਟੇ ਵਿੱਚ ਪੁਲਿਸ ਨੇ ਸੁਲਝਾਈ ਮੱਖੂ ਕਤਲ ਕਾਂਡ ਦੀ ਗੁੱਥੀ, ਇਸ ਤਰ੍ਹਾਂ ਕੀਤਾ ਸੀ ਕਤਲ, ਸੀਸੀਟੀਵੀ 'ਚ ਹੋਇਆ ਖੁਲਾਸਾ - Murderer arrested in 72 hours
- ਗਰਮੀ ਦਾ ਕਹਿਰ; ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ, ਕਈ ਸਾਲਾਂ ਦੇ ਟੁੱਟੇ ਰਿਕਾਰਡ - Punjab Weather Forecast
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁੰਡੇ/ਕੁੜੀਆਂ ਵੱਲੋਂ ਇਸੇ ਤਰ੍ਹਾਂ ਮਿਹਨਤ ਕਰਵਾ ਕੇ ਦੇਸ਼ ਦੀ ਸੇਵਾ ਕਰਨ ਲਈ ਫੌਜ, ਬੀ ਐਸ ਐਫ ਅਤੇ ਪੰਜਾਬ ਪੁਲਿਸ 'ਚ ਭਰਤੀ ਹੋਏ ਹਨ, ਜਿਹੜੇ ਅੱਜ ਸਰਕਾਰੀ ਨੌਕਰੀ ਰਾਹੀਂ ਆਪਣੇ ਅਤੇ ਆਪਣੇ ਦੇਸ਼ ਲਈ ਕੰਮ ਕਰ ਰਹੇ ਹਨ। ਇਨੀ ਸਖ਼ਤ ਟ੍ਰੇਨਿੰਗ ਕਰਵਾਉਣ ਦਾ ਮਕਸਦ ਸਿਰਫ਼ ਇਹੀ ਹੈ ਕਿ ਉਨ੍ਹਾਂ ਕੋਲੋਂ ਟ੍ਰੇਨਿੰਗ ਲੈ ਕੇ ਇਹ ਬੱਚੇ ਫੌਜ, ਬੀ ਐਸ ਐਫ ਜਾਂ ਪੁਲਿਸ ਮਹਿਕਮੇ 'ਚ ਭਰਤੀ ਹੋਕੇ ਆਪਣਾ ਭਵਿੱਖ ਸੁਖਾਲਾ ਬਣਾ ਸਕਣ।