ETV Bharat / state

ਸੰਗਰੂਰ 'ਚ ਚੋਰਾਂ ਦੇ ਹੌਂਸਲੇ ਬੁਲੰਦ, ਪਰਿਵਾਰ ਦੀ ਹਾਜ਼ਰੀ 'ਚ ਘਰ 'ਚ ਦਾਖਲ ਹੋ ਕੇ ਲੱਖਾਂ ਦਾ ਸਾਮਾਨ ਕੀਤਾ ਚੋਰੀ - 16 tola gold stolen - 16 TOLA GOLD STOLEN

16 tola gold stolen: ਸੰਗਰੂਰ ਦੇ ਦਿੜਬਾ ਇਲਾਕੇ ਦੇ ਪਿੰਡ ਗੁੱਜਰਾਂ 'ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਚੋਰਾਂ ਨੇ ਪਰਿਵਾਰ ਦੇ ਘਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਘਰ ਦੇ ਅੰਦਰ ਬੈਠ ਕੇ ਆਰਾਮ ਨਾਲ ਖਾਣਾ ਖਾ ਲਿਆ। ਪੜ੍ਹੋ ਪੂੁਰੀ ਖਬਰ...

16 TOLA GOLD STOLEN
ਸੰਗਰੂਰ 'ਚ ਚੋਰਾਂ ਦੇ ਹੌਂਸਲੇ ਬੁਲੰਦ (Etv Bharat Sangrur)
author img

By ETV Bharat Punjabi Team

Published : Jul 11, 2024, 6:21 PM IST

ਸੰਗਰੂਰ 'ਚ ਚੋਰਾਂ ਦੇ ਹੌਂਸਲੇ ਬੁਲੰਦ (Etv Bharat Sangrur)

ਸੰਗਰੂਰ: ਪੁਲਿਸ ਅਤੇ ਪਰਿਵਾਰ ਦੇ ਅਨੁਸਾਰ ਚੋਰਾਂ ਵਿੱਚੋਂ ਇੱਕ ਨਾਬਾਲਗ ਲੜਕਾ ਪਹਿਲਾਂ ਰਸੋਈ ਦੀ ਖਿੜਕੀ ਦੀ ਗਰਿੱਲ ਤੋੜ ਕੇ ਘਰ ਵਿੱਚ ਦਾਖਲ ਹੋਇਆ ਅਤੇ ਫਿਰ ਦਰਵਾਜ਼ਾ ਖੋਲ੍ਹ ਕੇ ਆਪਣੇ ਦੋਸਤਾਂ ਨੂੰ ਅੰਦਰ ਜਾਣ ਦਿੱਤਾ। ਸੰਗਰੂਰ ਦੇ ਦਿੜਬਾ ਇਲਾਕੇ ਦੇ ਪਿੰਡ ਗੁੱਜਰਾਂ 'ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਚੋਰਾਂ ਨੇ ਪਰਿਵਾਰ ਦੇ ਘਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ।

ਖਿੜਕੀ ਦਾ ਤਾਲਾ ਤੋੜਿਆ: ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰਾਤ ਕਰੀਬ 1:14 ਵਜੇ ਚੋਰ ਸਾਡੇ ਘਰ 'ਚ ਦਾਖਲ ਹੋਏ, ਅਸੀਂ ਇੱਕ ਕਮਰੇ 'ਚ ਸੁੱਤੇ ਪਏ ਸੀ ਅਤੇ ਪੈਰਾਂ ਦੇ ਨਿਸ਼ਾਨਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਦੇ ਨਾਲ ਕੋਈ ਛੋਟਾ ਬੱਚਾ ਵੀ ਸੀ, ਜੋ ਕਿ ਰਸੋਈ 'ਚ ਦਾਖਲ ਹੋਇਆ। ਉਸ ਨੇ ਖਿੜਕੀ ਦਾ ਤਾਲਾ ਤੋੜਿਆ, ਅੰਦਰ ਹੱਥ ਪਾ ਕੇ ਖਿੜਕੀ ਖੋਲ੍ਹ ਕੇ ਅੰਦਰ ਦਾਖਲ ਹੋ ਗਿਆ ਅਤੇ ਫਿਰ ਦਰਵਾਜ਼ਾ ਖੋਲ੍ਹ ਕੇ ਦੂਜੇ ਚੋਰਾਂ ਨੂੰ ਘਰ ਦੇ ਅੰਦਰ ਬੁਲਾਇਆ।

ਚੋਰਾਂ ਨੇ ਘਰ ਦੇ ਅੰਦਰ ਬੈਠ ਕੇ ਆਰਾਮ ਨਾਲ ਖਾਣਾ ਖਾ ਲਿਆ: ਇਸ ਤੋਂ ਬਾਅਦ ਉਨ੍ਹਾਂ ਇੱਕ ਕਮਰੇ ਵਿਚ ਰੱਖੀ ਅਲਮਾਰੀ ਤੋੜ ਕੇ ਚਾਬੀ ਲੈ ਲਈ। ਅਲਮਾਰੀ 'ਚੋਂ ਡੱਬਾ ਖੋਲ੍ਹ ਕੇ 13 ਤੋਲੇ ਸੋਨਾ ਅਤੇ 42 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ, ਇਸ ਤੋਂ ਬਾਅਦ ਚੋਰਾਂ ਨੇ ਘਰ ਦੇ ਅੰਦਰ ਬੈਠ ਕੇ ਆਰਾਮ ਨਾਲ ਖਾਣਾ ਖਾ ਲਿਆ ਅਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰੌਲਾ ਸੁਣ ਕੇ ਅਸੀਂ ਉੱਠ ਕੇ ਬਾਹਰ ਆ ਗਏ। ਜਦੋਂ ਉਨ੍ਹਾਂ ਨੇ ਸਾਨੂੰ ਉੱਠਦਿਆਂ ਦੇਖਿਆ ਤਾਂ ਉਹ ਭੱਜ ਗਏ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਚੋਰਾਂ ਨੇ ਪਿੰਡ ਦੇ ਕਿਸੇ ਹੋਰ ਘਰ 'ਚੋਂ ਵੀ ਚੋਰੀ ਕਰ ਲਈ।

16 ਤੋਲੇ ਸੋਨਾ ਅਤੇ 42 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ: ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਪੂਰੇ ਇਲਾਕੇ ਦੀ ਜਾਂਚ ਕਰ ਰਹੇ ਹਾਂ। ਰਾਤ ਨੂੰ ਇੱਕ ਕਮਰੇ 'ਚ ਚੋਰੀ ਦੀ ਘਟਨਾ ਵਾਪਰੀ ਹੈ। ਦੂਜੇ ਪਾਸੇ ਚੋਰ ਘਰ 'ਚ ਦਾਖਲ ਹੋ ਕੇ 16 ਤੋਲੇ ਸੋਨਾ ਅਤੇ 42 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.