ਰੂਪਨਗਰ: ਕੀਰਤਪੁਰ ਸਾਹਿਬ ਦੇ ਨੇੜੇ ਤੜਕਸਾਰ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟ ਗਿਆ ਜਿਸ ਕਾਰਨ ਗੈਸ ਸਲੰਡਰਾਂ ਦੇ ਵਿੱਚੋ ਅੱਗ ਦੀਆਂ ਚੰਗਿਆਰੀਆਂ ਨਿਕਲ ਰਹੀਆਂ ਸਨ। ਅੱਗ ਲੱਗਣ ਦਾ ਖਤਰਾ ਬਰਕਰਾਰ ਚਲਦਾ ਰਿਹਾ। ਜਿਸ ਤੋਂ ਬਾਅਦ ਡਰਾਈਵਰ ਨੂੰ ਬੜੀ ਮਸ਼ੱਕਤ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਹੈ।
ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼: ਇਸ ਹਾਦਸੇ ਦੌਰਾਨ ਮੌਕੇ 'ਤੇ ਹੀ ਚੀਕ ਚਿਹਾੜਾ ਪੈ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਤੇ ਆਮ ਲੋਕ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਲੱਗੇ ਹੋਏ ਹਨ। ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪਹੁੰਚ ਚੁੱਕੀ ਹੈ। ਕੈਂਟਰ ਚਾਲਕ ਨੂੰ ਬੜੀ ਮਸ਼ੱਕਤ ਦੇ ਨਾਲ ਕੈਬਿਨ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਇਲਾਜ ਲਈ ਭੇਜਿਆ ਗਿਆ।
ਕੈਂਟਰ ਬੇਕਾਬੂ ਹੋ ਕੇ ਪਲਟ ਗਿਆ: ਦੱਸਿਆ ਜਾ ਰਿਹਾ ਹੈ ਕਿ ਰੂਪਨਗਰ ਵਿਖੇ ਪਤਾਲਪੁਰੀ ਚੌਂਕ ਨੇੜੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਵਿੱਚ ਅੱਜ ਸਵੇਰੇ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਦਿੱਲੀ ਤੋਂ ਨੰਗਲ ਦੇ ਲਈ ਗੈਸ ਸਿਲੰਡਰ ਲੈ ਕੇ ਜਾ ਰਿਹਾ ਇੱਕ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਜਿੱਥੇ ਕੈਂਟਰ ਚਾਲਕ ਇਸ ਕੈਂਟਰ ਦੇ ਵਿੱਚ ਫਸ ਗਿਆ। ਉੱਥੇ ਨਾਲ ਹੀ ਇਸ ਕੈਂਟਰ ਦੇ ਵਿੱਚ ਲੱਦੇ ਹੋਏ ਸਿਲਿੰਡਰਾਂ ਨੂੰ ਅੱਗ ਮੱਚ ਗਈ। ਜਿਸ ਵਿੱਚ ਆਕਸੀਜਨ ਗੈਸ ਸੀ ਮੌਕੇ 'ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਅੱਗ ਲਗਾਤਾਰ ਵੱਧ ਰਹੀ ਸੀ। ਜਿਸ ਤੋਂ ਬਾਅਦ ਰੂਪਨਗਰ ਨੰਗਲ ਅਤੇ ਨੇੜਲੀ ਫੈਕਟਰੀ ਅਲਟਰੈਕ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਮ ਲੋਕਾਂ ਨੇ ਬੜੀ ਮਸ਼ੱਕਤ ਦੇ ਨਾਲ ਪਹਿਲਾਂ ਤਾਂ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਭੇਜਿਆ ਗਿਆ।
ਡਰਾਈਵਰ ਨੂੰ ਹੇਠਾਂ ਤੋਂ ਬੜੀ ਮਸ਼ੱਕਤ ਦੇ ਨਾਲ ਕੱਢਿਆ: ਦੂਜੇ ਪਾਸੇ ਨੂੰ ਮਚੀ ਹੋਈ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ 'ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਤੜਕਸਾਰ ਹੋਏ ਹਾਦਸੇ ਤੋਂ ਬਾਅਦ ਅੱਗ ਲੱਗਣ ਅਤੇ ਸਿਲਿੰਡਰਾਂ ਦੇ ਫਟਣੇ ਦਾ ਖਤਰਾ ਲਗਾਤਾਰ ਬਣਿਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ। ਰਾਹਗੀਰਾਂ ਦੀ ਮਦਦ ਦੇ ਨਾਲ ਪਲਟੇ ਹੋਏ ਕੈਂਟਰ ਨੂੰ ਉੱਪਰ ਚੁੱਕ ਕੇ ਡਰਾਈਵਰ ਨੂੰ ਹੇਠਾਂ ਤੋਂ ਬੜੀ ਮਸ਼ੱਕਤ ਦੇ ਨਾਲ ਕੱਢਿਆ ਗਿਆ ਹੈ। ਜਿਸ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ ਹੈ ਉਸ ਨੂੰ ਹਸਪਤਾਲ ਦੇ ਲਈ ਭੇਜਿਆ ਗਿਆ ਹੈ।
ਗੈਸ ਦੀ ਲੀਕਜ ਕਾਰਨ ਅੱਗ ਲੱਗ ਗਈ: ਪੀੜਤ ਕੈਂਟਰ ਚਾਲਕ ਦੀ ਪਹਿਚਾਣ ਗਿਰੀਸ਼ ਦੁਬੇ , ਪੁੱਤਰ ਕੈਲਾਸ਼ ਦੁਬੇ, ਨਿਵਾਸੀ ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼, ਜੋ ਕਿ ਦਿੱਲੀ ਤੋਂ ਨੰਗਲ ਦੀ ਇੱਕ ਫੈਕਟਰੀ ਦੇ ਵਿੱਚ ਆਕਸੀਜਨ ਦੇ ਸਿਲੰਡਰ ਲੈ ਕੇ ਜਾ ਰਿਹਾ ਸੀ। ਫਿਲਹਾਲ ਇਨ੍ਹਾਂ ਸਲੰਡਰਾਂ ਦੇ ਵਿੱਚ ਗੈਸ ਨਾ ਮਾਤਰ ਸੀ ਪਰ ਫਿਰ ਵੀ ਗੈਸ ਦੀ ਲੀਕਜ ਕਾਰਨ ਅੱਗ ਲੱਗ ਗਈ ਸੀ।