ਪਠਾਨਕੋਟ: ਲੋਕ ਸਭਾ ਚੋਣਾਂ 2024 ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਪਠਾਨਕੋਟ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਵੱਲੋਂ ਪਾਰਟੀ ਵਰਕਰਾਂ ਦੇ ਨਾਲ ਬੈਠਕ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਬਾਰ ਵਿਰੋਧੀ ਧਿਰ ਮਜ਼ਬੂਤ ਹੈ ਜਿਸ ਵਜਾ ਨਾਲ ਕੋਈ ਵੀ ਗਲਤ ਕੰਮ ਹੋਣ ਨਹੀਂ ਦਿੱਤਾ ਜਾਵੇਗਾ।
ਭਾਜਪਾ 'ਤੇ ਖੜੇ ਕੀਤੇ ਸਵਾਲ: ਸਰਹੱਦੀ ਏਰੀਏ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ 'ਚ ਅੱਜ ਵੀ ਡਰੋਨਾ ਰਾਹੀਂ ਪੈਕਟ ਭੇਜੇ ਜਾ ਰਹੇ ਹਨ। ਜਦੋਂ ਕਿ ਕਿਸਾਨਾਂ ਨੂੰ ਜੀਰੋ ਲੈਣ ਦੇ ਉਸ ਪਾਰ ਖੇਤੀ ਕਰਨ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਭਾਜਪਾ 'ਤੇ ਸਵਾਲ ਖੜਾ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਵੀ ਸਰਹੱਦ ਪਾਰੋਂ ਪੈਕਟ ਡਰੋਨਾਂ ਰਾਹੀਂ ਆ ਰਹੇ ਹਨ ਤਾਂ ਬੀ.ਐਸ.ਐਫ. ਦਾ ਦਾਇਰਾ 50 ਕਿਲੋਮੀਟਰ ਤੱਕ ਕਿਉਂ ਕੀਤਾ ਗਿਆ।
ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ : ਦੂਜੇ ਪਾਸੇ ਸੂਬਾ ਸਰਕਾਰ ਨੂੰ ਬਿਜਲੀ 'ਤੇ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਖੇ ਬਿਜਲੀ ਸਰ ਪਲਸ ਹੈ। ਪਰ ਪਿੰਡਾਂ ਵਿੱਚ ਲਗਾਤਾਰ ਘੱਟ ਲੱਗ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ 'ਚ ਬਣਾਏ ਗਏ ਨਵੇਂ ਏਅਰਪੋਰਟਾਂ ਤੇ ਬੋਲਦੇ ਹੋਏ ਕਿਹਾ ਕਿ ਜੋ ਵੀ ਏਅਰਪੋਰਟ ਭਾਜਪਾ ਵੱਲੋਂ ਬਣਾਏ ਗਏ ਸੀ। ਉਹ ਕੁਝ ਹੀ ਸਮਾਂ ਚਲੇ ਉਸਦੇ ਬਾਅਦ ਬੰਦ ਹੋ ਗਏ, ਜਿਸ ਦੀ ਭਾਜਪਾ ਵੱਲੋਂ ਕੋਈ ਵੀ ਸਾਰ ਨਹੀਂ ਲਈ ਗਈ।
ਕੰਟਰੋਲ ਰੂਮਾਂ ਦਾ ਗਠਨ : ਉਨ੍ਹਾਂ ਨੇ ਭਾਜਪਾ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਜਪਾ ਦੱਸੇ ਕਿ ਜਿਹੜੇ ਨਵੇਂ ਏਅਰਪੋਰਟ ਬਣਾਏ ਗਏ ਸੀ। ਉਨ੍ਹਾਂ ਵਿੱਚੋਂ ਕਿੰਨੇ ਏਅਰਪੋਰਟ ਚਲਦੀ ਹਾਲਤ ਵਿੱਚ ਨਹੀਂ ਦੂਜੇ ਪਾਸੇ ਬਰਸਾਤ ਦਾ ਸੀਜਨ ਆ ਚੁੱਕਿਆ ਹੈ ਅਤੇ ਹੜਾ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਕੰਟਰੋਲ ਰੂਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ 24 ਘੰਟੇ ਖੁੱਲੇ ਰਹਿਣਗੇ। ਹਰ ਵੇਲੇ ਉਨ੍ਹਾਂ ਕੰਟਰੋਲ ਰੂਮਾਂ ਤੇ ਮੁਲਾਜਮਾਂ ਦੀ ਤੈਨਾਤੀ ਰਹੇਗੀ। ਇਸ ਉੱਤੇ ਤੰਜ ਕਸਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤੁਸੀਂ 'ਤੇ ਸਪਰ ਨਹੀਂ ਬੰਨਿਆ ਗਿਆ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਸਰਕਾਰ ਇਸ ਪਾਸੇ ਸੰਜੀਦਾ ਨਹੀਂ ਹੈ ਕਿਉਂਕਿ ਮਿੱਟੀ ਦੀਆਂ ਬੋਰੀਆਂ ਦੇ ਨਾਲ ਹੜ ਦੇ ਪਾਣੀ ਨੂੰ ਨਹੀਂ ਰੋਕਿਆ ਜਾ ਸਕਦਾ।
ਖਰਾਬ ਹੁੰਦੀ ਜਾ ਰਹੀ ਲਾ ਐਂਡ ਆਰਡਰ ਦੀ ਸਥਿਤੀ: ਸੂਬੇ 'ਚ ਲਗਾਤਾਰ ਖਰਾਬ ਹੁੰਦੀ ਜਾ ਰਹੀ ਲਾ ਐਂਡ ਆਰਡਰ ਦੀ ਸਥਿਤੀ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਗੈਂਗਸਟਰ ਜੇਲ੍ਹਾਂ ਦੇ ਅੰਦਰ ਬੈਠ ਕੇ ਗੈਂਗਵਾਰ ਕਰਵਾ ਰਹੇ ਹਨ ਅਤੇ ਸ਼ਰੀਫ ਲੋਕਾਂ ਦਾ ਅਸਲਾ ਪੁਲਿਸ ਵੱਲੋਂ ਜਮਾਂ ਕੀਤਾ ਗਿਆ ਹੈ ਜਦੋਂ ਕਿ ਗੈਂਗਸਟਰ ਸ਼ਰੇਆਮ ਗੋਲੀਆਂ ਚਲਾ ਰਹੇ ਹਨ।
- ਖੰਨਾ 'ਚ ਇੱਕ ਹਫਤੇ 'ਚ ਦੂਜੀ ਵਾਰ ਥਾਣੇ ਨੇੜੇ ਚੋਰੀ, ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ, ਡੀਵੀਆਰ ਲੈ ਕੇ ਫਰਾਰ - Theft near police station in Khanna
- ਬਰਨਾਲਾ 'ਚ ਪੁਲਿਸ ਥਾਣੇ ਤੋਂ ਕੁੱਝ ਦੂਰੀ 'ਤੇ ਬਾਜ਼ਾਰ ਵਿੱਚ ਚੋਰਾਂ ਨੇ ਦੋ ਦੁਕਾਨਾਂ ਦੇ ਜਿੰਦਰੇ ਤੋੜੇ - barnala shop thieves stole
- ਮਾਨ ਸਰਕਾਰ ਦੇ NRI ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਹੋਏ ਖੋਖਲੇ ਸਾਬਿਤ, ਇਸ NRI ਨੇ ਲਾਏ ਇਲਜ਼ਾਮ - NRI allegations to Mann Government