ਮਾਨਸਾ: ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਮਾਨਸਾ ਮਾਨਯੋਗ ਅਦਾਲਤ ਵਿੱਚ ਪੇਸ਼ੀ ਹੋਈ ਅਤੇ ਸਾਰੇ ਹੀ ਨਾਮਜ਼ਦਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ ਅਤੇ ਕੇਸ ਦੀ ਅਗਲੀ ਸੁਣਵਾਈ 26 ਅਪ੍ਰੈਲ ਨੂੰ ਅਦਾਲਤ ਵਿਖੇ ਹੋਵੇਗੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮਾਨਸਾ ਕਚਹਿਰੀ ਵਿੱਚ ਪਹੁੰਚੇ। ਇਸ ਦੌਰਾਨ ਉਹਨਾਂ ਕਿਹਾ ਕਿ ਅਦਾਲਤ ਉੱਤੇ ਪੂਰਾ ਵਿਸ਼ਵਾਸ ਹੈ।
ਉਮੀਦਵਾਰਾਂ ਨੂੰ ਪੁੱਛੋ ਸਵਾਲ: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉੱਤੇ ਰੋਸ ਜਾਹਿਰ ਕਰਦਿਆਂ ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਪਿੰਡਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਇਨਸਾਫ ਨੂੰ ਲੈ ਕੇ ਲੋਕ ਸਵਾਲ ਪੁੱਛਣ ਅਤੇ ਇਨ੍ਹਾਂ ਉਮੀਦਵਾਰਾਂ ਦੇ ਚਿਹਰੇ ਤੋਂ ਨਕਾਬ ਉਤਾਰੇ ਜਾਣ। ਉਹਨਾਂ ਪਿਛਲੇ ਦਿਨੀ ਮੂਸਾ ਪਿੰਡ ਵਿਖੇ ਇੱਕ ਔਰਤ ਵੱਲੋਂ ਵਿਕਲਾਂਗ ਸਰਟੀਫਿਕੇਟ ਆਧਾਰ ਕਾਰਡ ਅਤੇ ਪੈਨਸ਼ਨ ਬਣਾਉਣ ਦੇ ਲਈ ਬਣਾਏ ਗਏ ਸਰਟੀਫਿਕੇਟਾਂ ਉੱਤੇ ਮਾਤਾ ਚਰਨ ਕੌਰ ਸਰਪੰਚ ਦੀ ਮੋਹਰ ਲਗਾਉਣ ਅਤੇ ਦਸਤਕ ਕਰਨ ਦੇ ਮਾਮਲੇ ਵਿੱਚ ਨੂੰ ਵੀ ਵੱਡੀ ਸਾਜਿਸ਼ ਦੱਸਿਆ ਹੈ।
ਪੁਲਿਸ ਮੁਲਾਜ਼ਮ ਦੇ ਘਰ ਦੀ ਰੇਕੀ: ਉਹਨਾਂ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਦੀ ਰੇਕੀ ਕਰਕੇ ਉਸਦਾ ਕਤਲ ਕੀਤਾ ਗਿਆ ਅਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ। ਅੱਜ ਉਹਨਾਂ ਦੇ ਘਰ ਵਿਖੇ ਤਾਇਨਾਤ ਪੁਲਿਸ ਮੁਲਾਜ਼ਮ ਦੇ ਘਰ ਦੀ ਰੈਕੀ ਹੋ ਰਹੀ ਹੈ ਪਰ ਕੋਈ ਵੀ ਠੋਸ ਕਾਰਵਾਈ ਨਹੀਂ ਹੋ ਰਹੀ। ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸਾਲ ਪਹਿਲਾਂ ਬੋਲਿਆ ਸੀ ਕਿ ਗੋਲਡੀ ਬਰਾੜ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ ਪਰ ਅਜੇ ਤੱਕ ਨਹੀਂ ਲਿਆਂਦਾ ਗਿਆ।
- ਮਜੀਠਾ ਹਲਕੇ 'ਚ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਦਾ ਕਿਸਾਨਾਂ ਵੱਲੋਂ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ - Opposition to Taranjit Sandhu
- ਫਿਰ ਵਰ੍ਹਿਆ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਇੱਕ ਦੀ ਮੌਤ - Road accident in Moga
- ਇਨਸਾਫ਼ ਮਿਲਣ ਤੋਂ ਬਾਅਦ ਦਿਲਰੋਜ਼ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਦਿਲਰੋਜ਼ ਦੇ ਮਾਤਾ ਪਿਤਾ, ਅੱਖਾਂ ਵਿੱਚੋਂ ਲਗਾਤਾਰ ਵਗ ਰਹੇ ਹੰਝੂ - Tribute to Dilrose
ਨਹੀਂ ਮਿਲ ਰਿਹਾ ਇਨਸਾਫ਼: ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਬੋਲਦੇ ਹੋਏ ਕਿਹਾ ਕਿ ਗੈਂਗਸਟਰ ਸ਼ਰੇਆਮ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਦੇ ਰਹੇ ਨੇ ਪਰ ਸਰਕਾਰ ਵੱਲੋਂ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਇਹ ਵੀ ਕਿਹਾ ਕਿ ਸਲਮਾਨ ਖਾਨ ਘਰ ਹੋਏ ਹਮਲੇ ਤੋਂ ਬਾਅਦ ਨੇਤਾ ਸਲਮਾਨ ਖਾਨ ਦੇ ਘਰ ਵਿਖੇ ਪਹੁੰਚ ਕੇ ਗੈਂਗਸਟਰਾਂ ਦੇ ਖਿਲਾਫ ਵੱਡੇ ਬਿਆਨ ਦੇ ਰਹੇ ਹਨ ਅਤੇ ਕਾਰਵਾਈ ਦੀ ਗੱਲ ਕਰ ਰਹੇ ਨੇ ਪਰ ਪੰਜਾਬ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਉਨ੍ਹਾਂ ਨੂੰ ਮਿਲਣ ਲਈ ਤਿਆਰ ਨਹੀਂ ਅਤੇ ਆਪਣੇ ਬੇਟੇ ਨੂੰ ਇਨਸਾਫ ਦਵਾਉਣ ਦੇ ਲਈ ਉਹ ਦਰ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹਨ।