ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਪੇਨ ਦੇ ਸ਼ਹਿਰ ਮੈਡਰਿਡ ਵਿੱਚ ਅੱਜ ਸ਼ੁਰੂ ਹੋਏ ਅੰਤਰਰਾਸ਼ਟਰੀ ਫਿਟੂਰ ਸੈਰ ਸਪਾਟਾ ਸੰਮੇਲਨ ਵਿੱਚ ਸ਼ਿਰਕਤ ਕੀਤੀ ਗਈ ਸੂਬੇ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਪੰਜਾਬ ਰਾਜ ਦੇ ਵਫ਼ਦ ਨੇ ਇਸ ਸੈਰ ਸਪਾਟਾ ਸੰਮੇਲਨ ਵਿੱਚ ਸ਼ਿਰਕਤ ਕੀਤੀ ਹੈ। ਸੰਮੇਲਨ ਦੇ ਪਹਿਲੇ ਦਿਨ ਅੱਜ ਭਾਰਤੀ ਪੈਵੇਲੀਅਨ ਦਾ ਉਦਘਾਟਨ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ।
ਸਨਅਤ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ : ਇਸ ਮੌਕੇ ਭਾਰਤ ਦੇ ਸਪੇਨ ਵਿੱਚ ਸਫ਼ੀਰ ਦਿਨੇਸ਼ ਕੇ ਪਾਠਕ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਅਤੇ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਰਾਕੇਸ਼ ਕੁਮਾਰ ਪੋਪਲੀ ਅਤੇ ਹਿਮਾਂਸ਼ੂ ਜੈਨ, ਏ.ਸੀ.ਈ.ਉ. ਇਨਵੈਸਟ ਪੰਜਾਬ ਵੀ ਹਾਜ਼ਰ ਸਨ। ਸੰਮੇਲਨ ਦੌਰਾਨ ਅਨਮੋਲ ਗਗਨ ਮਾਨ ਵਲੋਂ ਵੱਖ-ਵੱਖ ਦੇਸ਼ਾਂ ਦੇ ਸੈਰ ਸਪਾਟਾ ਸਨਅਤ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੰਜਾਬ ਦੇ ਸੈਰ ਸਪਾਟਾ ਖੇਤਰ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ।
ਪੰਛੀ ਪੰਜਾਬ ਵਿੱਚ ਸਭ ਤੋਂ ਵੱਧ ਆਉਂਦੇ: ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਖੂਬਸੂਰਤ ਦਰਿਆ, ਜੰਗਲ,ਪਹਾੜ ਅਤੇ ਵੱਖ-ਵੱਖ ਮੌਸਮਾਂ ਵਾਲਾ ਪੌਣਪਾਣੀ ਹੈ। ਇਸ ਤੋਂ ਇਲਾਵਾ ਸਿੱਖ ਧਰਮ ਅਤੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਸਥਾਨ ਵੀ ਪੰਜਾਬ ਵਿੱਚ ਹੀ ਹਨ। ਉਨ੍ਹਾਂ ਸੈਰ ਸਪਾਟੇ ਸਨਅਤ ਨਾਲ ਜੁੜੇ ਲੋਕਾਂ ਦੱਸਿਆ ਕਿ ਸਰਦ ਰੁੱਤ ਵਿੱਚ ਪੂਰੀ ਦੁਨੀਆਂ ਤੋਂ ਪੰਛੀ ਵੀ ਪੰਜਾਬ ਵਿੱਚ ਸਭ ਤੋਂ ਵੱਧ ਆਉਂਦੇ ਹਨ। ਅਨਮੋਲ ਗਗਨ ਮਾਨ ਵਲੋਂ ਸੈਰ ਸਪਾਟਾ ਸਨਅਤ ਰਾਹੀਂ ਵੱਡੀ ਆਮਦਨ ਹਾਂਸਲ ਕਰਨ ਵਾਲੇ ਮੁਲਕਾਂ ਦੇ ਪ੍ਰਤੀਭਾਗੀ ਨਾਲ ਪੰਜਾਬ ਵਿੱਚ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
- ਆਪ ਦੇ ਮੰਤਰੀ ਦੀ ਇਤਰਾਜ਼ਯੋਗ ਵੀਡੀਓ ! ਅਕਾਲੀ ਦਲ ਦੇ ਵਫ਼ਦ ਨੇ ਆਪ ਸਰਕਾਰ ਦੀ ਰਾਜਪਾਲ ਕੋਲ ਕੀਤੀ ਸ਼ਿਕਾਇਤ, ਕਿਹਾ- ਵੀਡੀਓ ਵੀ ਸੌਂਪੀ ਜਾਵੇਗੀ
- ਗਲੋਬਲ ਵਾਰਮਿੰਗ ਅਤੇ ਵਾਤਾਵਰਨ ਤਬਦੀਲੀਆਂ ਦਾ ਮੌਸਮ 'ਤੇ ਮਾੜਾ ਪ੍ਰਭਾਵ, ਇਨਸਾਨਾਂ ਦੇ ਨਾਲ-ਨਾਲ ਫ਼ਸਲਾਂ 'ਤੇ ਵੀ ਅਸਰ
- ਠੰਢ ਦੀ ਦੋਹਰੀ ਮਾਰ ਨੇ ਠਾਰੇ ਲੋਕ, ਮੌਸਮ ਵਿਭਾਗ ਨੇ 48 ਘੰਟਿਆਂ ਲਈ ਜਾਰੀ ਕੀਤਾ ਰੈੱਡ ਅਲਰਟ
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਸੈਰ ਸਪਾਟਾ ਸੰਮੇਲਨ ਵਿਚ ਪੰਜਾਬ ਸਰਕਾਰ ਦੀ ਤਰਫੋਂ ਬਹੁਤ ਲੰਬੇ ਅਰਸੇ ਬਾਅਦ ਕਿਸੇ ਵਫ਼ਦ ਵਲੋਂ ਸ਼ਮੂਲੀਅਤ ਕੀਤੀ ਗਈ ਹੈ। (ਪ੍ਰੈੱਸ ਨੋਟ)