ਲੁਧਿਆਣਾ: ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰਸ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਸਾਰੀ ਲੀਡਰਸ਼ਿਪ ਪਹੁੰਚੀ ਹੋਈ ਸੀ, ਜਿਨ੍ਹਾਂ ਵੱਲੋਂ ਅੱਜ ਪੰਜਾਬ ਦੇ ਮੁੱਦਿਆਂ ਤੋਂ ਇਲਾਵਾ ਅਗਾਮੀ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ। ਜਿਸ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ 25 ਲੱਖ ਵੋਟਰਾਂ ਨੇ ਜੋ ਭਾਜਪਾ ਉੱਤੇ ਵਿਸ਼ਵਾਸ ਜਤਾਇਆ ਹੈ ਉਹ ਭਾਜਪਾ ਉੱਤੇ ਲੋਕਾਂ ਨੇ ਉਮੀਦ ਜਤਾਈ ਹੈ।
ਕੱਟੜਵਾਦ 'ਤੇ ਪ੍ਰਗਟਾਈ ਚਿੰਤਾ: ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਕੱਟੜਵਾਦ ਲਗਾਤਾਰ ਵੱਧ ਰਿਹਾ ਹੈ ਅਤੇ ਉਸ ਨੂੰ ਹਵਾ ਵੀ ਦਿੱਤੀ ਜਾ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਜੰਗਲ ਰਾਜ ਵਧ ਰਿਹਾ ਹੈ, ਪੰਜਾਬ ਸਰਕਾਰ ਦਾ ਕਾਨੂੰਨ ਵਿਵਸਥਾ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕੇ ਅਸੀਂ ਲੋਕਾਂ ਦੇ ਵਿਸ਼ਵਾਸ ਉੱਤੇ ਖਰੇ ਉਤਰੀਏ।
25 ਲੱਖ ਲੋਕਾਂ ਦਾ ਧੰਨਵਾਦ: ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ 19 ਫੀਸਦੀ ਵੋਟਾਂ ਪਈਆਂ ਹਨ ਇਸ ਲਈ ਉਹ ਸੂਬੇ ਦੋ ਲੋਕਾਂ ਦਾ ਧੰਨਵਾਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮੀਟਿੰਗ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਤੋਂ ਇਲਾਵਾ ਨਸ਼ੇ ਦੇ ਮੁੱਦੇ ਉੱਤੇ ਵੀ ਚਰਚਾ ਹੋਈ ਹੈ। ਜਾਖੜ ਨੇ ਕਿਹਾ ਕਿ ਜ਼ਿਮਨੀ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਆਪ ਜਾ ਕੇ ਜਲੰਧਰ ਬੈਠਣਾ ਪਿਆ ਇਸ ਤੋਂ ਜ਼ਾਹਿਰ ਹੈ ਕਿ ਉਹ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਤੋਂ ਘਬਰਾਏ ਹੋਏ ਸਨ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਕਦੇ ਮੁੱਖ ਮੰਤਰੀ ਕੈਂਪ ਲਾਕੇ ਨਹੀਂ ਬੈਠਦੇ।
ਜਾਖੜ ਦੀ ਲੋਕਾਂ ਨੂੰ ਅਪੀਲ: ਸੰਸਦ ਮੈਂਬਰ ਅਮ੍ਰਿਤਪਾਲ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਮੇਰੀ ਦੇਸ਼ ਦੇ ਲੋਕਾਂ ਨੂੰ ਇਹੀ ਅਪੀਲ ਹੈ ਕੇ ਪੱਗ ਬੰਨਣ ਦੇ ਨਾਲ ਕੋਈ ਸਰਦਾਰ ਜਾਂ ਤਿਲਕ ਲਾਕੇ ਕੋਈ ਹਿੰਦੂ ਨਹੀਂ ਬਣਦਾ। ਧਰਮ ਦੇ ਨਾਂਅ ਉੱਤੇ ਇੱਕ ਵਾਰ ਨਹੀਂ ਸਗੋਂ ਕਈ ਵਾਰ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਗਿਆ ਹੈ। ਉਹਨਾਂ ਕਿਹਾ ਕਿ ਕਈ ਲੋਕ ਸੰਵਿਧਾਨ ਦਾ ਚੋਲ਼ਾ ਪਾ ਲੈਂਦੇ ਹਨ ਅਤੇ ਕਈ ਧਰਮ ਦਾ ਚੋਲ਼ਾ ਪਾ ਲੈਂਦੇ ਹਨ। ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ਆਗੂਆਂ ਦੇ ਤਾਰ ਕੱਟੜਵਾਦੀਆਂ ਦੇ ਨਾਲ ਜੁੜੇ ਰਹੇ ਹਨ ਅਤੇ 2017 ਵਿੱਚ ਵੀ ਇਹ ਸਾਹਮਣੇ ਆਇਆ ਸੀ।
- ਸਿਹਤ ਵਿਭਾਗ ਵੱਲੋਂ ਡੇਂਗੂ ਵਿਰੋਧੀ ਸਰਗਰਮੀਆਂ ਤੇਜ਼, ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੁਕ - sensitizing people against dengue
- ਬਰਨਾਲਾ ਸ਼ਹਿਰ 'ਚ ਹਾਈਟੈੱਕ ਚੋਰਾਂ ਨੇ ਦੁਕਾਨ ਨੂੰ ਬਣਇਆ ਨਿਸ਼ਾਨਾ, ਲੱਖਾਂ ਰੁਪਏ ਕੀਤੇ ਚੋਰੀ, ਸੀਸੀਟੀਵੀ ਦਾ ਡੀਵੀਆਰ ਵੀ ਲੈ ਗਏ ਨਾਲ - Theft Lakhs of rupees
- ਅੰਮ੍ਰਿਤਸਰ ਦੇ ਨਿੱਜੀ ਹੋਟਲ ਤੋਂ 6 ਦੇ ਕਰੀਬ ਗੈਂਗਸਟਰ ਗ੍ਰਿਫ਼ਤਾਰ, ਗੋਲਡੀ ਬਰਾੜ ਦੇ ਜੀਜੇ ਨੂੰ ਵੀ ਮਾਮਲੇ 'ਚ ਕੀਤਾ ਗਿਆ ਨਾਮਜ਼ਦ - Amritsar police action
ਟੋਲ ਦੇ ਮੁੱਦੇ ਉੱਤੇ ਸਪੱਸ਼ਟੀਕਰਨ: ਲਾਡੋਵਾਲ ਦੇ ਟੋਲ ਪਲਾਜ਼ਾ ਦੇ ਮੁੱਦੇ ਉੱਤੇ ਉਹਨਾ ਕਿਹਾ ਕਿ ਇਹ ਸਰਕਾਰ ਨੂੰ ਨਿਪਟਾਉਣਾ ਚਾਹੀਦਾ ਹੈ। ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਜਾਗਰੂਕ ਰਹਿਣ। ਉਹਨਾਂ ਕਿਹਾ ਕਿ ਘਟਨਾ ਕੋਈ ਇੱਕ ਨਹੀਂ ਹੋ ਰਹੀ, ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਕੱਲ੍ਹ ਇਹ ਘਟਨਾ ਵਾਪਰੀ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਸੁਨੀਲ ਜਾਖੜ ਨੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੇਟ ਕਰਾਈਮ ਦਿਨੋ ਦਿਨ ਵੱਧ ਰਿਹਾ ਹੈ ਅਤੇ ਇਸ ਉੱਤੇ ਠਲ ਪਾਉਣ ਦੀ ਲੋੜ ਹੈ।