ਲੁਧਿਆਣਾ: ਬਦੋਵਾਲ ਸਥਿਤ ਪੀਸੀਟੀ ਕਾਲਜ ਵਿੱਚ ਬੀਕਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਖਬਰ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ। ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਕੋਲੋਂ ਪੇਪਰ ਦੌਰਾਨ ਨਕਲ ਵਾਲੀਆਂ ਪਰਚੀਆਂ ਫੜੀਆਂ ਗਈਆਂ ਸਨ ਜਿਸ ਨੂੰ ਲੈ ਕੇ ਵਿਦਿਆਰਥੀ ਵੱਲੋਂ ਲਿਖਤੀ ਰੂਪ ਵਿੱਚ ਗ਼ਲਤੀ ਮੰਨੀ ਗਈ ਸੀ, ਪਰ ਅਚਾਨਕ ਵਿਦਿਆਰਥੀ ਵੱਲੋਂ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਗਈ।
ਵਿਦਿਆਰਥੀ ਕੋਲੋਂ ਫੜ੍ਹੀਆਂ ਗਈਆਂ ਸੀ ਪਰਚੀਆਂ: ਵਿਦਿਆਰਥੀ ਨੂੰ ਗੰਭੀਰ ਰੂਪ ਵਿੱਚ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਕਰਾਰ ਦੇ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾਇਰੈਕਟਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼ਮਸ਼ੇਰ ਸਿੰਘ ਨਾ ਦਾ ਇੱਕ ਨੌਜਵਾਨ ਜੋ ਕਿ ਅੱਜ ਪ੍ਰੀਖਿਆ ਵਿੱਚ ਬੈਠਾ ਸੀ ਅਤੇ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਪਰਚੀਆਂ ਨਿਕਲੀਆਂ।
ਅਧਿਆਪਿਕਾਂ ਵਲੋਂ ਕੋਈ ਦਬਾਅ ਨਹੀਂ ਸੀ: ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਕਾਇਦਾ ਉਸ ਕੋਲੋਂ ਸਾਰਾ ਕੁਝ ਪੁੱਛਣ ਤੋਂ ਬਾਅਦ ਲਿਖਤੀ ਵਿੱਚ ਇਸ ਤੋਂ ਇਹ ਲਿਖਵਾਇਆ ਗਿਆ, ਪਰ ਥੋੜੀ ਤੋਰ ਬਾਅਦ ਹੀ ਉਸ ਨੇ ਸਾਡੇ ਦੂਜੇ ਨਾਲ ਲੱਗਦੇ ਕਾਲਜ ਦੀ ਇਮਾਰਤ ਦੀ 7 ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਆਖਰੀ ਪੇਪਰ ਸੀ ਅਤੇ ਈਵੀਐਸ ਦਾ ਪੇਪਰ ਲਿਆ ਜਾ ਰਿਹਾ ਸੀ (ਜਿਸ ਨੂੰ ਇਨਵਾਇਰਮੈਂਟਲ ਸਾਇੰਸ ਵੀ ਕਿਹਾ ਜਾਂਦਾ ਹੈ)। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਨਹੀਂ ਕਈ ਬੱਚੇ ਉੱਤੇ ਕੋਈ ਪ੍ਰੈਸ਼ਰ ਸੀ ਜਾਂ ਨਹੀਂ ਪਰ ਉਹ ਪਿਛਲੇ 8-9 ਮਹੀਨੇ ਤੋਂ ਇੱਥੇ ਹੀ ਪੜ੍ਹ ਰਿਹਾ ਸੀ। ਉਸ ਨੇ ਕਿਹਾ ਕਿ ਪਿਛਲੇ 8-10 ਸਾਲ ਤੋਂ ਕਦੇ ਵੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ, ਜੋ ਇਹ ਵਾਪਰੀ ਹੈ। ਅਧਿਆਪਕਾਂ ਵੱਲੋਂ ਵੀ ਉਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।