ਲੁਧਿਆਣਾ: ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਟ ਰਾਜਾ ਵੜਿੰਗ ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਨਰਾਜ਼ਗੀ ਨੂੰ ਲੈਕੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਹੈ। ਉਨ੍ਹਾਂ ਭਾਰਤ ਭੂਸਣ ਆਸ਼ੂ ਨੂੰ ਮਨਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਪਰਿਵਾਰ ਵਿੱਚ ਨਰਾਜ਼ਗੀ ਸੁਭਾਵਿਕ ਹੈ। ਸੂਬੇ ਦੇ ਲੋਕ ਸਾਨੂੰ ਇਕੱਠਾ ਵੇਖਣਾ ਚਾਹੁੰਦੇ ਨੇ ਅਤੇ ਇਸ ਲਈ ਅਸੀਂ ਇੱਕਜੁੱਟ ਹੋਕੇ ਚੋਣ ਲੜਾਂਗੇ।
ਪੁਲਿਸ ਦੇ ਮਨੋਬਲ ਡੇਗਿਆ: ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਸੀਐੱਮ ਭਗਵੰਤ ਮਾਨ ਨੇ ਜੋ ਪੰਜਾਬ ਪੁਲਿਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਨਸ਼ੇ ਦੇ ਵਿੱਚ ਲਿਪਤ ਹਨ। ਇਸ ਨੂੰ ਲੈ ਕੇ ਪੰਜਾਬ ਪੁਲਿਸ ਦਾ ਮਨੋਬਲ ਡਿਗ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੋਲ ਖੁਦ ਗ੍ਰਹਿ ਵਿਭਾਗ ਹੈ। ਇਸ ਤਰ੍ਹਾਂ ਬਿਆਨਬਾਜ਼ੀ ਸਹੀ ਨਹੀਂ ਹੈ, ਸਾਡੀ ਪੁਲਿਸ ਮਜ਼ਬੂਤ ਹੈ। ਉਹਨਾਂ ਕਿਹਾ ਇੱਕ ਦੋ ਮੁਲਾਜ਼ਮ ਜ਼ਰੂਰ ਅਜਿਹੇ ਹੋ ਸਕਦੇ ਹਨ, ਜਿਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਾਰੀ ਪੁਲਿਸ ਨੂੰ ਬੋਲਣਾ ਸਹੀ ਨਹੀਂ। ਉੱਥੇ ਹੀ ਦੂਜੇ ਪਾਸੇ ਉਹਨਾਂ ਪੰਜਾਬ ਸਰਕਾਰ ਵੱਲੋਂ ਚੜਾਏ ਜਾ ਰਹੇ ਕਰਜ਼ੇ ਦਾ ਮੁੱਦਾ ਵੀ ਚੱਕਿਆ ਅਤੇ ਕਿਹਾ ਕਿ ਜੇਕਰ ਉਹਨਾਂ ਨੂੰ ਨਾ ਰੋਕਿਆ ਗਿਆ ਤਾਂ ਪੰਜਾਬ ਉੱਤੇ ਬਹੁਤ ਜ਼ਿਆਦਾ ਕਰਜ਼ਾ ਚੜ੍ਹ ਜਾਵੇਗਾ।
ਪੰਜਾਬ ਸਰਕਾਰ ਨੂੰ ਘੇਰਿਆ: ਅਮਰਿੰਦਰ ਵੜਿੰਗ ਨੇ ਪੰਥਕ ਸਿਆਸਤ ਨੂੰ ਲੈ ਕੇ ਕਿਹਾ ਕਿ ਸਾਡੇ ਪੰਜਾਬ ਦੇ ਲੋਕ ਹਮੇਸ਼ਾ ਸੈਂਟਰ ਤੋਂ ਉਲਟ ਚਲਦੇ ਹਨ। ਰਾਮ ਮੰਦਿਰ ਦਾ ਮੁੱਦਾ ਪੂਰੇ ਪੰਜਾਬ ਵਿੱਚ ਨਹੀਂ ਚੱਲਿਆ ਪਰ ਦੂਜੇ ਪਾਸੇ ਦੇਸ਼ ਵਿੱਚ ਵੀ ਨਹੀਂ ਚੱਲਿਆ। ਉਹਨਾਂ ਪਟਵਾਰੀਆਂ ਦੇ ਮੁੱਦੇ ਉੱਤੇ ਕਿਹਾ ਕਿ ਉਹ ਸਾਨੂੰ ਸਮਰਥਨ ਦੇਣ, ਜਿਮਨੀ ਚੋਣ ਦਾ ਬਾਈਕਾਟ ਨਾ ਕਰਨ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਅਸੀਂ ਜਲਦ ਹੀ ਆਪਣਾ ਦਫਤਰ ਲੁਧਿਆਣੇ ਵਿਖੇ ਬਣਾ ਰਹੇ ਹਾਂ। ਇੱਕ ਨੰਬਰ ਵੀ ਜਾਰੀ ਕੀਤਾ ਜਾਵੇਗਾ ਜੋ ਲੋਕਾਂ ਦੀ ਸਮੱਸਿਆਵਾਂ ਹੱਲ ਕਰਨ ਲਈ ਹਰ ਵਕਤ ਚਲਦਾ ਰਹੇਗਾ। ਦੂਜੇ ਪਾਸੇ ਉਹਨਾਂ ਬਿਜਲੀ ਦੇ ਮੁੱਦੇ ਉੱਤੇ ਵੀ ਉਨ੍ਹਾਂ ਪੰਜਾਬ ਸਰਕਾਰ ਨੂੰ ਘੇਰਿਆ।
- ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ - anti drug cricket league tournament
- ਤੇਜ਼ ਰਫ਼ਤਾਰ ਬੱਸ ਨੇ ਦਰੜੇ ਮੋਟਰਸਾਈਕਲ ਸਵਾਰ, ਇੱਕ ਦੀ ਹਾਲਤ ਬੇਹੱਦ ਗੰਭੀਰ - BARNALA ROAD ACCIDENT
- ਦਿੜ੍ਹਬਾ 'ਚ ਇੱਕ ਮਹੀਨੇ ਅੰਦਰ ਪੰਜਵੀਂ ਚੋਰੀ; ਪੁਲਿਸ ਦੇ ਹੱਥ ਅਜ਼ੇ ਵੀ ਖਾਲੀ, ਲੋਕਾਂ 'ਚ ਪ੍ਰਸ਼ਾਸਨ ਖਿਲਾਫ ਰੋਸ - Fifth theft within a month in Dirba
ਉੱਥੇ ਹੀ ਦੱਖਣੀ ਬਾਈਪਾਸ ਦੇ ਬੰਦ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਫਿਲਹਾਲ ਪ੍ਰੋਜੈਕਟ ਬੰਦ ਨਹੀਂ ਹੋਇਆ ਹੈ, ਕੁੱਝ ਕਿਸਾਨ ਜ਼ਰੂਰ ਜਮੀਨ ਦੇਣ ਤੋਂ ਇਨਕਾਰ ਕਰ ਰਹੇ ਹਨ ਪਰ ਉਹਨਾਂ ਕਿਹਾ ਕਿ ਜਿਹੜੇ ਪਿੰਡ ਹਨ ਉਹਨਾਂ ਨਾਲ ਮੈਂ ਆਪ ਗੱਲ ਕਰਾਂਗਾ। ਉੱਥੇ ਹੀ ਲੁਧਿਆਣਾ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਸਸਤਾ ਕਰਨ ਸੰਬੰਧੀ ਲੱਗੇ ਧਰਨੇ ਨੂੰ ਲੈ ਕੇ ਉਹਨਾਂ ਕਿਹਾ ਕਿ ਕੁਝ ਚੀਜ਼ਾਂ ਕਾਨੂੰਨ ਦੇ ਦਾਅਰੇ ਵਿੱਚ ਰਹਿ ਕੇ ਹੀ ਹੋਣੀ ਚਾਹੀਦੀਆਂ ਹਨ। ਉਹਨਾਂ ਨੇ ਪੀ ਡਬਲਿਓਡੀ ਦੇ ਸੈਕਟਰੀ ਨਾਲ ਗੱਲ ਕੀਤੀ ਸੀ, ਸਿਰਫ ਇੱਕ ਟੋਲ ਪਲਾਜ਼ੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ, ਸਗੋਂ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਨੇ ਦੇਸ਼ ਭਰ ਦੇ ਸਾਰੇ ਹੀ ਟੋਲ ਪਲਾਜ਼ਿਆਂ ਉੱਤੇ ਕੀਮਤਾਂ ਵਧਾਈਆਂ ਹਨ।