ਲੁਧਿਆਣਾ: ਬਿਤੇ ਦਿਨ ਖੰਨਾ ਦੇ ਨਾਲ ਲੱਗਦੇ ਪਾਇਲ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੇ ਬੂਥ ਸੰਮੇਲਨ ਵਿੱਚ ਭਾਰੀ ਹੰਗਾਮਾ ਹੋਇਆ। ਇੱਥੇ ਸਟੇਜ 'ਤੇ ਮੇਜ਼ ਅਤੇ ਕੁਰਸੀਆਂ ਮਾਰੀਆਂ ਗਈਆਂ। ਮਾਈਕ ਇੱਕ ਦੂਜੇ ਨੂੰ ਮਾਰਿਆ। ਹੱਥੋਪਾਈ ਕੀਤੀ ਗਈ। ਇੱਥੋਂ ਤੱਕ ਕਿ ਪੱਗਾਂ ਵੀ ਉਤਾਰ ਦਿੱਤੀਆਂ ਗਈਆਂ। ਇਹ ਵਿਵਾਦ ਸਟੇਜ ਤੋਂ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਹੋਇਆ। ਮੀਟਿੰਗ ਵਿੱਚ ਜਦੋਂ ਹੰਗਾਮਾ ਹੋਇਆ ਤਾਂ ਭਾਜਪਾ ਪੰਜਾਬ ਦੇ ਬੁਲਾਰੇ ਅਤੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਵੀ ਮੰਚ ’ਤੇ ਮੌਜੂਦ ਸਨ। ਪੁਲਿਸ ਨੇ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ।
ਦਲਿਤ ਭਾਜਪਾ ਆਗੂ ਦੀ ਕੁੱਟਮਾਰ: ਦਰਅਸਲ ਪਾਇਲ 'ਚ ਬੂਥ ਸੰਮੇਲਨ ਹੋ ਰਿਹਾ ਸੀ। ਇਸ ਮੌਕੇ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਦਾਅਵੇਦਾਰ ਗੁਲਜ਼ਾਰ ਸਿੰਘ ਨੇ ਬੋਲਣ ਦਾ ਸਮਾਂ ਨਾ ਦੇਣ ’ਤੇ ਰੋਸ ਪ੍ਰਗਟਾਇਆ। ਫਿਰ ਹੰਗਾਮਾ ਮਚ ਗਿਆ। ਸਟੇਜ ’ਤੇ ਮੌਜੂਦ ਕੁਝ ਹੋਰ ਆਗੂਆਂ ਨੇ ਗੁਲਜ਼ਾਰ ਸਿੰਘ ਨਾਲ ਬਹਿਸ ਕੀਤੀ। ਧੱਕਾ ਮੁੱਕੀ ਕੀਤੀ ਗਈ। ਮੇਜ਼ ਚੁੱਕ ਕੇ ਮਾਰਿਆ ਗਿਆ। ਗੁਲਜ਼ਾਰ ਸਿੰਘ ਦੀ ਪੱਗ ਉਤਾਰ ਦਿੱਤੀ ਗਈ।
ਸਟੇਜ ਤੋਂ ਖਿਸਕੇ ਹਰਜੀਤ ਗਰੇਵਾਲ: ਜਦੋਂ ਸਟੇਜ 'ਤੇ ਹੰਗਾਮਾ ਹੋਇਆ ਤਾਂ ਹਰਜੀਤ ਗਰੇਵਾਲ ਹਾਲਾਤ ਕਾਬੂ ਕਰਨ ਦੀ ਬਜਾਏ ਸਟੇਜ ਛੱਡ ਕੇ ਮੈਰਿਜ ਪੈਲੇਸ ਦੇ ਕਮਰੇ ਵੱਲ ਖਿਸਕ ਗਏ। ਮੀਡੀਆ ਨਾਲ ਗੱਲਬਾਤ ਵੀ ਬੰਦ ਕਮਰੇ ਚ ਕੀਤੀ ਗਈ ਸੰਮੇਲਨ 'ਚ ਹੋਏ ਹੰਗਾਮੇ 'ਤੇ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਸੀ। ਪਾਰਟੀ ਦਾ ਅਨੁਸ਼ਾਸਣ ਭੰਗ ਕੀਤਾ ਗਿਆ ਹੈ।
ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ: ਬੂਥ ਸੰਮੇਲਨ ਵਿੱਚ ਪੁਲੀਸ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਸੀ। ਡੀਐਸਪੀ ਨਿਖਿਲ ਗਰਗ ਖ਼ੁਦ ਮੌਕੇ ’ਤੇ ਮੌਜੂਦ ਸਨ। ਡੀਐਸਪੀ ਨੇ ਦੱਸਿਆ ਕਿ ਮੀਟਿੰਗ ਵਿੱਚ ਲੜਾਈ ਹੋਈ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ। ਇਸ ਮੀਟਿੰਗ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸੰਮੇਲਨ ਸਫ਼ਲ ਰਿਹਾ। ਚੀਮਾ ਕੈਮਰੇ ਸਾਮਣੇ ਨਹੀਂ ਆਏ ਦਲਿਤ ਆਗੂ 'ਤੇ ਹਮਲੇ ਦੇ ਮਾਮਲੇ 'ਚ ਚੀਮਾ ਨੇ ਕਿਹਾ ਕਿ ਪਤਾ ਲਗਾਉਣਾ ਚਾਹੀਦਾ ਹੈ ਕਿ ਗੁਲਜ਼ਾਰ ਦਲਿਤ ਨਹੀਂ ਹੈ। OBC ਵਿੱਚ ਆਉਂਦਾ ਹੈ।