ਫਰੀਦਕੋਟ: ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੇ ਕੁੱਝ ਉਮੀਦਵਾਰ ਐਲਾਨੇ ਗਏ ਨੇ ਜਿਨ੍ਹਾਂ ਵੱਲੋਂ ਆਪਣੇ ਹਲਕਿਆਂ ਵਿੱਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਤਸਵੀਰ ਇੱਕ ਵਾਰ ਮੁੜ ਸਾਹਮਣੇ ਆਈ ਜਦੋਂ ਫਰੀਦਕੋਟ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਅੱਜ ਫਰੀਦਕੋਟ ਵਰਕਰ ਮੀਟਿੰਗ ਲਈ ਇੱਕ ਹੋਟਲ ਵਿੱਚ ਪੁੱਜੇ।
ਕਿਸਾਨਾਂ ਵੱਲੋਂ ਵਿਰੋਧ: ਪਹਿਲਾਂ ਹੀ ਦਿੱਤੇ ਪ੍ਰੋਗਰਾਮ ਅਨੁਸਾਰ ਕਿਸਾਨਾਂ ਵੱਲੋਂ ਉਨ੍ਹਾਂ ਦੇ ਘਿਰਾਓ ਦੇ ਤਿਆਰੀ ਕੀਤੀ ਗਈ ਸੀ ਅਤੇ ਜਿਵੇਂ ਹੀ ਹੰਸ ਰਾਜ ਹੰਸ ਦਾ ਕਾਫਲਾ ਮੀਟਿੰਗ ਵਾਲੀ ਜਗ੍ਹਾ ਉੱਤੇ ਪੁੱਜਾ ਤਾਂ ਕਿਸਾਨ ਜੋ ਪਹਿਲਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ ਉਨ੍ਹਾਂ ਵੱਲੋਂ ਹੰਸ ਰਾਜ ਹੰਸ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਉਨ੍ਹਾਂ ਵੱਲੋਂ ਸਵਾਲਾਂ ਦੀ ਲਿਸਟ ਤਿਆਰ ਕੀਤੀ ਗਈ ਸੀ, ਜਿਸ ਮੁਤਾਬਿਕ ਸਵਾਲ ਪੁੱਛਣ ਦੀ ਕੋਸ਼ਿਸ ਕੀਤੀ ਗਈ ਪਰ ਮੌਕੇ ਉੱਤੇ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਕੀਤੇ ਪੁਖਤਾ ਪ੍ਰਬੰਧਾਂ ਦੇ ਚਲਦੇ ਘੇਰਾਬੰਦੀ ਕਰ ਕਿਸਾਨਾਂ ਨੂੰ ਹੰਸ ਰਾਜ ਹੰਸ ਦੇ ਕਾਫਲੇ ਤੋਂ ਦੂਰ ਹਟਾ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਮਾਰੂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲੇ ਸੰਘਰਸ਼ ਕਾਰਨ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਨੂੰਨ ਵਾਪਿਸ ਲੈ ਲਏ ਗਏ ਪਰ ਉਸ ਮੋਰਚੇ ਨੂੰ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਕਈ ਸ਼ਰਤਾਂ ਮਨੀਆਂ ਗਈਆਂ ਸਨ ਜੋ ਹਾਲੇ ਤੱਕ ਨੂੰ ਲਾਗੁ ਨਹੀਂ ਕੀਤੀਆਂ ਗਈਆਂ। ਉਲਟਾ ਜਦੋਂ ਹੁਣ ਮੁੜ ਤੋਂ ਕਿਸਾਨ ਆਪਣੀਆਂ ਮੰਨੀਆਂ ਮੰਗਾਂ ਨੂੰ ਯਾਦ ਕਰਵਾਉਣ ਲਈ ਦਿੱਲੀ ਜਾਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਹਰਿਆਣਾ ਦੇ ਬਾਰਡਰ ਉੱਤੇ ਤਸ਼ੱਦਦ ਕਰਕੇ ਰੋਕਿਆ ਗਿਆ, ਜਿਵੇਂ ਉਹ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਣ।
- ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਇਮਾਨ ਸਿੰਘ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕੀਤਾ ਚੋਣ ਮੁਹਿੰਮ ਦਾ ਆਗਾਜ਼ - Lok Sabha Elections 2024
- ਗੈਂਗਸਟਰ ਦਾ ਸਾਥੀ ਪਾਕਿ ਤੋਂ ਆਈ ਕਰੋੜਾਂ ਦੀ ਹੈਰੋਇਨ ਸਣੇ ਗ੍ਰਿਫਤਾਰ; ਗੈਂਗਸਟਰ ਦੇ ਪਿਤਾ ਵਲੋਂ ਕੀਤਾ ਗਿਆ ਹੈ ਚੋਣ ਲੜ੍ਹਨ ਦਾ ਐਲਾਨ - Jaipal Bhullar Gang
- ਇੰਟਰਨੈੱਟ 'ਤੇ 'ਮਿੰਨੀ ਗੋਆ' ਤਾਂ ਬਹੁਤ ਦੇਖਿਆ ਹੋਣਾ, ਪਰ ਨਹੀਂ ਦੇਖੀ ਹੋਵੇਗੀ ਇਹ ਅਸਲੀਅਤ ! - Mini Goa In Punjab
ਕਿਸਾਨਾਂ ਨੂੰ ਅਪੀਲ: ਇਸ ਮੌਕੇ ਗੱਲਬਾਤ ਕਰਦਿਆ ਹੰਸ ਰਾਜ ਹੰਸ ਨੇ ਕਿਹਾ ਕਿ ਵਿਰੋਧ ਕਰਨਾ ਕਿਸਾਨਾਂ ਦਾ ਹੱਕ ਹੈ ਉਹ ਕਰ ਰਹੇ ਹਨ। ਭਾਵੇਂ ਉਹ ਦਿੱਲੀ ਤੋਂ ਵਿਧਾਇਕ ਸਨ ਪਰ ਫਿਰ ਉਹਨਾਂ ਨੇ ਪੰਜਾਬ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲ ਦਿੱਤੀ। ਹੰਸ ਰਾਜ ਹੰਸ ਨੇ ਕਿਹਾ ਕਿ ਵਿਰੋਧ ਨਾਲ ਫਾਇਦਾ ਨਹੀਂ ਸਗੋਂ ਨੁਕਸਾਨ ਹੋਵੇਗਾ ਕਿਉਂਕਿ ਅੰਤ ਵਿੱਚ ਮਸਲਾ ਟੇਬਲ ਟਾਕ ਰਾਹੀਂ ਹੀ ਹੱਲ ਹੋਵੇਗਾ।